ਟਰੰਪ ਨੇ ਫੋਟੋਗ੍ਰਾਫਰ ਨੂੰ ਕਿਹਾ, 'ਚੰਗੀਆਂ ਫੋਟੋਆਂ ਖਿੱਚੀ ਤਾਂ ਜੋ ਅਸੀਂ ਪਤਲੇ ਤੇ ਹੈਂਡਸਮ ਦਿਖੀਏ'

Wednesday, Jun 13, 2018 - 04:52 AM (IST)

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਮੁੱਖੀ ਕਿਮ ਜੋਂਗ ਉਨ ਵਿਚਾਲੇ ਹੋਈ ਮੁਲਾਕਾਤ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਸਨ।

PunjabKesari


ਦੋਹਾਂ ਦੀ ਮੁਲਾਕਾਤ ਇਕ ਇਤਿਹਾਸਕ ਮੁਲਾਕਾਤ ਮੰਨੀ ਜਾ ਰਹੀ ਹੈ ਅਜਿਹਾ ਹੋਵੇ ਵੀ ਕਿਉਂ ਨਾ ਕਿਉਂਕਿ 1950-53 'ਚ ਹੋਏ ਕੋਰੀਆਈ ਯੁੱਧ ਤੋਂ ਬਾਅਦ ਹੁਣ ਤੱਕ ਅਮਰੀਕਾ ਅਤੇ ਉੱਤਰੀ ਕੋਰੀਆ ਦਾ ਕੋਈ ਵੀ ਮੁੱਖੀ ਨਾ ਤਾਂ ਕਦੇ ਮਿਲੇ ਅਤੇ ਨਾ ਹੀ ਕਦੇ ਫੋਨ 'ਤੇ ਗੱਲਬਾਤ ਕੀਤੀ। ਪਰ ਮੰਗਲਵਾਰ ਨੂੰ (ਕੱਲ) ਜਦੋਂ ਇੰਨੇ ਸਾਲ ਬਾਅਦ 2 ਦੇਸ਼ਾਂ ਦੇ ਮੁੱਖੀ ਮਿਲੇ ਤਾਂ ਕੈਮਰੇ 'ਚ ਕਈ ਇਤਿਹਾਸਕ ਨਜ਼ਾਰੇ ਕੈਦ ਹੋ ਗਏ। ਦੋਹਾਂ ਦੀ ਮੁਲਾਕਾਤ ਦੀ ਸ਼ੁਰੂਆਤ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਹੋਈ ਫਿਰ ਦੋਹਾਂ ਨੇ ਇਕੱਠੇ ਬੈਠ ਕੇ ਲੰਚ (ਦੁਪਹਿਰ ਦਾ ਖਾਣਾ) ਵੀ ਕੀਤਾ। ਇਸ ਵਿਚਾਲੇ ਡੋਨਾਲਡ ਟਰੰਪ ਨੇ ਮੀਡੀਆ ਨਾਲ ਥੋੜੀ ਜਿਹੀ ਮਸਤੀ ਵੀ ਕੀਤੀ।

PunjabKesari


ਦਰਅਸਲ ਕਿਮ ਅਤੇ ਟਰੰਪ ਦੀ ਲੰਚ ਤੋਂ ਪਹਿਲਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਟਰੰਪ ਫੋਟੋਗ੍ਰਾਫਰ ਨੂੰ ਕੁਝ ਨਿਰਦੇਸ਼ ਦਿੰਦੇ ਨਜ਼ਰ ਆ ਰਹੇ ਹਨ, ਪਰ ਉਹ ਨਿਰਦੇਸ਼ ਸਖਤ ਨਹੀਂ ਬਲਕਿ ਮਜ਼ਾਕੀਆ ਹਨ, ਵੀਡੀਓ 'ਚ ਦਿਖ ਰਿਹਾ ਹੈ ਜਦੋਂ ਫੋਟੋਗ੍ਰਾਫਰ ਦੋਹਾਂ ਦੀ ਲੰਚ ਟਾਈਮ ਫੋਟੋ ਖਿੱਚਣ ਲਈ ਜਾ ਰਿਹਾ ਹੁੰਦਾ ਹੈ ਤਾਂ ਡੋਨਾਲਡ ਟਰੰਪ ਹੱਸਦੇ ਹੋਏ ਉਸ ਨੂੰ ਕਹਿੰਦੇ ਹਨ ਕਿ, 'ਬਹੁਤ ਚੰਗੇ, ਸਾਰੀਆਂ ਚੰਗੀਆਂ ਫੋਟੋਆਂ ਖਿੱਚਣਾ, ਤਾਂ ਜੋਂ ਅਸੀਂ ਚੰਗੇ ਹੈਂਡਸਮ ਅਤੇ ਪਤਲੇ ਲੱਗ ਸਕੀਏ ਠੀਕ ਹੈ ਨਾ, ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।' ਹਾਲਾਂਕਿ ਟਰੰਪ ਦੇ ਇਸ ਅੰਦਾਜ਼ 'ਤੇ ਕਿਮ ਜੋਂਗ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ।

PunjabKesari


Related News