ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼੍ਰੀਲੰਕਾ ਵੱਲ ਵਧਾਇਆ ਮਦਦ ਦਾ ਹੱਥ

Monday, Apr 22, 2019 - 11:53 PM (IST)

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼੍ਰੀਲੰਕਾ ਵੱਲ ਵਧਾਇਆ ਮਦਦ ਦਾ ਹੱਥ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਫੋਨ ਕਰਕੇ ਈਸਟਰ 'ਤੇ ਕੀਤੇ ਗਏ ਘਾਤਕ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਨਿਆਂ ਦੇ ਦਾਇਰੇ 'ਚ ਲਿਆਉਣ ਨੂੰ ਲੈ ਕੇ ਪੂਰੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।

ਵਾਈਟ ਹਾਊਸ ਦੇ ਬੁਲਾਰੇ ਹੋਗਾਨ ਗਿਡਲੇ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਸਵੇਰੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਫੋਨ ਕੀਤਾ ਤੇ ਈਸਟਰ ਦੇ ਮੌਕੇ ਅੱਤਵਾਦੀ ਹਮਲਿਆਂ 'ਚ ਮਾਰੇ ਗਏ ਕਰੀਬ 300 ਲੋਕਾਂ ਤੇ ਜ਼ਖਮੀ ਹੋਏ ਸੈਂਕੜੇ ਲੋਕਾਂ ਨੂੰ ਲੈ ਕੇ ਸ਼੍ਰੀਲੰਕਾ ਦੇ ਪ੍ਰਤੀ ਗਹਿਰੀ ਸੰਵੇਦਨਾ ਵਿਅਕਤੀ ਕੀਤੀ। ਰਾਸ਼ਟਰਪਤੀ ਨੇ ਗਲੋਬਲ ਅੱਤਵਾਦ ਦੇ ਖਿਲਾਫ ਲੜਾਈ ਦੇ ਤਹਿਤ ਅੱਤਵਾਦੀ ਹਮਲੇ ਦੇ ਅਪਰਾਧੀਆਂ ਨੂੰ ਨਿਆਂ ਦੇ ਦਾਇਰੇ 'ਚ ਲਿਆਉਣ ਦੀ ਵਚਨਬੱਧਤਾ ਦੁਹਰਾਈ। ਸ਼੍ਰੀ ਗਿਡਲੇ ਨੇ ਕਿਹਾ ਕਿ ਸ਼੍ਰੀ ਵਿਕਰਮਸਿੰਘੇ ਨੇ ਟਰੰਪ ਨੂੰ ਅੱਤਵਾਦੀ ਹਮਲਿਆਂ ਨੂੰ ਲੈ ਕੇ ਜਾਰੀ ਜਾਂਚ ਦੇ ਸਿਲਸਿਲੇ 'ਚ ਤਾਜ਼ਾ ਜਾਣਕਾਰੀ ਦਿੱਤੀ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਈਸਟਰ ਮੌਕੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੇ ਉਸ ਦੇ ਨੇੜੇ ਦੇ ਸ਼ਹਿਰਾਂ 'ਚ ਚਰਚਾਂ, ਹੋਟਲਾਂ ਤੇ ਹੋਰ ਥਾਂਵਾਂ 'ਤੇ ਲੜੀਵਾਰ ਬੰਬ ਧਮਾਕੇ ਹੋਏ, ਜਿਸ 'ਚ ਘੱਟ ਤੋਂ ਘੱਟ 290 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 500 ਹੋਰ ਜ਼ਖਮੀ ਹੋ ਗਏ। ਸ਼੍ਰੀਲੰਕਾ ਨੇ ਬੰਬ ਧਮਾਕਿਆਂ ਦੇ ਮੱਦੇਨਜ਼ਰ ਵੱਡੇ ਪੈਮਾਨੇ 'ਤੇ ਸੁਰੱਖਿਆ ਮੁਹਿੰਮ ਚਲਾਈ ਤੇ ਘੱਟ ਤੋਂ ਘੱਟ 24 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ।


author

Baljit Singh

Content Editor

Related News