ਦ੍ਰਿੜ ਇਰਾਦੇ ਵਾਲੀ ਟਰੱਕ ਚਾਲਕ ਜਸਕਰਨ ਕੌਰ ਇਟਲੀ ਵੱਸਦੇ ਪੰਜਾਬੀਆਂ ਲਈ ਬਣੀ ਰੋਲ ਮਾਡਲ

Saturday, Jun 24, 2023 - 02:58 PM (IST)

ਮਿਲਾਨ (ਸਾਬੀ ਚੀਨੀਆ)- ਔਰਤਾਂ ਦਾ ਸਾਮਾਜ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਅੱਜ ਬਹੁਤ ਸਾਰੀਆਂ ਔਰਤਾਂ ਸਮਾਜ ਲਈ ਪ੍ਰੇਰਨਾ ਸਰੋਤ ਵੀ ਹਨ। ਕੁੱਝ ਅਜਿਹਾ ਹੀ ਕਰ ਵਿਖਾਇਆ ਹੈ ਦ੍ਰਿੜ ਇਰਾਦਿਆਂ ਵਾਲੀ ਜਸਕਰਨ ਕੌਰ ਬੀਸਲਾ ਨੇ, ਜੋ ਇਟਲੀ ਵਿੱਚ ਟਰੱਕ ਚਲਾਉਂਦੀ ਹੈ। ਸਾਲ 2008 ਵਿੱਚ ਪਰਿਵਾਰ ਨਾਲ ਇਟਲੀ ਪਹੁੰਚੀ ਪੰਜਾਬ ਦੀ ਇਸ ਹੋਣਹਾਰ ਧੀ ਨੇ ਬਤੌਰ ਟਰੱਕ ਡਰਾਇਵਰ ਇਸ ਖਿੱਤੇ ਨੂੰ ਚੁਣਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਜਸਕਰਨ ਦੱਸਦੀ ਹੈ ਕਿ ਉਸਨੂੰ ਡਰਾਈਵਿੰਗ ਦਾ ਬੇਹੱਦ ਸ਼ੌਂਕ ਹੈ, ਜਿਸ ਕਰਕੇ ਉਸਨੇ ਇਸ ਨੌਕਰੀ ਨੂੰ ਚੁਣਿਆ। ਉਸਨੇ ਦੱਸਿਆ ਕਿ ਉਸਨੇ ਹਮੇਸ਼ਾ ਹੀ ਕੁੱਝ ਵੱਖਰਾ ਕਰਨ ਨੂੰ ਤਰਜੀਹ ਦਿੱਤੀ। ਜਸਕਰਨ ਕੌਰ ਬੀਸਲਾ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਨਵਾਂਸ਼ਹਿਰ ਤਹਿਸੀਲ ਵਿੱਚ ਸਥਿਤ ਪਿੰਡ ਬੀਸਲਾ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ: ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਗਾਇਆ 'ਜਨ ਗਣ ਮਨ...', PM ਮੋਦੀ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ (ਵੀਡੀਓ)

PunjabKesari

ਉਸ ਨੇ ਅੱਗੇ ਕਿਹਾ ਕਿ ਉਸਦੇ ਪਰਿਵਾਰ ਨੇ ਉਸਦਾ ਪੂਰਾ ਸਾਥ ਦਿੱਤਾ ਅਤੇ ਅੱਜ ਉਹ ਆਪਣੇ ਸ਼ੌਂਕ ਅਤੇ ਸੁਫ਼ਨੇ ਨੂੰ ਪੂਰਾ ਕਰਨ ਦੇ ਨਾਲ-ਨਾਲ ਵਧੀਆ ਪੈਸੇ ਵੀ ਕਮਾ ਰਹੀ ਹੈ। ਜਸਕਰਨ ਨੇ ਇਟਲੀ ਵੱਸਦੀਆਂ ਹੋਰ ਪੰਜਾਬਣਾਂ ਨੂੰ ਵੀ ਟਰੱਕ ਡਰਾਈਵਿੰਗ ਦੇ ਖਿੱਤੇ ਵਿਚ ਆਪਣੇ ਹੱਥ ਅਜ਼ਮਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਟਰੱਕ ਚਲਾਉਣਾ ਕੋਈ ਬਹੁਤ ਔਖਾ ਨਹੀਂ ਹੈ ਅਤੇ ਇਸ ਖਿੱਤੇ ਵਿੱਚ ਤਨਖ਼ਾਹ ਵੀ ਚੰਗੀ ਮਿਲਦੀ ਹੈ। ਜਸਕਰਨ ਕੌਰ ਬੀਸਲਾ ਦੇ ਪਤੀ ਲਖਵੀਰ ਸਿੰਘ ਬੀਸਲਾ ਨੇ ਦੱਸਿਆ ਕੀ ਉਸਦੀ ਪਤਨੀ ਨੇ ਬਹੁਤ ਜਲਦ ਟਰੱਕ ਚਲਾਉਣਾ ਸਿੱਖ ਲਿਆ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: 700 ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ 'ਤੇ ਕੈਨੇਡਾ ਭੇਜਣ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News