ਟਰੰਪ ਦੀ ਸਾਬਕਾ ਪਤਨੀ ਨੇ ਕਿਹਾ, ਹੋ ਸਕਦੈ 15 ਸਾਲਾਂ ਅੰਦਰ ਧੀ ਇਵਾਂਕਾ ਲੜੇ ਰਾਸ਼ਟਰਪਤੀ ਦੀ ਚੋਣ

Monday, Oct 09, 2017 - 04:01 PM (IST)

ਵਾਸ਼ਿੰਗਟਨ(ਬਿਊਰੋ)— ਡੋਨਾਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਬਣੇ ਕਰੀਬ 10 ਮਹੀਨੇ ਹੋ ਗਏ ਹਨ। ਉਨ੍ਹਾਂ ਦੇ ਹੁਣ ਤੱਕ ਦੇ ਕਾਰਜਕਾਲ ਨੂੰ ਲੈ ਕੇ ਹੋ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਨਾਲ ਟੰਰਪ ਦੀ ਸਾਬਕਾ ਪਤਨੀ ਇਵਾਨਾ ਨੇ ਨਵਾਂ ਸ਼ਿਗੁਫਾ ਛੱਡਿਆ ਹੈ।
ਇਵਾਨਾ ਨੇ ਆਪਣੀ ਕਿਤਾਬ ਵਿਚ ਇੱਛਾ ਜ਼ਾਹਰ ਕੀਤੀ ਹੈ ਕਿ ਟਰੰਪ ਆਪਣੇ ਖਾਨਦਾਨ ਦੇ ਇਕੱਲੇ ਸ਼ਖਸ ਨਹੀਂ ਹੋਣਗੇ ਜੋ ਰਾਸ਼ਟਰਪਤੀ ਦੀ ਕੁਰਸੀ ਤੱਕ ਪਹੁੰਚੇ। ਹੋ ਸਕਦਾ ਹੈ 15 ਸਾਲ ਅੰਦਰ ਉਨ੍ਹਾਂ ਦੀ ਧੀ ਇਵਾਂਕਾ ਵੀ ਰਾਸ਼ਟਰਪਤੀ ਚੋਣ ਲੜੇ। ਹਾਲ ਹੀ ਵਿਚ ਜਾਰੀ ਆਪਣੀ ਕਿਤਾਬ 'ਰਾਈਜ਼ਿੰਗ ਟਰੰਪ' ਵਿਚ ਇਵਾਨਾ ਨੇ ਟਰੰਪ ਨਾਲ ਆਪਣਾ ਵਿਆਹ ਅਤੇ ਤਿੰਨਾਂ ਬੱਚਿਆਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਉੱਤੇ ਖੁੱਲ੍ਹ ਕੇ ਲਿਖਿਆ ਹੈ। ਇਵਾਨਾ ਅਤੇ ਟਰੰਪ ਨੇ 1977 ਵਿਚ ਵਿਆਹ ਰਚਾਇਆ ਸੀ। ਉਦੋਂ ਟਰੰਪ ਦਾ ਅਕਸ ਇਕ ਬਿਜਨੈਸ ਟਾਈਕੂਨ ਦੀ ਤਰ੍ਹਾਂ ਸੀ। 1992 ਵਿਚ ਦੋਵਾਂ ਦਾ ਤਲਾਕ ਹੋ ਗਿਆ ਸੀ। ਧੀ ਇਵਾਂਕਾ ਦੇ ਬਾਰੇ ਵਿਚ ਇਵਾਨਾ ਨੇ ਲਿਖਿਆ ਹੈ- ਹੋ ਸਕਦਾ ਹੈ 15 ਸਾਲ ਦੇ ਅੰਦਰ ਉਹ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜੇ। ਇਵਾਨਾ ਚਾਹੁੰਦੀ ਹੈ ਕਿ ਲੋਕ ਉਨ੍ਹਾਂ ਨੂੰ ਫਰਸਟ ਲੇਡੀ ਦੀ ਬਜਾਏ ਫਰਸਟ ਮਦਰ ਦੇ ਨਾਮ ਨਾਲ ਪਛਾਣਨ।
ਕਿਤਾਬ ਵਿਚ ਇਵਾਨਾ ਨੇ ਟਰੰਪ ਨਾਲ ਉਨ੍ਹਾਂ ਦੇ ਤਲਾਕ ਦੇ ਦੌਰ ਨੂੰ ਯਾਦ ਕੀਤਾ ਹੈ ਕਿ ਕਿਸ ਤਰ੍ਹਾਂ ਅਖਬਾਰਾਂ ਦੋਵਾਂ ਦੇ ਕਿੱਸਿਆਂ ਨਾਲ ਭਰੀਆਂ ਰਹਿੰਦੀਆਂ ਸਨ। ਉਸੀ ਦੌਰ ਵਿਚ ਟਰੰਪ ਦੇ ਮਾਰਲੇ ਮੈਪਲਸ ਨਾਲ ਰਿਸ਼ਤਿਆਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਇਵਾਨਾ ਨੇ ਇਕ ਸਥਾਨ ਉੱਤੇ ਲਿਖਿਆ ਹੈ- ਸਾਡੇ ਵਿਆਹ ਨੂੰ 15 ਸਾਲ ਹੋ ਗਏ ਸਨ। ਉਦੋਂ ਦਸੰਬਰ 1989 ਵਿਚ ਅਜਿਹਾ ਕੁੱਝ ਹੋਇਆ ਕਿ ਸਭ ਕੁੱਝ ਖਤਮ ਹੋ ਗਿਆ। ਇਕ ਦਿਨ ਮਾਰਲੇ ਮੈਪਲਸ ਮੇਰੇ ਕੋਲ ਆਈ ਅਤੇ ਕਿਹਾ- ਮੈਂ ਤੁਹਾਡੇ ਪਤੀ ਨਾਲ ਪਿਆਰ ਕਰਦੀ ਹਾਂ। ਇਸ ਉੱਤੇ ਇਵਾਨਾ ਦਾ ਜਵਾਬ ਸੀ- 'ਭਾੜ ਮੇਂ ਜਾਓ'। ਟਰੰਪ ਮੇਰੇ ਨਾਲ ਅਤੇ ਮੈਂ ਉਨ੍ਹਾਂ ਨਾਲ ਬਹੁਤ ਪਿਆਰ ਕਰਦੀ ਹਾਂ। ਇਸ ਤੋਂ ਬਾਅਦ 1990 ਵਿਚ ਨਿਊਯਾਰਕ ਪੋਸਟ ਵਿਚ ਦੋਵਾਂ ਦੇ ਅਫੇਅਰ ਨੂੰ ਲੈ ਕੇ ਵੱਡੀ ਖਬਰ ਛੱਪੀ। ਉਸ ਦੇ ਬਾਅਦ ਤੋਂ ਸਾਡਾ ਰਿਸ਼ਤਾ ਟੁੱਟਣਾ ਸ਼ੁਰੂ ਹੋ ਗਿਆ।


Related News