ਈਰਾਨ ’ਚ ਟਰੱਕ ਨੇ ਬੱਸ ਨੂੰ ਮਾਰੀ ਟੱਕਰ, 10 ਲੋਕਾਂ ਦੀ ਮੌਤ

Saturday, Dec 25, 2021 - 05:19 PM (IST)

ਈਰਾਨ ’ਚ ਟਰੱਕ ਨੇ ਬੱਸ ਨੂੰ ਮਾਰੀ ਟੱਕਰ, 10 ਲੋਕਾਂ ਦੀ ਮੌਤ

ਤਹਿਰਾਨ (ਭਾਸ਼ਾ) : ਦੱਖਣੀ-ਪੱਛਮੀ ਈਰਾਨ ਵਿਚ ਸ਼ਨੀਵਾਰ ਨੂੰ ਹੋਏ ਇਕ ਸੜਕ ਹਾਦਸੇ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਈਰਾਨੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰਤ ਸਮਾਚਾਰ ਏਜੰਸੀ ਇਰਨਾ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਇਕ ਟਰੱਕ ਨੇ ਖੁਜੇਸਤਾਨ ਸੂਬੇ ਵਿਚ ਖੁਰਮਸ਼ਹਿਰ ਨੂੰ ਅਹਵਾਜ ਸ਼ਹਿਰ ਨਾਲ ਜੋੜਨ ਵਾਲੀ ਸੜਕ ’ਤੇ ਮਜ਼ਦੂਰਾਂ ਨੂੰ ਲਿਜਾ ਰਹੀ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ : ਸ਼ਰਮਨਾਕ: ਬੰਗਲਾਦੇਸ਼ ’ਚ ਮਹਿਲਾ ਨਾਲ ਕਈ ਵਾਰ ਸਮੂਹਕ ਜਬਰ-ਜ਼ਿਨਾਹ, ਪਤੀ ਅਤੇ ਪੁੱਤਰ ਨੂੰ ਬਣਾਇਆ ਬੰਧਕ

ਏਜੰਸੀ ਨੇ ਦੱਸਿਆ ਕਿ ਹਾਦਸੇ ਵਿਚ ਟਰੱਕ ਡਰਾਈਵਰ ਅਤੇ ਮਿੰਨੀ ਬੱਸ ਵਿਚ ਸਵਾਰ 9 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਵਜ੍ਹਾ ਨਾਲ ਤੇਜ਼ ਰਫ਼ਤਾਰ ਨਾਲ ਆ ਰਹੀਆਂ 3 ਕਾਰਾਂ ਵੀ ਬੱਸ ਨਾਲ ਟਕਰਾ ਗਈਆਂ। ਇਸ ਹਾਦਸੇ ਵਿਚ ਕੁੱਲ 13 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਾਪਰੇ ਹਾਦਸਿਆਂ ਨੇ ਸੁੰਨੀਆਂ ਕੀਤੀਆਂ ਕਈ ਮਾਵਾਂ ਦੀਆਂ ਕੁੱਖਾਂ, ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2021


author

cherry

Content Editor

Related News