ਟਰੰਪ ਦਾ ਭਾਰਤ ਨੂੰ ਝਟਕਾ, ਭਾਰਤੀ ਸਮਾਨ 'ਤੇ ਵੱਧ ਸਕਦੀ ਹੈ ਡਿਊਟੀ

03/03/2019 1:48:32 AM

ਵਾਸ਼ਿੰਗਟਨ—ਰੂੜੀਵਾਦੀ ਰਾਜਨੀਤਕ ਕਾਰਵਾਈ ਸੰਮੇਲਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਇਕ ਉੱਚ ਟੈਰਿਫ ਵਾਲਾ ਦੇਸ਼ ਹੈ। ਜਦ ਅਸੀਂ ਭਾਰਤ 'ਚ ਮੋਟਰਸਾਈਕਲ ਭੇਜਦੇ ਹਾਂ ਤਾਂ ਉਹ 100 ਫੀਸਦੀ ਡਿਊਟੀ ਲੈਂਦੇ ਹਨ ਤੇ ਭਾਰਤ ਜਦ ਸਾਨੂੰ ਮੋਟਰਸਾਈਕਲ ਭੇਜਦਾ ਹੈ ਤਾਂ ਅਸੀਂ ਕੁਝ ਵੀ ਨਹੀਂ ਲੈਂਦੇ। ਉਹ ਇਕ ਬਰਾਬਰ ਟੈਕਸ ਚਾਹੁੰਦੇ ਹਨ। ਘੱਟ ਤੋਂ ਘੱਟ ਉਹ ਇਕ ਟੈਕਸ ਲਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਜੇਕਰ ਭਾਰਤੀ ਸਾਮਾਨ 'ਤੇ ਡਿਊਟੀ ਵਧਾਉਂਦਾ ਹੈ ਤਾਂ ਇਹ ਭਾਰਤ ਲਈ ਵੱਡਾ ਝਟਕਾ ਹੋਵੇਗਾ।



ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਸਮਾਨ 'ਤੇ ਟੈਕਸ ਲਗਾਇਆ ਜਾਵੇ। ਦੱਸ ਦਈਏ ਕਿ ਅਮਰੀਕਾ ਅਤੇ ਭਾਰਤ ਵਿਚਾਲੇ ਦੋ-ਪੱਖੀ ਕਾਰੋਬਾਰ ਦੇ ਸੰਬੰਧ ਇਸ ਸਮੇਂ ਆਪਣੇ ਉੱਚ ਪੱਧਰ 'ਤੇ ਹੈ। 
ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਇਸ ਸਮੇਂ ਵਪਾਰਿਕ ਸੰਬੰਧਾਂ 'ਚ ਖਟਾਸ ਚੱਲ ਰਹੀ ਹੈ। ਦੋਵਾਂ ਦੇਸ਼ਾਂ 'ਚ ਟਰੇਡ ਵਾਰ ਚੱਲ ਰਹੀ ਹੈ। ਇਸ ਨਾਲ ਭਾਰਤ ਨੂੰ ਆਉਣ ਵਾਲੇ ਸਮੇਂ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰਿਕ ਸੰਬੰਧ ਹੋਰ ਮਜ਼ਬੂਤ ਹੋਣ ਦੇ ਆਸਾਰ ਹਨ।


Hardeep kumar

Content Editor

Related News