ਟਰੰਪ ਨੇ ਕਿਮ ਨੂੰ ''ਬੇਹੱਦ ਸਨਮਾਨਿਤ'' ਵਿਅਕਤੀ ਦੱਸਿਆ

Wednesday, Apr 25, 2018 - 12:08 AM (IST)

ਟਰੰਪ ਨੇ ਕਿਮ ਨੂੰ ''ਬੇਹੱਦ ਸਨਮਾਨਿਤ'' ਵਿਅਕਤੀ ਦੱਸਿਆ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਬੇਹੱਦ ਸਨਮਾਨਿਤ ਵਿਅਕਤੀ ਦੱਸਿਆ ਤੇ ਉਮੀਦ ਜਤਾਈ ਕਿ ਉਹ ਬਹੁਤ ਜਲਦ ਮਿਲਣਗੇ। ਅਮਰੀਕੀ  ਤਬਾਹੀ ਤੇ ਧੋਖੇ ਲਈ ਲੰਬੇ ਸਮੇਂ ਤੋਂ ਕਿਮ ਪਰਿਵਾਰ ਦੀ ਆਲੋਚਨਾ ਕਰਦਾ ਆ ਰਿਹਾ ਹੈ ਤੇ ਟਰੰਪ ਦੀ ਉੱਤਰ ਕੋਰੀਆਈ ਨੇਤਾ ਦੀ ਸ਼ਲਾਘਾ, ਸਥਿਤੀ 'ਚ ਆਇਆ ਇਕ ਨਾਟਕੀ ਬਦਲਾਅ ਹੈ।
ਟਰੰਪ ਨੇ ਕਿਹਾ, 'ਕਿਮ ਜੋਂਗ ਉਨ ਕਾਫੀ ਖੁੱਲ੍ਹੇ ਹੋਏ ਹਨ ਤੇ ਅਸੀ ਜੋਂ ਦੇਖ ਰਹੇ ਹਾਂ ਉਸ ਨੂੰ ਦੇਖ ਕੇ ਲਗਦਾ ਹੈ ਕਿ ਉਹ ਇਕ ਬੇਹੱਦ ਸਨਮਾਨਿਤ ਇਨਸਾਨ ਹੈ। ਇਨ੍ਹਾਂ ਸਾਲਾਂ 'ਚ ਉੱਤਰ ਕੋਰੀਆ ਨੇ ਕਾਫੀ ਵਾਅਦੇ ਕੀਤਾ ਪਰ ਉਹ ਕਦੇ ਵੀ ਇਸ ਸਥਿਤੀ 'ਚ ਨਹੀਂ ਸਨ।'' ਇਸ ਤੋਂ ਪਹਿਲਾਂ ਟਰੰਪ ਨੇ ਪਿਛਲੇ ਸਾਲ ਕਿਮ ਨੂੰ 'ਲਿਟਿਲ ਰਾਕੇਟ ਮੈਨ' ਕਿਹਾ ਸੀ ਤੇ ਭੜਕਾਉਣ 'ਤੇ ਉੱਤਰ ਕੋਰੀਆ ਨੂੰ 'ਬਰਬਾਦ' ਕਰਨ ਦੀ ਧਮਕੀ ਦਿੱਤੀ ਸੀ। ਉਥੇ ਹੀ ਕਿਮ ਨੇ ਟਰੰਪ ਨੂੰ ਮਾਨਸਿਕ ਤੌਰ 'ਤੇ ਪਾਗਲ ਇਨਸਾਨ' ਦੱਸਿਆ ਸੀ।


Related News