ਟਰੰਪ ਨੇ ਫਿਰ ਮਹਿਲਾ ਸੰਸਦੀ ਮੈਂਬਰਾਂ ''ਤੇ ਕੀਤਾ ਹਮਲਾ ਕਿਹਾ, ''ਅਮਰੀਕਾ ਤੋਂ ਮੰਗੋ ਮੁਆਫੀ''

Sunday, Jul 21, 2019 - 11:45 PM (IST)

ਟਰੰਪ ਨੇ ਫਿਰ ਮਹਿਲਾ ਸੰਸਦੀ ਮੈਂਬਰਾਂ ''ਤੇ ਕੀਤਾ ਹਮਲਾ ਕਿਹਾ, ''ਅਮਰੀਕਾ ਤੋਂ ਮੰਗੋ ਮੁਆਫੀ''

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਡੈਮੋਕ੍ਰੇਟਿਕ ਪਾਰਟੀ ਦੀਆਂ ਉਨ੍ਹਾਂ 4 ਮਹਿਲਾ ਸੰਸਦੀ ਮੈਂਬਰਾਂ 'ਤੇ ਫਿਰ ਤੋਂ ਹਮਲਾ ਬੋਲਿਆ, ਜਿਨ੍ਹਾਂ ਖਿਲਾਫ ਟਰੰਪ ਨੇ ਪਿਛਲੇ ਹਫਤੇ ਨਸਲਵਾਦੀ ਟਿੱਪਣੀ ਕੀਤੀ ਸੀ। ਟਰੰਪ ਨੇ ਇਨਾਂ ਸੰਸਦੀ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਬੋਲਿਆ ਹੈ, ਉਸ ਦੇ ਲਈ ਉਹ ਮੁਆਫੀ ਮੰਗਣ। ਟਰੰਪ ਨੇ ਪਹਿਲੀ ਵਾਰ ਸੰਸਦੀ ਮੈਂਬਰ ਡੈਮੋਕ੍ਰੇਟ ਮੈਂਬਰਾਂ ਐਲੇਕਜੇਂਡ੍ਰੀਆ ਓਕਾਸੀਓ ਕਾਰਟੇਜ਼, ਰਾਸ਼ੀਦਾ ਤਲੈਬ, ਇਲਹਾਨ ਓਮਰ ਅਤੇ ਆਇਨਾ ਪ੍ਰੇਸ਼ਲੀ ਦੇ ਬਾਰੇ 'ਚ ਟਵੀਟ ਕੀਤਾ, ਮੈਂ ਨਹੀਂ ਮੰਨਦਾ ਕਿ ਚਾਰੋਂ ਕਾਂਗਰਸ ਮੈਂਬਰ ਸਾਡੇ ਦੇਸ਼ ਨੂੰ ਪਿਆਰ ਕਰਨ ਦੇ ਕਾਬਿਲ ਹਨ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਜੋ ਵੀ ਗਲਤ ਬੋਲਿਆ ਹੈ, ਉਸ ਦੇ ਲਈ ਉਨ੍ਹਾਂ ਨੂੰ ਅਮਰੀਕਾ ਤੋਂ ਮੰਗਣੀ ਚਾਹੀਦੀ ਹੈ।

ਉਹ ਡੈਮੋਕ੍ਰੇਟ ਪਾਰਟੀ ਨੂੰ ਬਰਬਾਦ ਕਰ ਰਹੀਆਂ ਪਰ ਉਹ ਕਮਜ਼ੋਰ ਅਤੇ ਅਸੁਰੱਖਿਅਤ ਲੋਕ ਹਨ ਜੋ ਸਾਡੇ ਮਹਾਨ ਦੇਸ਼ ਨੂੰ ਕਦੇ ਬਰਬਾਦ ਨਹੀਂ ਕਰ ਸਕਦੇ। ਟਰੰਪ ਨੇ ਕਰੀਬ 1 ਹਫਤੇ ਪਹਿਲਾਂ ਇਨਾਂ ਮਹਿਲਾ ਸੰਸਦੀ ਮੈਂਬਰਾਂ ਨੂੰ ਆਪਣੇ ਮੂਲ ਦੇਸ਼ ਵਾਪਸ ਚਲੇ ਜਾਣ ਦੀ ਸਲਾਹ ਦਿੱਤੀ ਸੀ, ਜਿਸ ਤੋਂ ਬਾਅਦ ਰਾਸ਼ਟਰਪਤੀ ਦੀ ਇਸ ਟਿੱਪਣੀ ਨਾਲ ਅਮਰੀਕਾ 'ਚ ਵੱਡੇ ਪੈਮਾਨੇ 'ਤੇ ਲੋਕ ਗੁੱਸਾ ਹੋ ਗਏ ਸਨ। ਟਰੰਪ ਨੇ ਜਿਨ੍ਹਾਂ 4 ਮਹਿਲਾ ਸੰਸਦੀ ਮੈਂਬਰਾਂ ਖਿਲਾਫ ਨਸਲਵਾਦੀ ਟਿੱਪਣੀ ਕੀਤੀ, ਉਨ੍ਹਾਂ 'ਚੋਂ 3 ਦਾ ਜਨਮ ਅਮਰੀਕਾ 'ਚ ਹੋਇਆ ਅਤੇ ਉਹ ਅਰਬ, ਸੋਮਾਲੀ ਅਤੇ ਅਫਰੀਕੀ-ਅਮਰੀਕੀ ਮੂਲ ਦੀਆਂ ਹਨ।


author

Khushdeep Jassi

Content Editor

Related News