ਟਰੰਪ ਨੇ ਤਾਲਿਬਾਨ ਨੂੰ ਕੀਤਾ ਖਬਰਦਾਰ, ਹਿੰਸਾ ਜਾਰੀ ਰਹੀ ਤਾਂ ਕਾਰਵਾਈ ਨੂੰ ਰਹੋ ਤਿਆਰ

05/03/2020 8:24:10 PM

ਕਾਬੁਲ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਵਿਚ ਤਾਲਿਬਾਨ ਨੂੰ ਖਬਰਦਾਰ ਕਰਦੇ ਹੋਏ ਕਿਹਾ ਹੈ ਕਿ ਜੇਕਰ ਤਾਲਿਬਾਨ ਦੇ ਅੱਤਵਾਦੀਆਂ ਨੇ ਹਿੰਸਾ ਜਾਰੀ ਰੱਖੀ ਤਾਂ ਕਾਰਵਾਈ ਲਈ ਤਿਆਰ ਰਹੋ। ਟਰੰਪ ਦਾ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਅਮਰੀਕੀ ਫੌਜ ਨੇ ਅਫਗਾਨਿਸਤਾਨ ਵਿਚ ਜਾਰੀ ਹਿੰਸਾ ਨੂੰ ਰੋਕਣ ਲਈ ਸਾਰੀਆਂ ਧਿਰਾਂ ਦੇ ਨਾਲ ਬੈਠਕ ਕਰਕੇ ਇਕ ਰਾਜਨੀਤਕ ਹੱਲ ਅਤੇ ਸੁਲਾਹ ਦੀ ਅਪੀਲ ਕੀਤੀ ਸੀ।

ਅਫਗਾਨਿਸਤਾਨ ਵਿਚ ਅਮਰੀਕੀ ਫੌਜ ਵਲੋਂ ਸ਼ਾਂਤੀ ਦੀ ਇਸ ਪਹਿਲ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਇਹ ਸੰਕੇਤ ਦਿੱਤੇ ਹਨ। ਅਫਗਾਨਿਸਤਾਨ ਵਿਚ ਅਮਰੀਕੀ ਫੌਜ ਦੇ ਬੁਲਾਰੇ ਸੰਨੀ ਲੇਗੇਟ ਨੇ ਟਵਿੱਟਰ 'ਤੇ ਪੋਸਟ ਕੀਤੇ ਗਏ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੂੰ 2 ਪੰਨਿਆਂ ਦੀ ਚਿੱਠੀ ਭੇਜੀ। ਅਮਰੀਕੀ ਧਿਰ ਮੁਤਾਬਕ ਸਾਰੀਆਂ ਪਾਰਟੀਆਂ ਨੂੰ ਸੰਘਰਸ਼ ਲਈ ਰਾਜਨੀਤਕ ਹੱਲ ਦਾ ਰਸਤਾ ਲੱਭਣਾ ਚਾਹੀਦਾ ਹੈ। ਇਸ ਚਿੱਠੀ ਵਿਚ ਅਫਗਾਨਾਂ ਨੂੰ ਦੇਸ਼ ਦੇ ਭਵਿੱਖ 'ਤੇ ਚਰਚਾ ਕਰਨ ਲਈ ਸੁਚੇਤ ਕੀਤਾ ਗਿਆ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਆਖਿਰ ਕੀ ਹੈ ਇਸ ਫਸਾਦ ਦੀ ਵੱਡੀ ਵਜ੍ਹਾ।


Sunny Mehra

Content Editor

Related News