ਡਿਊਟੀ ''ਚ ਕੋਤਾਹੀ ਵਰਤਣ ਦੇ ਦੋਸ਼ ''ਚ ਥਾਣਾ ਝਬਾਲ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਲਾਈਨ ਹਾਜ਼ਰ

06/11/2024 5:18:24 PM

ਝਬਾਲ (ਨਰਿੰਦਰ) : ਥਾਣਾ ਝਬਾਲ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਦਰਅਲ ਪਿਛਲੇ ਤਿੰਨ ਦਿਨਾਂ ਤੋਂ ਪਿੰਡ ਪੰਜਵੜ ਦੇ ਲਾਪਤਾ ਵਿਅਕਤੀ ਲਖਵਿੰਦਰ ਸਿੰਘ ਦੀ ਅੱਜ ਨਹਿਰ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਮੁਖੀ ਵੱਲੋਂ ਇਸ ਸਬੰਧੀ ਵਰਤੀ ਅਣਗਹਿਲੀ ਨੂੰ ਲੈ ਕੇ ਝਬਾਲ ਚੌਂਕ ਵਿਚ ਧਰਨਾ ਲਗਾਇਆ ਗਿਆ। 

ਡੀ. ਐੱਸ. ਪੀ. ਸਿਟੀ ਤਰਸੇਮ ਮਸੀਹ ਧਰਨੇ ਵਿਚ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਥਾਣਾ ਮੁਖੀ ਇੰਸਪੇਕਟਰ ਕਸ਼ਮੀਰ ਸਿੰਘ ਵੱਲੋਂ ਇਸ ਕੇਸ ਵਿਚ ਵਰਤੀ ਕੁਤਾਹੀ ਨੂੰ ਲੈ ਕੇ ਇੰਸਪੇਕਟਰ ਕਸ਼ਮੀਰ ਸਿੰਘ ਨੂੰ ਤੁਰੰਤ ਲਾਈਨ ਹਾਜ਼ਰ ਕਰਕੇ ਉੱਚ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ।


Gurminder Singh

Content Editor

Related News