ਟਰੰਪ ਨੇ ਈ-ਸਿਗਰਟ ਖਰੀਦਣ ਦੀ ਘੱਟੋ-ਘੱਟ ਉਮਰ ''ਚ ਕੀਤੀ ਤਬਦੀਲੀ
Saturday, Nov 23, 2019 - 09:48 AM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ 'ਚ ਈ-ਸਿਗਰਟ ਉਤਪਾਦਾਂ ਦੀ ਖਰੀਦ ਲਈ ਘੱਟੋ-ਘੱਟ ਉਮਰ ਵਧਾ ਕੇ 21 ਸਾਲ ਕਰਨ ਦਾ ਪ੍ਰਸਤਾਵ ਕੀਤਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਵੈਪਿੰਗ (ਸਮੋਕਿੰਗ) ਉਦਯੋਗ ਜਗਤ ਦੇ ਅਧਿਕਾਰੀਆਂ, ਜਨਤਕ ਸਿਹਤ ਅਧਿਕਾਰੀਆਂ, ਸੰਸਦ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੇ ਬਾਅਦ ਕਿਹਾ,''ਅਸੀਂ ਘੱਟੋ-ਘੱਟ ਉਮਰ ਨੂੰ ਵਧਾ ਕੇ 21 ਸਾਲ ਕਰਨ ਜਾ ਰਹੇ ਹਨ।''
ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੀ ਰਿਪੋਰਟ ਮੁਤਾਬਕ ਪਿਛਲੇ ਹਫਤੇ ਵੈਪਿੰਗ ਕਾਰਨ 47 ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ 2300 ਲੋਕਾਂ ਨੂੰ ਫੇਫੜੇ ਸਬੰਧੀ ਤਕਲੀਫ ਹੋਈ। ਅਮਰੀਕਾ ਦੇ ਸੰਘੀ ਕਾਨੂੰਨ ਮੁਤਾਬਕ ਤੰਬਾਕੂ ਅਤੇ ਵੈਪਿੰਗ ਉਤਪਾਦਾਂ ਦੀ ਖਰੀਦ ਦੀ ਘੱਟੋ-ਘੱਟ ਉਮਰ ਇਸ ਸਮੇਂ 18 ਸਾਲ ਹੈ। ਅਮਰੀਕਾ ਦੇ ਇਕ-ਤਿਹਾਈ ਤੋਂ ਵਧੇਰੇ ਸੂਬੇ ਇਸ ਨੂੰ ਵਧਾ ਕੇ 21 ਸਾਲ ਕਰ ਚੁੱਕੇ ਹਨ।