ਦੱਖਣੀ ਕੋਰੀਆ ''ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ''ਚ ਹੋਇਆ ਜ਼ਬਰਦਸਤ ਵਾਧਾ

Friday, Dec 10, 2021 - 09:44 PM (IST)

ਦੱਖਣੀ ਕੋਰੀਆ ''ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ''ਚ ਹੋਇਆ ਜ਼ਬਰਦਸਤ ਵਾਧਾ

ਸਿਓਲ-ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲੇ ਸ਼ੁੱਕਰਵਾਰ ਨੂੰ ਲਗਾਤਾਰ ਤੀਸਰੇ ਦਿਨ 7,000 ਤੋਂ ਜ਼ਿਆਦਾ ਦਰਜ ਕੀਤੇ ਗਏ, ਜੋ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਤੋਂ ਮਾਮਲਿਆਂ 'ਚ ਸਭ ਤੋਂ ਜ਼ਿਆਦਾ ਹੈ। ਪ੍ਰਧਾਨ ਮੰਤਰੀ ਕਿਮ ਬੂ-ਕਿਊਮ ਨੇ ਇਕ ਬੈਠਕ ਦੌਰਾਨ ਕਿਹਾ ਕਿ ਜੇਕਰ ਦੇਸ਼ ਜਲਦ ਹੀ ਵਾਇਰਸ ਦੇ ਕਹਿਰ ਨੂੰ ਹੌਲੀ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਦੇਸ਼ ਨੂੰ 'ਅਸਧਾਰਾਨ' ਉਪਾਅ ਕਰਨ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ :ਵਟਸਐਪ ਦਾ ਵੱਡਾ ਐਲਾਨ, ਇਕ-ਦੂਜੇ ਨੂੰ ਭੇਜ ਸਕੋਗੇ cryptocurrency

ਅਧਿਕਾਰੀਆਂ ਨੇ ਦੇਸ਼ ਭਰ ਦੇ ਹਸਤਪਾਲਾਂ ਨੂੰ ਕੋਵਿਡ-19 ਇਲਾਜ ਲਈ ਸੰਯੁਕਤ ਰੂਪ ਨਾਲ 2,000 ਹੋਰ ਬਿਸਤਰਿਆਂ ਦੀ ਵਿਵਸਥਾ ਕਰਨ ਸੰਬਧੀ ਪ੍ਰਸ਼ਾਸਨਿਕ ਹੁਕਮ ਜਾਰੀ ਕੀਤੇ। ਅਧਿਕਾਰੀਆਂ ਨੇ ਕਿਹਾ ਕਿ ਮੈਡੀਕਲ ਪ੍ਰਤੀਕਿਰਿਆ ਨੀਤੀ 'ਚ ਸੁਧਾਰ ਕੀਤਾ ਗਿਆ ਹੈ ਤਾਂ ਕਿ ਜ਼ਿਆਦਾਤਰ ਮਾਮੂਲੀ ਮਾਮਲਿਆਂ 'ਚ ਇਲਾਜ ਘਰ 'ਚ ਕੀਤਾ ਜਾ ਸਕੇ। ਕਿਮ ਨੇ ਕਿਹਾ ਕਿ ਸਰਕਾਰ ਟੀਕੇ ਦੀ ਦੂਜੀ ਅਤੇ ਤੀਸਰੀ ਖੁਰਾਕ ਦਰਮਿਆਨ ਅੰਤਰ ਨੂੰ ਘੱਟ ਕਰਕੇ ਬੂਸਟਰ ਖੁਰਾਕ ਦੇਣ ਦੀ ਪ੍ਰਕੀਰਿਆ ਨੂੰ ਤੇਜ਼ ਕਰੇਗੀ।

ਇਹ ਵੀ ਪੜ੍ਹੋ : ਜਾਪਾਨ 'ਚ ਓਮੀਕ੍ਰੋਨ ਵੇਰੀਐਂਟ ਦੇ 8 ਹੋਰ ਮਾਮਲੇ ਆਏ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News