ਬਾਈਡੇਨ ਨੂੰ 'ਸੱਤਾ ਸੌਂਪਣ' ਲਈ ਤਿਆਰ ਹਨ ਟਰੰਪ
Wednesday, Nov 25, 2020 - 02:27 AM (IST)
ਵਾਸ਼ਿੰਗਟਨ (ਯੂ.ਐੱਨ.ਆਈ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਖਿਰਕਾਰ ਜੋ ਬਾਈਡੇਨ ਨੂੰ ਜਨਵਰੀ 2021 ਵਿਚ ਸੱਤਾ ਸੌਂਪਣ ਲਈ ਤਿਆਰ ਹੋ ਗਏ ਹਨ। ਨਵੇਂ ਚੁਣੇ ਰਾਸ਼ਟਰਪਤੀ ਬਾਈਡੇਨ 20 ਜਨਵਰੀ ਨੂੰ ਦੇਸ਼ ਦੇ 46ਵੇਂ ਰਾਸ਼ਟਰਪਤੀ ਦੀ ਸਹੁੰ ਲੈਣਗੇ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ ਕਿ ਸੱਤਾ ਟ੍ਰਾਂਸਫਰ ਦੀ ਨਿਗਰਾਨੀ ਕਰਨ ਵਾਲੀ ਸੰਘੀ ਏਜੰਸੀ ਜਨਰਲ ਸਰਵਿਸ ਐਡਮਿਨਿਸਟ੍ਰੇਸ਼ਨ (ਜੀ.ਐੱਸ.ਏ.) ਨੂੰ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ ਹੈ। ਟਰੰਪ ਦੀ ਇਹ ਟਿੱਪਣੀ ਐਤਵਾਰ ਨੂੰ ਮਿਸ਼ੀਗਨ ਸੂਬੇ ਵਲੋਂ ਅਧਿਕਾਰਿਕ ਤੌਰ ਉੱਤੇ ਬਾਈਡੇਨ ਨੂੰ ਜੇਤੂ ਐਲਾਨ ਕੀਤੇ ਜਾਣ ਤੋਂ ਬਾਅਦ ਆਈ ਹੈ। ਟਰੰਪ ਦੇ ਬਿਆਨ ਦਾ ਬਾਈਡੇਨ ਦੇ ਸਮਰਥਕਾਂ ਨੇ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ:-ਰੂਸ ਦਾ ਦਾਅਵਾ-'ਸਪੂਤਨਿਕ-ਵੀ ਵੈਕਸੀਨ 95 ਫੀਸਦੀ ਅਸਰਦਾਰ'
'ਰਾਸ਼ਟਰਪਤੀ ਚੋਣ ਵਿਚ ਕੋਈ ਧਾਂਧਲੀ ਨਹੀਂ ਹੋਈ'
ਅਮਰੀਕਾ ਦੇ ਵੈਸਟ ਵਰਜੀਨੀਆ ਤੋਂ ਰਿਪਬਲਿਕਨ ਪਾਰਟੀ ਦੀ ਸੈਨੇਟਰ ਸ਼ੈਲੀ ਕੈਪਿਟੋ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਚੋਣ ਵਿਚ ਕੋਈ ਧਾਂਧਲੀ ਜਾਂ ਬੇਨਿਯਮੀ ਨਹੀਂ ਹੋਈ ਹੈ ਕਿਉਂਕਿ ਇਸ ਦੇ ਕੋਈ ਸਬੂਤ ਨਹੀਂ ਹਨ। ਉਨ੍ਹਾਂ ਨੇ ਕਿਹਾ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡੇਨ ਦੀ ਜਿੱਤ ਉੱਤੇ ਸਵਾਲ ਨਹੀਂ ਚੁੱਕਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:-'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ