ਭਾਰਤ ਨਾਲ ਜਾਰੀ ਤਣਾਅ ਵਿਚਕਾਰ ਟਰੂਡੋ ਜੀ-20 ਵਰਚੁਅਲ ਸੰਮਲੇਨ 'ਚ ਲੈਣਗੇ ਹਿੱਸਾ, ਪੁਤਿਨ ਵੀ ਹੋਣਗੇ ਸ਼ਾਮਲ

Wednesday, Nov 22, 2023 - 12:58 PM (IST)

ਭਾਰਤ ਨਾਲ ਜਾਰੀ ਤਣਾਅ ਵਿਚਕਾਰ ਟਰੂਡੋ ਜੀ-20 ਵਰਚੁਅਲ ਸੰਮਲੇਨ 'ਚ ਲੈਣਗੇ ਹਿੱਸਾ, ਪੁਤਿਨ ਵੀ ਹੋਣਗੇ ਸ਼ਾਮਲ

ਇੰਟਰਨੈਸ਼ਨਲ ਡੈਸਕ- ਇਜ਼ਰਾਈਲ-ਹਮਾਸ ਯੁੱਧ ਵਿਚਕਾਰ ਇੱਕ ਵਾਰ ਫਿਰ ਵਿਸ਼ਵ ਨੇਤਾਵਾਂ ਦਾ ਇੱਕ ਵੱਡਾ ਸੰਮੇਲਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਜੀ-20 ਦਾ ਵਰਚੁਅਲ ਸਿਖਰ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਇਸ ਵਿੱਚ ਹਿੱਸਾ ਲੈਣਗੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਗੱਲਬਾਤ ਲਈ ਵਰਚੁਅਲ ਟੇਬਲ 'ਤੇ ਬੈਠਣਗੇ। ਹਾਲਾਂਕਿ ਇਸ ਵਾਰ ਵੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਸੰਮੇਲਨ ਤੋਂ ਦੂਰੀ ਬਣਾ ਲਈ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀ ਕਿਸੇ ਹੋਰ ਪ੍ਰੋਗਰਾਮ 'ਚ ਸ਼ਾਮਲ ਹੋਣ ਕਾਰਨ ਸ਼ਾਮਲ ਨਹੀਂ ਹੋ ਸਕਣਗੇ।

ਟਰੂਡੋ ਹੋਣਗੇ ਸ਼ਾਮਲ

ਇਹ ਵੀ ਪਹਿਲੀ ਵਾਰ ਹੋਵੇਗਾ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਤੰਬਰ ਵਿੱਚ ਭਾਰਤ ਤੋਂ ਵਾਪਸ ਆਉਣ ਤੋਂ ਬਾਅਦ ਕੂਟਨੀਤਕ ਰੁਕਾਵਟ ਦੇ ਬਾਵਜੂਦ ਪੀ.ਐੱਮ ਮੋਦੀ ਨਾਲ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਕੈਨੇਡੀਅਨ ਸੈਨੇਟ ਦੇ ਸਪੀਕਰ ਰੇਮੰਡ ਗਗਨੇ ਨੇ 12 ਅਕਤੂਬਰ ਨੂੰ ਦਿੱਲੀ ਵਿੱਚ ਸ਼ੁਰੂ ਹੋਣ ਵਾਲੇ ਜੀ-20 ਦੇਸ਼ਾਂ ਦੀਆਂ ਸੰਸਦਾਂ ਦੇ ਪ੍ਰੀਜ਼ਾਈਡਿੰਗ ਅਫਸਰਾਂ ਦੇ ਸੰਮੇਲਨ ਵਿੱਚ ਹਿੱਸਾ ਨਹੀਂ ਲਿਆ ਸੀ। ਭਾਰਤ 'ਤੇ ਦੋਸ਼ ਲਗਾਉਣ ਮਗਰੋਂ ਟਰੂਡੋ ਨੇ  ਹਾਲਾਂਕਿ ਕਿਹਾ ਕਿ ਕੈਨੇਡਾ ਭਾਰਤ ਨਾਲ "ਰਚਨਾਤਮਕ ਢੰਗ ਨਾਲ ਕੰਮ" ਕਰਨਾ ਚਾਹੁੰਦਾ ਹੈ ਅਤੇ ਓਟਾਵਾ "ਹਮੇਸ਼ਾ ਕਾਨੂੰਨ ਦੇ ਰਾਜ 'ਤੇ ਖੜ੍ਹਾ ਰਹੇਗਾ"।

2 ਸਾਲਾਂ ਬਾਅਦ ਜੀ-20 ਸੰਮੇਲਨ 'ਚ ਸ਼ਾਮਲ ਹੋਣਗੇ ਪੁਤਿਨ

ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਅਤੇ ਅਫਰੀਕੀ ਸੰਘ ਬੁੱਧਵਾਰ ਨੂੰ ਭਾਰਤ ਦੁਆਰਾ ਬੁਲਾਏ ਗਏ G20 ਵਰਚੁਅਲ ਸੰਮੇਲਨ ਵਿੱਚ ਇਕੱਠੇ ਹੋਣਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਗਭਗ ਦੋ ਸਾਲਾਂ ਵਿੱਚ ਪਹਿਲੀ ਵਾਰ ਜੀ-20 ਵਿੱਚ ਸ਼ਾਮਲ ਹੋਣਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਥੈਂਕਸਗਿਵਿੰਗ ਦੇ ਕਾਰਨ ਸ਼ਾਮਲ ਨਹੀਂ ਹੋ ਸਕਣਗੇ। ਉਸ ਦੀ ਨੁਮਾਇੰਦਗੀ ਖਜ਼ਾਨਾ ਸਕੱਤਰ ਜੇਨੇਟ ਯੇਲੇਨ ਕਰੇਗੀ।

ਚੀਨ ਦੇ ਪ੍ਰਧਾਨ ਮੰਤਰੀ ਸ਼ਿਖਰ ਸੰਮੇਲਨ 'ਚ ਲੈਣਗੇ ਹਿੱਸਾ 

ਚੀਨ ਦੀ ਨੁਮਾਇੰਦਗੀ ਪ੍ਰਧਾਨ ਮੰਤਰੀ ਲੀ ਕਿਆਂਗ ਕਰਨਗੇ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਕ ਵਾਰ ਫਿਰ ਸੰਮੇਲਨ ਤੋਂ ਦੂਰੀ ਬਣਾ ਲਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਧਿਐਨ 'ਚ ਖ਼ੁਲਾਸਾ: ਅਮਰੀਕਾ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 7 ਲੱਖ ਤੋਂ ਵਧੇਰੇ ਭਾਰਤੀ

'2 ਮਹੀਨਿਆਂ 'ਚ ਦੂਜੀ ਵਾਰ ਪ੍ਰਧਾਨ ਮੰਤਰੀ ਮੋਦੀ ਕਰਨਗੇ ਪ੍ਰਧਾਨਗੀ'

ਰੂਸ-ਯੂਕ੍ਰੇਨ ਯੁੱਧ ਅਤੇ ਇਜ਼ਰਾਈਲ-ਹਮਾਸ ਸੰਘਰਸ਼ ਦੇ ਪ੍ਰਭਾਵ 'ਤੇ ਵੀ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਦੋ ਮਹੀਨਿਆਂ ਦੇ ਅੰਦਰ ਇੱਕ ਵਾਰ ਫਿਰ ਜੀ-20 ਦੇ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ। ਇਹ ਸੰਮੇਲਨ ਬਹੁਤ ਖਾਸ ਅਤੇ ਮਹੱਤਵਪੂਰਨ ਹੈ। ਭਾਰਤ ਨੇ ਆਭਾਸੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਅਫਰੀਕੀ ਸੰਘ ਦੇ ਚੇਅਰਮੈਨ ਸਮੇਤ ਸਾਰੇ ਜੀ-20 ਮੈਂਬਰਾਂ ਦੇ ਨੇਤਾਵਾਂ ਦੇ ਨਾਲ-ਨਾਲ 9 ਮਹਿਮਾਨ ਦੇਸ਼ਾਂ ਅਤੇ 11 ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਹੈ। ਭਾਰਤ ਕੋਲ 30 ਨਵੰਬਰ 2023 ਤੱਕ ਜੀ-20 ਦੀ ਪ੍ਰਧਾਨਗੀ ਹੈ। ਹੁਣ ਬ੍ਰਾਜ਼ੀਲ ਜੀ-20 ਦਾ ਅਗਲਾ ਪ੍ਰਧਾਨ ਹੋਵੇਗਾ।

ਤੁਹਾਨੂੰ ਦੱਸ ਦੇਈਏ ਕਿ ਜੀ-20 ਦੇ ਮੈਂਬਰ ਦੇਸ਼ ਗਲੋਬਲ ਜੀਡੀਪੀ ਦਾ 85 ਫੀਸਦੀ ਨੁਮਾਇੰਦਗੀ ਕਰਦੇ ਹਨ। ਵਿਸ਼ਵ ਵਪਾਰ ਦਾ 75 ਫੀਸਦੀ ਇਨ੍ਹਾਂ ਦੇਸ਼ਾਂ ਵਿਚਕਾਰ ਹੁੰਦਾ ਹੈ। ਦੁਨੀਆ ਦੀ ਕੁੱਲ ਆਬਾਦੀ ਦਾ ਦੋ ਤਿਹਾਈ ਹਿੱਸਾ ਇਨ੍ਹਾਂ ਦੇਸ਼ਾਂ ਵਿੱਚ ਰਹਿੰਦਾ ਹੈ। ਇਸ ਵਿੱਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਕੇ, ਯੂਐਸ ਅਤੇ ਯੂਰਪੀਅਨ ਯੂਨੀਅਨ (ਈਯੂ) ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਹੋਏ ਸਿਖਰ ਸੰਮੇਲਨ ਵਿੱਚ ਹੀ ਅਫਰੀਕਨ ਯੂਨੀਅਨ ਨੂੰ ਜੀ-20 ਦੇ ਨਵੇਂ ਮੈਂਬਰ ਵਜੋਂ ਮਾਨਤਾ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


author

Vandana

Content Editor

Related News