ਗ੍ਰੀਨਲੈਂਡ ਦੇ ਨਾਲ ਕੈਨੇਡਾ ''ਤੇ ਵੀ ਕਬਜ਼ਾ ਕਰੇਗਾ ਅਮਰੀਕਾ ! ਟਰੰਪ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੇ ਮਚਾਈ ਤੜਥੱਲੀ
Tuesday, Jan 20, 2026 - 03:50 PM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ 'ਤੇ ਏਅਰਸਟ੍ਰਾਈਕ ਕਰਨ ਮਗਰੋਂ ਗ੍ਰੀਨਲੈਂਡ 'ਤੇ ਕਬਜ਼ਾ ਕਰਨ ਦੀਆਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੌਰਾਨ ਟਰੰਪ ਨੇ ਮੰਗਲਵਾਰ ਨੂੰ ਆਪਣੇ 'ਟਰੂਥ ਸੋਸ਼ਲ' ਪਲੇਟਫਾਰਮ 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇਕ ਅਜਿਹੇ ਨਕਸ਼ੇ ਦੀ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਕੈਨੇਡਾ, ਗ੍ਰੀਨਲੈਂਡ ਅਤੇ ਵੈਨੇਜ਼ੁਏਲਾ ਨੂੰ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਦਿਖਾਇਆ ਗਿਆ ਹੈ।
ਇਸ ਏ.ਆਈ. ਤਸਵੀਰ ਵਿੱਚ ਟਰੰਪ ਓਵਲ ਆਫਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਮੇਤ ਕਈ ਨਾਟੋ (NATO) ਦੇਸ਼ਾਂ ਦੇ ਨੇਤਾਵਾਂ ਨਾਲ ਬੈਠੇ ਦਿਖਾਈ ਦੇ ਰਹੇ ਹਨ। ਰਿਪੋਰਟਾਂ ਅਨੁਸਾਰ ਟਰੰਪ ਨੇ ਇੱਕ ਹੋਰ ਏ.ਆਈ. ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗ੍ਰੀਨਲੈਂਡ ਵਿੱਚ ਅਮਰੀਕੀ ਝੰਡਾ ਲਹਿਰਾ ਰਹੇ ਹਨ। ਇਸ ਤਸਵੀਰ ਨਾਲ ਲਿਖਿਆ ਹੈ- "ਗ੍ਰੀਨਲੈਂਡ ਅਮਰੀਕੀ ਖੇਤਰ 'ਚ ਸ਼ਾਮਲ।''

ਇਹ ਵੀ ਪੜ੍ਹੋ- ਮਦਦ ਜਾਂ ਮਜ਼ਾਕ ? ਗ੍ਰੀਨਲੈਂਡ ਨੂੰ ਟਰੰਪ ਤੋਂ ਬਚਾਉਣ ਲਈ ਬ੍ਰਿਟੇਨ ਨੇ ਭੇਜਿਆ ਸਿਰਫ਼ 1 ਫ਼ੌਜੀ
ਟਰੰਪ ਨੇ ਨਾਟੋ ਦੇ ਸਕੱਤਰ-ਜਨਰਲ ਮਾਰਕ ਰੁਟੇ ਨਾਲ ਗੱਲਬਾਤ ਕਰਦਿਆਂ ਗ੍ਰੀਨਲੈਂਡ ਨੂੰ ਅਮਰੀਕੀ ਅਤੇ ਵਿਸ਼ਵ ਸੁਰੱਖਿਆ ਲਈ ਅਟੁੱਟ ਅੰਗ ਦੱਸਿਆ ਹੈ। ਇਸ ਦੌਰਾਨ ਅਮਰੀਕਾ ਗ੍ਰੀਨਲੈਂਡ ਦੇ ਪਿਟੁਫਿਕ ਸਪੇਸ ਬੇਸ 'ਤੇ ਨੋਰਡ (NORAD) ਜਹਾਜ਼ ਤਾਇਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਡੈਨਮਾਰਕ ਗ੍ਰੀਨਲੈਂਡ ਨੂੰ ਵੇਚਣ ਲਈ ਸਹਿਮਤ ਨਹੀਂ ਹੁੰਦਾ ਤਾਂ 1 ਫਰਵਰੀ 2026 ਤੋਂ 10 ਫੀਸਦੀ ਅਤੇ 1 ਜੂਨ 2026 ਤੋਂ 25 ਫੀਸਦੀ ਟੈਰਿਫ ਲਗਾਏ ਜਾਣਗੇ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਸ ਕਦਮ ਨੂੰ ਚੀਨ ਅਤੇ ਰੂਸ ਦੇ ਵਧਦੇ ਹਿੱਤਾਂ ਕਾਰਨ ਜ਼ਰੂਰੀ ਦੱਸਿਆ ਹੈ।

ਟਰੰਪ ਨੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਨਾ ਚਾਹੀਦਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਹਿ ਕੇ ਮਜ਼ਾਕ ਉਡਾਇਆ ਸੀ। ਹਾਲਾਂਕਿ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸੁਝਾਅ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਕੈਨੇਡੀਅਨ ਆਜ਼ਾਦੀ ਚਾਹੁੰਦੇ ਹਨ।
ਦੂਜੇ ਪਾਸੇ, ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ, ਟਰੰਪ ਨੇ ਕਿਹਾ ਹੈ ਕਿ ਅਮਰੀਕਾ ਉੱਥੇ ਉਦੋਂ ਤੱਕ ਰਹੇਗਾ ਜਦੋਂ ਤੱਕ ਸੁਰੱਖਿਅਤ ਅਤੇ ਉਚਿਤ ਤਬਦੀਲੀ ਨਹੀਂ ਹੋ ਜਾਂਦੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਅਨੁਸਾਰ, ਵੈਨੇਜ਼ੁਏਲਾ ਦੇ ਅੰਤਰਿਮ ਅਧਿਕਾਰੀਆਂ ਦੇ ਫੈਸਲੇ ਪੂਰੀ ਤਰ੍ਹਾਂ ਅਮਰੀਕਾ ਦੁਆਰਾ ਨਿਰਧਾਰਿਤ ਕੀਤੇ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
