ਟਰੰਪ ਨੇ ਮਹਾਦੋਸ਼ ਨੂੰ ''ਲਿੰਚਿੰਗ'' ਨਾਲ ਜੋੜਿਆ

Wednesday, Oct 23, 2019 - 01:45 AM (IST)

ਟਰੰਪ ਨੇ ਮਹਾਦੋਸ਼ ਨੂੰ ''ਲਿੰਚਿੰਗ'' ਨਾਲ ਜੋੜਿਆ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਖਿਲਾਫ ਮਹਾਦੋਸ਼ ਦੀ ਜਾਂਚ ਨੂੰ ਲਿੰਚਿੰਗ (ਕੁੱਟ-ਕੁੱਟ ਕੇ ਮਾਰ ਦੇਣਾ) ਨਾਲ ਜੋੜਿਆ ਹੈ। ਲਿੰਚਿੰਗ ਸ਼ਬਦ ਅਮਰੀਕਾ 'ਚ ਗੁਲਾਮਾਂ ਦੇ ਨਾਲ ਵਹਿਸ਼ੀ ਵਿਵਹਾਰ ਦੀ ਯਾਦ ਦਿਵਾਉਂਦਾ ਹੈ। ਇਸ ਕਾਰਨ ਕਈ ਨੇਤਾਵਾਂ ਨੇ ਟਰੰਪ ਦੀ ਨਿੰਦਾ ਕੀਤੀ ਹੈ। ਟਰੰਪ ਨੇ ਇਕ ਟਵੀਟ ਕਰ ਆਖਿਆ ਕਿ ਮਹਾਦੋਸ਼ ਗਲਤ ਹੈ ਅਤੇ ਇਹ ਉਨ੍ਹਾਂ ਦੇ ਕਾਨੂੰਨੀ ਅਧਿਕਾਰ ਵਾਪਸ ਲੈਣ ਜਿਹਾ ਹੈ। ਟਰੰਪ ਦੀ ਇਸ ਟਿੱਪਣੀ 'ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਆਈ ਹੈ। ਟਰੰਪ ਨੇ ਟਵੀਟ ਕੀਤਾ ਕਿ ਸਾਰੇ ਰਿਪਬਲਿਕਨਾਂ ਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ, ਜਿਸ ਕਾਰਨ ਉਹ ਇਥੇ ਗਵਾਹ ਬਣ ਰਹੇ ਹਨ, ਲਿੰਚਿੰਗ। ਖੈਰ, ਅਸੀਂ ਜਿੱਤ ਜਾਵਾਂਗੇ।'

ਨੈਸ਼ਨਲ ਲਾਇਰਸ ਕਮੇਟੀ ਫਾਰ ਸਿਵਲ ਰਾਈਟਸ ਅੰਡਰ ਲਾਅ ਦੀ ਪ੍ਰਧਾਨ ਕ੍ਰਿਸਟੇਨ ਕਲਾਰਕ ਨੇ ਆਖਿਆ ਕਿ ਟਰੰਪ ਵੱਲੋਂ ਅੱਜ ਇਸ ਸ਼ਬਦ ਦਾ ਸਰਾਸਰ ਗਲਤ ਇਸਤੇਮਾਲ ਦੇਖ ਕੇ ਉਨ੍ਹਾਂ ਨੂੰ ਨਫਰਤ ਹੋ ਰਹੀ ਹੈ। ਕਲਾਰਕ ਨੇ ਆਖਿਆ ਕਿ 1882 ਤੋਂ 1968 ਵਿਚਾਲੇ ਅਮਰੀਕਾ 'ਚ 4743 ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ 'ਚ 3446 ਲੋਕ ਅਫਰੀਕੀ ਮੂਲ ਦੇ ਅਮਰੀਕੀ ਸਨ। ਉਨ੍ਹਾਂ ਆਖਿਆ ਕਿ ਕੁੱਟ-ਕੁੱਟ ਕੇ ਮਾਰ ਦੇਣਾ (ਲਿੰਚਿੰਗ) ਮਾਨਵਤਾ ਖਿਲਾਫ ਅਪਰਾਧ ਅਤੇ ਨਸਲੀ ਹਿੰਸਾ ਦੇ ਸਾਡੇ ਦੇਸ਼ ਦੇ ਇਤਿਹਾਸ ਦਾ ਕਾਲਾ ਪਹਿਲੂ ਹੈ। ਡੈਮੋਕ੍ਰੇਟਿਕ ਨੇਤਾ ਜੁਲੀਅਨ ਕਾਸਟ੍ਰੋ ਨੇ ਆਖਿਆ ਕਿ ਇਹ ਬੇਹੱਦ ਸ਼ਰਮਨਾਕ ਗੱਲ ਹੈ ਕਿ ਤੁਹਾਨੂੰ ਆਪਣੀ ਕਾਰਵਾਈ ਲਈ ਜਵਾਬਦੇਹ ਬਣਾਇਆ ਜਾ ਰਿਹਾ ਹੈ ਅਤੇ ਤੁਸੀ ਲਿੰਚਿੰਗ ਸ਼ਬਦ ਦਾ ਇਸਤੇਮਾਲ ਕਰ ਰਹੇ ਹਨ। ਅਹੁਦਾ ਦੇ ਕਥਿਤ ਗਲਤ ਇਸਤੇਮਾਲ ਲਈ


author

Khushdeep Jassi

Content Editor

Related News