ਟਰੰਪ ਦਾ ਪ੍ਰਭਾਵ: US-ਮੈਕਸੀਕੋ ਸਰਹੱਦ ਪਾਰ ਕਰਨ ਤੋਂ ਬਚ ਰਹੇ ਹਨ ਪ੍ਰਵਾਸੀ

Thursday, Apr 05, 2018 - 02:11 PM (IST)

ਵਾਸ਼ਿੰਗਟਨ(ਬਿਊਰੋ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂ.ਐਸ-ਮੈਕਸੀਕੋ ਸਰਹੱਦ 'ਤੇ ਰਾਸ਼ਟਰੀ ਸੁਰੱਖਿਆ ਗਾਰਡ ਦੇ ਤਾਇਨਾਤ ਕੀਤੇ ਜਾਣ ਦੀਆਂ ਰਿਪੋਰਟਾਂ ਦੌਰਾਨ ਸੈਂਟਰਲ ਅਮਰੀਕਾ ਦੇ ਪ੍ਰਵਾਸੀਆਂ ਨੇ ਵੀਰਵਾਰ ਨੂੰ ਅਮਰੀਕੀ ਸਰਹੱਦ ਪਾਰ ਦੀ ਆਪਣੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਟਰੰਪ ਨੇ ਆਪਣੇ ਚੁਣਾਵੀ ਵਾਅਦਿਆਂ ਵਿਚ ਕਈ ਵਿਵਾਦਿਤ ਗੱਲਾਂ ਕਹੀਆਂ ਸਨ, ਜਿਸ ਵਿਚ ਗੁਆਂਢੀ ਦੇਸ਼ ਮੈਕਸੀਕੋ ਦੀ ਸਰਹੱਦ 'ਤੇ ਬਣਾਈ ਜਾਣ ਵਾਲੀ ਕੰਧ ਦਾ ਵਾਅਦਾ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਟਰੰਪ ਨੇ ਯੂ.ਐਸ-ਮੈਕਸੀਕੋ ਸਰਹੱਦ 'ਤੇ ਆਰਮੀ ਤਾਇਨਾਤ ਕਰਨ ਦੀ ਚਿਤਾਵਨੀ ਦਿਤੀ ਸੀ ਅਤੇ ਮੈਕਸੀਕੋ ਅਤੇ ਕੈਨੇਡਾ ਨਾਲ ਨਾਫਟਾ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ।
ਪ੍ਰਵਾਸੀ ਕਾਰਵਾਂ ਦੇ ਨੇਤਾਵਾਂ ਮੁਤਾਬਕ ਜ਼ਿਆਦਾਤਰ ਪ੍ਰਵਾਸੀ ਮੈਕਸੀਕੋ ਵਿਚ ਹੀ ਰਹਿਣਗੇ, ਜਿੱਥੇ ਸਬੰਧਤ ਅਧਿਕਾਰੀ ਪ੍ਰਵਾਸੀਆਂ ਨੂੰ ਅਸਥਾਈ ਤੌਰ 'ਤੇ ਰੁਕਣ ਲਈ ਕਾਗਜ਼ਾਤ ਦਿਵਾਉਣ ਵਿਚ ਮਦਦ ਕਰ ਰਹੇ ਹਨ। ਸੂਤਰਾਂ ਮੁਤਾਬਕ ਪ੍ਰਵਾਸੀਆਂ ਤੋਂ ਮੰਗ ਕੀਤੀ ਗਈ ਹੈ ਕਿ ਕਿਸੇ ਮਿਲਟਰੀ ਜਾਂ ਹੋਰ ਕਿਸੇ ਸੰਗਠਨ ਵਿਚ ਸ਼ਾਮਲ ਹੋਏ ਬਿਨਾਂ ਉਹ ਸ਼ਾਂਤੀਪੂਰਨ ਰਹਿਣ। ਬੁੱਧਵਾਰ ਨੂੰ ਯੂ.ਐਸ-ਮੈਕਸੀਕੋ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਨੂੰ ਰੋਕਣ ਲਈ ਟਰੰਪ ਨੇ ਅਮਰੀਕੀ ਨੈਸ਼ਨਲ ਗਾਰਡ ਨੂੰ ਤਾਇਨਾਤ ਕੀਤਾ। ਇਹ ਤਾਇਨਾਤੀ ਯੂ.ਐਸ-ਮੈਕਸੀਕੋ ਸਰਹੱਦ 'ਤੇ ਕੰਧ ਬਣਨ ਤੱਕ ਲਈ ਕੀਤੀ ਗਈ ਹੈ।


Related News