ਕੋਰੋਨਾ ਟੀਕਾ ਅਕਤੂਬਰ ''ਚ ਨਹੀਂ ਹੋ ਸਕੇਗਾ ਮੁਹੱਈਆ, ਅਮਰੀਕੀ ਅਧਿਕਾਰੀ ਨੇ ਕੀਤਾ ਦਾਅਵਾ

Monday, Sep 07, 2020 - 02:35 PM (IST)

ਕੋਰੋਨਾ ਟੀਕਾ ਅਕਤੂਬਰ ''ਚ ਨਹੀਂ ਹੋ ਸਕੇਗਾ ਮੁਹੱਈਆ, ਅਮਰੀਕੀ ਅਧਿਕਾਰੀ ਨੇ ਕੀਤਾ ਦਾਅਵਾ

ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਕਤੂਬਰ ਦੇ ਅੰਤ ਤੱਕ ਕੋਰੋਨਾ ਟੀਕਾ ਮੁਹੱਈਆ ਕਰਾਉਣ ਦੀ ਗੱਲ ‘ਬਿਲਕੁੱਲ ਗਲਤ’ ਹੈ । ਇਹ ਦਾਅਵਾ ਕੀਤਾ ਹੈ ‘ਮੈਡੀਕਲ ਜਰਨਲ ਦਿ ਲਾਂਸੇਟ’ ਦੇ ਚੀਫ ਐਡੀਟਰ ਰਿਚਰਡ ਹਾਰਟਨ ਨੇ। ਉਨ੍ਹਾਂ ਸੀ. ਐੱਨ. ਐੱਨ. ਨਾਲ ਇੰਟਰਵਿਊ ’ਚ ਕਿਹਾ ਹੈ ਕਿ ਅਕਤੂਬਰ ਦੇ ਅੰਤ ਤੱਕ ਜਨਤਕ ਵਰਤੋਂ ਲਈ ਕੋਈ ਟੀਕਾ ਮੁਹੱਈਆ ਨਹੀਂ ਹੋ ਸਕੇਗਾ ।

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੱਕ ਵੀ ਗਲਤੀ ਕਰਦੇ ਹਾਂ ਅਤੇ ਟੀਕੇ ਨੂੰ ਬਹੁਤ ਜਲਦੀ ਲਾਇਸੰਸ ਦੇ ਦਿੰਦੇ ਹਾਂ ਤਾਂ ਜ਼ਰਾ ਸੋਚੋ ਕਿ ਸਾਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਣਾ ਪਵੇਗਾ । ਇਸ ਲਈ ਅਸੀਂ ਜ਼ਰੂਰੀ ਚੀਜ਼ਾਂ ’ਚ ਕਟੌਤੀ ਨਹੀਂ ਕਰ ਸਕਦੇ । ਹਾਰਟਨ ਨੇ ਕਿਹਾ, ‘‘ਮੈਨੂੰ ਸਮਝ ਨਹੀਂ ਆਉਂਦਾ ਕਿ ਟਰੰਪ ਅਜਿਹਾ ਕਿਉਂ ਕਹਿ ਰਹੇ ਹਨ ਕਿਉਂਕਿ ਉਨ੍ਹਾਂ ਦੇ ਸਲਾਹਕਾਰ ਨਿਸ਼ਚਿਤ ਰੂਪ ’ਚ ਉਨ੍ਹਾਂ ਨੂੰ ਦੱਸ ਰਹੇ ਹਨ ਕਿ ਇਹ ਅਸੰਭਵ ਹੈ । ਹਾਰਟਨ ਨੇ ਇਹ ਵੀ ਕਿਹਾ ਕਿ ਰੂਸ ਵਲੋਂ ਵਿਕਸਿਤ ਕੀਤੇ ਗਏ ਇਕ ਟੀਕੇ ਦੇ ਨਤੀਜੇ ‘ਉਤਸ਼ਾਹਜਨਕ’ ਹਨ ਪਰ ਇਹ ‘ਸੋਚਣਾ ਪੂਰੀ ਤਰ੍ਹਾਂ ਬੇਵਕਤੀ ਹੈ ਕਿ ਇਹ ਟੀਕਾ ਜਨਤਕ ਵਰਤੋਂ ਲਈ ਹੋਵੇਗਾ।’


author

Lalita Mam

Content Editor

Related News