ਬ੍ਰਿਟੇਨ 'ਚ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਹਸਪਤਾਲਾਂ 'ਚ 'ਫ਼ੌਜ' ਤਾਇਨਾਤ

Friday, Jan 07, 2022 - 05:36 PM (IST)

ਬ੍ਰਿਟੇਨ 'ਚ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਹਸਪਤਾਲਾਂ 'ਚ 'ਫ਼ੌਜ' ਤਾਇਨਾਤ

ਲੰਡਨ (ਭਾਸ਼ਾ)- ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਕਈ ਹਸਪਤਾਲਾਂ 'ਚ ਸਟਾਫ ਦੀ ਕਮੀ ਨੂੰ ਦੇਖਦੇ ਹੋਏ ਮਦਦ ਲਈ ਸੈਨਿਕਾਂ ਤਾਇਨਾਤ ਕੀਤੇ ਗਏ ਹਨ। ਅਸਲ ਵਿਚ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਦੇ ਮੱਦੇਨਜ਼ਰ ਬ੍ਰਿਟੇਨ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਕਾਰਨ ਲੰਡਨ ਦੇ ਕਈ ਹਸਪਤਾਲਾਂ ਵਿੱਚ ਸਿਹਤ ਕਰਮਚਾਰੀ ਸੰਕਰਮਿਤ ਹੋਏ ਹਨ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲੰਡਨ ਦੇ ਕਈ ਹਸਪਤਾਲਾਂ 'ਚ 40 ਫ਼ੌਜੀ ਡਾਕਟਰ ਅਤੇ 160 ਸਿਹਤ ਕਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਬ੍ਰਿਟਿਸ਼ ਵਿਗਿਆਨੀ ਦੀ ਚਿਤਾਵਨੀ: ਕੋਵਿਡ-19 ਦਾ ਅਗਲਾ 'ਰੂਪ' ਹੋਰ ਵੀ ਛੂਤਕਾਰੀ ਹੋਣ ਦੀ ਸੰਭਾਵਨਾ

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਉਮੀਦ ਹੈ ਕਿ ਹੋਰ ਪਾਬੰਦੀਆਂ ਲਗਾਉਣ ਦੀ ਕੋਈ ਲੋੜ ਨਹੀਂ ਹੋਵੇਗੀ ਅਤੇ ਦੇਸ਼ ਮਹਾਮਾਰੀ ਦੀ ਲਹਿਰ ਨਾਲ ਨਜਿੱਠ ਲਵੇਗਾ। ਹਾਲਾਂਕਿ, ਜਾਨਸਨ ਨੇ ਕਿਹਾ ਕਿ ਓਮੀਕਰੋਨ ਕਾਰਨ ਆਉਣ ਵਾਲੇ ਦਿਨ ਬਹੁਤ ਚੁਣੌਤੀਪੂਰਨ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਬ੍ਰਿਟੇਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਰੀਬ 180,000 ਨਵੇਂ ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਓਮੀਕੋਰਨ : ਆਸਟ੍ਰੇਲੀਆ 'ਚ ਕੋਰੋਨਾ ਦੇ 'ਰਿਕਾਰਡ ਮਾਮਲੇ', ਮੁੜ ਲਾਗੂ ਹੋਈਆਂ 'ਪਾਬੰਦੀਆਂ'

 


author

Vandana

Content Editor

Related News