CBIC ਨੇ ਭਾਰਤੀ ਕਸਟਮ ਡਿਊਟੀ ਦੇ ਨਾਂ ’ਤੇ ਧੋਖਾਦੇਹੀ ਕਰਨ ਵਾਲਿਆਂ ਤੋਂ ਲੋਕਾਂ ਨੂੰ ਕੀਤਾ ਚੌਕਸ

06/17/2024 12:34:13 PM

ਨਵੀਂ ਦਿੱਲੀ (ਭਾਸ਼ਾ) - ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮ (ਸੀ. ਬੀ. ਆਈ. ਸੀ.) ਨੇ ਐਤਵਾਰ ਨੂੰ ਜਨਤਾ ਨੂੰ ਭਾਰਤੀ ਕਸਟਮ ਡਿਊਟੀ ਵਿਭਾਗ ਦੇ ਨਾਂ ’ਤੇ ਧੋਖਾਦੇਹੀ ਕਰਨ ਵਾਲਿਆਂ ਤੋਂ ਚੌਕਸ ਰਹਿਣ ਨੂੰ ਕਿਹਾ ਹੈ।

ਇਹ ਵੀ ਪੜ੍ਹੋ :     'ਕੇਂਦਰ ਨਾਲ ਖ਼ਤਮ ਕਰਾਂਗਾ ਪੰਜਾਬੀਆਂ ਦੀ ਕੁੜੱਤਣ ਤੇ ਅੱਗੇ ਰੱਖਿਆ ਜਾਵੇਗਾ ਪੰਜਾਬ ਦਾ ਹਰ ਮੁੱਦਾ'

ਸੀ. ਬੀ. ਆਈ. ਸੀ. ਨੇ ਕਿਹਾ ਕਿ ਨਿਊਜ਼ ਪੋਰਟਲਾਂ/ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ’ਚ ਫਰਜ਼ੀ ਵਿਅਕਤੀਆਂ ਵੱਲੋਂ ਭਾਰਤੀ ਕਸਟਮ ਅਧਿਕਾਰੀ ਬਣ ਕੇ ਦੇਸ਼ ਭਰ ’ਚ ਲੋਕਾਂ ਕੋਲੋਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਠੱਗੀ ਗਈ ਹੈ।

ਇਹ ਧੋਖਾਦੇਹੀ ਮੁੱਖ ਤੌਰ ’ਤੇ ਫ਼ੋਨ ਕਾਲ ਜਾਂ ਐੱਸ. ਐੱਸ. ਐੱਸ. ਵਰਗੇ ਡਿਜੀਟਲ ਸਾਧਨਾਂ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ ਅਤੇ ਤੁਰੰਤ ਸਜ਼ਾਯੋਗ ਕਾਰਵਾਈ ਦੇ ‘ਕਥਿਤ’ ਡਰ ਨਾਲ ਪੈਸਾ ਠੱਗਣ ’ਤੇ ਕੇਂਦਰਿਤ ਹੁੰਦੀ ਹੈ।

ਇਹ ਵੀ ਪੜ੍ਹੋ :    ਲਸ਼ਕਰ-ਏ-ਤੋਇਬਾ ਨੇ ਅੰਬਾਲਾ ਰੇਲਵੇ ਪੁਲਸ ਨੂੰ ਭੇਜੀ ਧਮਕੀ ਭਰੀ ਚਿੱਠੀ,  ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ

ਲੋਕ ਜਾਗਰੂਕਤਾ ਰਾਹੀਂ ਇਸ ਤਰ੍ਹਾਂ ਦੀਆਂ ਧੋਖਾਦੇਹੀਆਂ ਦਾ ਮੁਕਾਬਲਾ ਕਰਨ ਲਈ ਸੀ. ਬੀ. ਆਈ. ਸੀ. ਇਕ ਬਹੁ-ਮਾਡਲ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ, ਜਿਸ ’ਚ ਅਖ਼ਬਾਰਾਂ ਵਿਚ ਇਸ਼ਤਿਹਾਰ, ਆਮ ਲੋਕਾਂ ਨੂੰ ਐੱਸ. ਐੱਮ. ਐੱਸ./ਈ-ਮੇਲ, ਸੋਸ਼ਲ ਮੀਡੀਆ ਮੁਹਿੰਮ ਤੋਂ ਇਲਾਵਾ ਸੀ. ਬੀ. ਆਈ. ਸੀ. ਦੇ ਖੇਤਰੀ ਦਫਤਰਾਂ ਵੱਲੋਂ ਜਾਗਰੂਕਤਾ ਮੁਹਿੰਮ ਸ਼ਾਮਲ ਹੈ।

ਇਹ ਵੀ ਪੜ੍ਹੋ :      ਹੁਣ ਨਹੀਂ ਲੱਗੇਗਾ ਮੋਟਾ ਜੁਰਮਾਨਾ, ਪੈਨਸ਼ਨ, PF ਤੇ ਬੀਮਾ ਸਕੀਮ ਨੂੰ ਲੈ ਕੇ EPFO ਨੇ ਬਦਲਿਆ ਨਿਯਮ

ਜਨਤਾ ਅਜਿਹੇ ਧੋਖਿਆਂ ਦਾ ਸ਼ਿਕਾਰ ਬਣਨ ਤੋਂ ਖੁਦ ਨੂੰ ਬਚਾਏ

ਸੀ. ਬੀ. ਆਈ. ਸੀ. ਨੇ ਜਨਤਾ ਨੂੰ ਸਲਾਹ ਦਿੱਤੀ ਹੈ ਕਿ ਉਹ ਧੋਖੇਬਾਜ਼ਾਂ ਦੇ ਢੰਗ-ਤਰੀਕਿਆਂ ਨੂੰ ਸਮਝ ਕੇ, ਆਪਣੀ ਜਾਣਕਾਰੀ ਨੂੰ ਸੁਰੱਖਿਅਤ ਰੱਖ ਕੇ, ਕਾਲ ਕਰਨ ਵਾਲੇ ਦੇ ਪਿਛਲੇ ਇਤਿਹਾਸ ਦੀ ਤਸਦੀਕ ਕਰਕੇ ਅਤੇ ਚੌਕਸ ਰਹਿ ਕੇ ਅਜਿਹੇ ਧੋਖਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਦੀ ਹੈ।

ਧੋਖੇਬਾਜ਼ਾਂ ਵੱਲੋਂ ਵਰਤੇ ਜਾਣ ਵਾਲੇ ਕੁਝ ਆਮ ਤੌਰ ਤਰੀਕੇ ਫਰਜ਼ੀ ਕਾਲ/ਐੱਸ. ਐੱਮ. ਐੱਸ ਹਨ। ਧੋਖੇਬਾਜ਼ ਕੋਰੀਅਰ ਅਫਸਰ/ਕਰਮਚਾਰੀ ਬਣ ਕੇ ਕਾਲ, ਟੈਕਸਟ ਮੈਸੇਜ ਜਾਂ ਈ-ਮੇਲ ਰਾਹੀਂ ਅਣਜਾਣ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਇਹ ਵੀ ਪੜ੍ਹੋ :     ਹੁਣ ਮੋਬਾਈਲ ’ਤੇ ਦਿਖੇਗਾ ਹਰ ਕਾਲਰ ਦਾ ਨਾਂ, ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਈ ਕਾਲਰ ID ਡਿਸਪਲੇਅ ਸਰਵਿਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News