ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਟਰੂਡੋ ਨੇ ਬਦਲੇ ਨਿਯਮ

06/25/2024 11:34:57 AM

ਓਟਾਵਾ- ਕੈਨੇਡਾ 'ਚ ਐਂਟਰੀ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਹੁਣ ਪ੍ਰਭਾਵੀ ਨਹੀਂ ਹੋਵੇਗਾ। ਕੈਨੇਡਾ ਸਰਕਾਰ ਨੇ PDWP ਰਾਹੀਂ ਵਿਦੇਸ਼ੀ ਨਾਗਰਿਕਾਂ ਦੇ ਦਾਖ਼ਲੇ 'ਤੇ ਰੋਕ ਲਗਾ ਦਿੱਤੀ ਹੈ। ਵਿਦੇਸ਼ੀ ਰਾਸ਼ਟਰੀ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀਆਂ 21 ਜੂਨ, 2024 ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਹਨ। ਕੈਨੇਡਾ ਸਰਕਾਰ ਨੇ ਬਾਰਡਰ ਸਰਵਿਸਿਜ਼ ਅਫਸਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੈਨੇਡਾ ਵਿਚ ਦਾਖ਼ਲੇ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਅਰਜ਼ੀਆਂ 'ਤੇ ਵਿਚਾਰ ਨਾ ਕਰਨ। ਕੈਨੇਡਾ ਸਰਕਾਰ ਦੇ ਇਕ ਬਿਆਨ ਅਨੁਸਾਰ, ਵਿਦੇਸ਼ੀ ਨਾਗਰਿਕ ਹੁਣ ਸਰਹੱਦ 'ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਦੇ ਹਨ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।

ਫਾਈਨੈਂਸ਼ੀਅਲ ਐਕਸਪ੍ਰੈੱਸ ਦੇ ਅਨੁਸਾਰ, ਬਿਨੈਕਾਰ ਕੈਨੇਡਾ ਦੇ ਅੰਦਰੋਂ PGWP ਲਈ ਅਰਜ਼ੀ ਦੇ ਸਕਦੇ ਹਨ ਜੇਕਰ ਉਨ੍ਹਾਂ ਦੇ ਅਧਿਐਨ ਪਰਮਿਟ ਦੀ ਮਿਆਦ ਖ਼ਤਮ ਨਹੀਂ ਹੋਈ ਹੈ। ਜੋ ਬਿਨੈਕਾਰ ਆਪਣੇ ਅਧਿਐਨ ਪਰਮਿਟ ਦੇ ਵੈਧ ਰਹਿਣ ਦੌਰਾਨ ਆਪਣੇ ਵਰਕ ਪਰਮਿਟ ਅਪਲਾਈ ਕਰਦੇ ਹਨ, ਉਨ੍ਹਾਂ ਨੂੰ ਵਰਕ ਪਰਮਿਟ ਅਰਜ਼ੀ 'ਤੇ ਫ਼ੈਸਲਾ ਆਉਣ ਤੱਕ ਬਿਨਾਂ ਪਰਮਿਟ ਦੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਕਿਸੇ ਵਿਦੇਸ਼ੀ ਨਾਗਰਿਕ 'ਤੇ ਆਪਣੇ ਅਧਿਐਨ ਪਰਮਿਟ ਨੂੰ ਵਧਾਉਣ ਲਈ ਅਰਜ਼ੀ ਪੇਸ਼ ਕੀਤੀ ਹੈ ਅਤੇ ਉਹ ਅਧਿਐਨ ਕਰ ਰਹੇ ਹਨ ਤਾਂ ਇਹ ਨਿਯਮ ਉਨ੍ਹਾਂ 'ਤੇ ਲਾਗੂ ਨਹੀਂ ਹੁੰਦਾ, ਉਨ੍ਹਾਂ ਨੂੰ ਯੋਗ ਹੋਣ ਲਈ ਆਪਣਾ ਨਵਾਂ ਅਧਿਐਨ ਪਰਮਿਟ ਪ੍ਰਾਪਤ ਹੋਣ ਤੱਕ ਉਡੀਕ ਕਰਨੀ ਹੋਵੇਗੀ। ਬਿਨੈਕਾਰ ਜਿਨ੍ਹਾਂ ਦਾ ਅਧਿਐਨ ਪਰਮਿਟ ਅਵੈਧ ਹੋ ਜਾਂਦਾ ਹੈ ਜਾਂ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਮਿਆਦ ਖ਼ਤਮ ਹੋ ਜਾਂਦੀ ਹੈ, ਉਹ ਕੈਨੇਡਾ ਤੋਂ ਅਰਜ਼ੀ ਦੇਣ ਦੇ ਯੋਗ ਨਹੀਂ ਹੋਣਗੇ।

ਕੀ ਹੈ ਕੈਨੇਡਾ ਦਾ ਵਰਕ ਪਰਮਿਟ

ਜਿਨ੍ਹਾਂ ਬਿਨੈਕਾਰਾਂ ਕੋਲ ਕੈਨੇਡਾ 'ਚ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਯੋਗਤਾ ਨਹੀਂ ਹੈ, ਉਹ ਕੈਨੇਡਾ ਤੋਂ ਬਾਹਰ ਪ੍ਰਕਿਰਿਆ ਲਈ ਆਪਣੀ ਅਰਜ਼ੀ ਇਲੈਕਟ੍ਰਾਨਿਕ ਰੂਪ 'ਚ ਜਮ੍ਹਾਂ ਕਰ ਸਕਦੇ ਹਨ। ਬਿਨੈਕਾਰ ਇਲੈਕਟ੍ਰਾਨਿਕ ਰੂਪ 'ਚ ਅਰਜ਼ੀ ਜਮ੍ਹਾਂ ਕਰ ਸਕਦੇ ਹਨ ਜੇਕਰ ਉਹ ਕੈਨੇਡਾ 'ਚ ਰਹਿੰਦੇ ਹਨ। ਜਦੋਂ ਤੱਕ ਉਹ ਅਸਲ ਵਰਕ ਪਰਮਿਟ ਪ੍ਰਾਪਤ ਨਹੀਂ ਕਰਦੇ, ਉਦੋਂ ਤੱਕ ਉਨ੍ਹਾਂ ਨੂੰ ਸੈਲਾਨੀਆਂ ਵਜੋਂ ਆਪਣੀ ਸਥਿਤੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਹਾਲਾਂਕਿ, ਉਹ ਆਪਣੀ PGWP ਅਰਜ਼ੀ 'ਤੇ ਫੈਸਲੇ ਦੀ ਉਡੀਕ ਕਰਦੇ ਹੋਏ ਸਮੇਂ ਕਰਨ ਦੇ ਯੋਗ ਨਹੀਂ ਹਨ। ਕੈਨੇਡਾ 'ਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਕਿਸੇ ਨੂੰ ਵੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ 'ਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਤੁਹਾਨੂੰ ਕੈਨੇਡਾ 'ਚ ਰਹਿਣ ਅਤੇ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ 3 ਸਾਲਾਂ ਤੱਕ ਫੁੱਲ-ਟਾਈਮ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਕੈਨੇਡਾ 'ਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਰਜ਼ੀ ਦੇਣ ਦੇ ਯੋਗ ਹੋਣ ਲਈ, ਤੁਹਾਨੂੰ ਘੱਟੋ-ਘੱਟ 8 ਮਹੀਨਿਆਂ ਦੇ ਸਿੱਖਿਆ ਪ੍ਰੋਗਰਾਮ ਤੋਂ ਗ੍ਰੈਜੂਏਟ ਹੋਣਾ, ਕੈਨੇਡਾ ਦੀ ਕਿਸੇ ਯੂਨੀਵਰਸਿਟੀ ਤੋਂ ਅੰਡਰਗਰੈਜੂਏਟ ਜਾਂ ਗ੍ਰੈਜੂਏਟ ਪ੍ਰੋਗਰਾਮ ਪੂਰਾ ਕਰਨਾ ਜ਼ਰੂਰੀ ਹੈ। ਪਰਮਿਟ ਲਈ ਤੁਹਾਨੂੰ ਆਪਣੇ ਅੰਤਿਮ ਅੰਕ ਜਾਰੀ ਕਰਨ ਦੇ 180 ਦਿਨਾਂ ਦੇ ਅੰਦਰ ਵਰਕ ਪਰਮਿਟ ਲਈ ਅਰਜ਼ੀ ਦੇਣੀ ਹੋਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News