ਟਰੰਪ ਨੇ ਕੈਨੇਥ ਜਸਟਰ ਨੂੰ ਭਾਰਤ ਦਾ ਅਮਰੀਕੀ ਰਾਜਦੂਤ ਕੀਤਾ ਨਾਮਜ਼ਦ

Saturday, Sep 02, 2017 - 08:03 PM (IST)

ਵਾਸ਼ਿੰਗਟਨ—  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਅਮਰੀਕਾ ਪ੍ਰਮਾਣੂ ਸਹਿਯੋਗ 'ਚ ਅਹਿਮ ਭੂਕਿਮਾ ਨਿਭਾਉਣ ਵਾਲੇ ਕੈਨੇਥ ਜਸਟਰ ਨੂੰ ਭਾਰਤ ਦਾ ਰਾਜਦੂਤ ਨਾਮਜ਼ਦ ਕੀਤਾ ਹੈ। ਵਾਈਟ ਹਾਊਸ 'ਚ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਜਸਟਰ ਚੋਟੀ ਦੇ ਆਰਥਿਕ ਸਹਾਇਕ ਤੇ ਭਾਰਤ ਸਬੰਧੀ ਮਾਹਰ ਹਨ। ਜੂਨ 'ਚ ਵਾਈਟ ਹਾਊਸ ਨੇ ਕਿਹਾ ਸੀ ਕਿ ਜਸਟਰ (62) ਭਾਰਤ ਦੇ ਨਵੇਂ ਅਮਰੀਕੀ ਸਫੀਰ ਹੋਣਗੇ। ਜਸਟਰ ਅਮਰੀਕੀ ਰਾਸ਼ਟਰਪਤੀ ਦੇ ਕੌਮਾਂਤਰੀ ਆਰਥਿਕ ਮਾਮਲਿਆਂ ਸਬੰਧੀ ਉਪ ਸਹਾਇਕ ਹਨ ਤੇ ਉਹ ਆਪਣੀ ਕੌਮੀ ਆਰਥਿਕ ਕੌਂਸਲ ਦੇ ਵੀ ਉਪ ਡਾਇਰੈਕਟਰ ਹਨ। ਕੈਨੇਥ ਜਸਟਰ ਰਿਚਰਡ ਵਰਮਾ ਦਾ ਸਥਾਨ ਲੈਣਗੇ। ਜਸਟਰ ਦੀ ਨਾਮਜ਼ਦਗੀ ਭਾਰਤ ਦੇ ਨਾਲ ਆਰਥਿਕ, ਵਪਾਰਕ ਅਤੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਟਰੰਪ ਦੀ ਇੱਛਾ ਨੂੰ ਦਰਸਾਉਂਦੀ ਹੈ। ਜਸਟਰ ਇਸ ਵੇਲੇ ਵਿਦੇਸ਼ ਮੰਤਰਾਲੇ ਦੇ ਕਾਰਜਕਾਰੀ ਸਲਾਹਕਾਰ ਅਹੁਦੇ 'ਤੇ ਹਨ। ਰਿਚਰਡ ਵਰਮਾ ਵੱਲੋਂ ਜਨਰਵੀ 'ਚ ਅਸਤੀਫਾ ਦੇਣ ਮਗਰੋਂ ਉਹ ਅਹੁਦਾ ਸੰਭਾਲਣਗੇ।


Related News