ਟਰੰਪ ਵ੍ਹਾਈਟ ਹਾਊਸ ਨੂੰ ਮਾਫੀਆ ਬੌਸ ਵਾਂਗ ਚਲਾ ਰਹੇ: ਸਾਬਕਾ ਐਫ.ਬੀ.ਆਈ ਮੁਖੀ

Friday, Apr 13, 2018 - 04:34 PM (IST)

ਟਰੰਪ ਵ੍ਹਾਈਟ ਹਾਊਸ ਨੂੰ ਮਾਫੀਆ ਬੌਸ ਵਾਂਗ ਚਲਾ ਰਹੇ: ਸਾਬਕਾ ਐਫ.ਬੀ.ਆਈ ਮੁਖੀ

ਵਾਸ਼ਿੰਗਟਨ(ਭਾਸ਼ਾ)— ਐਫ.ਬੀ.ਆਈ ਦੇ ਸਾਬਕਾ ਨਿਦੇਸ਼ਕ ਜੈਮਸ ਕੋਮੀ ਨੇ ਇਕ ਨਵੀਂ ਪੁਸਤਕ ਵਿਚ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਇਕ ਮਾਫੀਆ ਬੌਸ ਦੀ ਯਾਦ ਦਿਵਾ ਦਿੱਤੀ ਹੈ, ਜੋ ਆਪਣੇ ਸੇਵਕਾਂ ਤੋਂ ਪੂਰੀ ਵਫਾਦਾਰੀ ਦੀ ਉਮੀਦ ਕਰਦਾ ਹੈ। ਅਮਰੀਕੀ ਮੀਡੀਆ ਵਿਚ ਲੀਕ ਹੋਏ ਕਿਤਾਬ ਦੇ ਅੰਸ਼ ਮੁਤਾਬਕ ਟਰੰਪ ਇਕ ਕਥਿਤ ਵੀਡੀਓ ਨੂੰ ਲੈ ਕੇ ਵੀ ਡਰੇ ਹੋਏ ਹਨ, ਜਿਸ ਵਿਚ ਉਨ੍ਹਾਂ ਨੂੰ ਵੱਲੋਂ ਮਾਸਕੋ ਦੇ ਹੋਟਲ ਦੇ ਇਕ ਕਮਰੇ ਵਿਚ ਕਾਲ ਗਰਲ ਸੱਦੀ ਗਈ ਸੀ।
ਕੋਮੀ ਨੂੰ ਟਰੰਪ ਨੇ ਮਈ 2017 ਵਿਚ ਬਰਖਾਸਤ ਕਰ ਦਿੱਤਾ ਸੀ। 'ਏ ਹਾਇਰ ਲਾਇਲਟੀ: ਟਰੂਥ, ਲਾਈ ਐਂਡ ਲੀਡਿਰਸ਼ਿਪ' ਸਿਰਲੇਖ ਵਾਲੀ ਇਸ ਪੁਸਤਕ ਦਾ ਅਧਿਕਾਰਤ ਰੂਪ ਨਾਲ ਅਗਲੇ ਮੰਗਲਵਾਰ ਨੂੰ ਉਦਘਾਟਨ ਕੀਤਾ ਜਾਏਗਾ। ਇਕ ਖਬਰ ਮੁਤਾਬਕ ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਇਕ ਵੱਖਰੀ ਹੀ ਦੁਨੀਆ ਵਿਚ ਰਹਿੰਦੇ ਹਨ, ਜਿਸ ਵਿਚ ਉਨ੍ਹਾਂ ਨੇ ਬਾਕੀਆਂ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕੀਤੀ। ਕੋਮੀ ਨੇ ਕਿਹਾ ਹੈ ਕਿ ਟਰੰਪ ਨੂੰ ਸਹੀ ਅਤੇ ਗਲਤ ਵਿਚ ਫਰਕ ਨਹੀਂ ਪਤਾ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰਪਤੀ ਅਨੈਤਿਕ ਹੈ ਅਤੇ ਸੱਚਾਈ, ਸੰਸਥਾਗਤ ਮੁੱਲਾਂ ਨਾਲ ਬੰਨ੍ਹਿਆ ਨਹੀਂ ਹੈ।


Related News