ਦੱ. ਅਫਰੀਕਾ ''ਤੇ ਲਾਈ ਗਈ ਯਾਤਰਾ ਪਾਬੰਦੀ ''ਜ਼ਾਲਮ'' ਤੇ ''ਗਲਤ ਦਿਸ਼ਾ ''ਚ ਚੁੱਕਿਆ ਗਿਆ ਕਦਮ'' : ਫਾਹਲਾ

Saturday, Nov 27, 2021 - 09:49 PM (IST)

ਦੱ. ਅਫਰੀਕਾ ''ਤੇ ਲਾਈ ਗਈ ਯਾਤਰਾ ਪਾਬੰਦੀ ''ਜ਼ਾਲਮ'' ਤੇ ''ਗਲਤ ਦਿਸ਼ਾ ''ਚ ਚੁੱਕਿਆ ਗਿਆ ਕਦਮ'' : ਫਾਹਲਾ

ਜੋਹਾਨਿਸਬਰਗ-ਦੱਖਣੀ ਅਫਰੀਕਾ ਦੇ ਸਿਹਤ ਮੰਤਰੀ ਜੋ ਫਾਹਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ ਦੇ ਨਵੇਂ ਅਤੇ ਸੰਭਾਵਿਤ ਜ਼ਿਆਦਾ ਇਨਫੈਕਸ਼ਨ ਰੂਪ ਦੇ ਕਾਰਨ ਇਕ ਤੋਂ ਬਾਅਦ ਇਕ ਕਈ ਦੇਸ਼ਾਂ ਵੱਲੋਂ ਉਨ੍ਹਾਂ ਦੇ ਦੇਸ਼ 'ਤੇ ਯਾਤਰਾ ਪਾਬੰਦੀ ਲਾਉਣਾ 'ਜ਼ਾਲਮ ਅਤੇ ਗਲਤ ਦਿਸ਼ਾ 'ਚ ਚੁੱਕਿਆ ਗਿਆ ਕਦਮ' ਹੈ। ਕੋਵਿਡ ਦੇ ਨਵੇਂ ਰੂਪ ਬੀ.1.1.529 ਦਾ ਸਭ ਤੋਂ ਪਹਿਲਾਂ ਇਸ ਹਫ਼ਤੇ ਦੱਖਣੀ ਅਫਰੀਕਾ 'ਚ ਪਤਾ ਚੱਲਿਆ ਜਿਸ ਨੂੰ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ 'ਚਿੰਤਾਜਨਕ ਵੇਰੀਐਂਟ' ਦੀ ਸ਼੍ਰੇਣੀ 'ਚ ਰੱਖਿਆ ਹੈ ਅਤੇ ਉਸ ਦਾ ਨਾਂ ਓਮੀਕ੍ਰੋਨ ਰੱਖਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਨਵਾਂ ਵੇਰੀਐਂਟ ਪਹੁੰਚਿਆ ਯੂਰਪ, ਬ੍ਰਿਟੇਨ ਤੋਂ ਓਮੀਕ੍ਰੋਨ ਦੇ ਦੋ ਮਾਮਲੇ ਆਏ ਸਾਹਮਣੇ

ਫਾਹਲਾ ਨੇ ਇਥੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਗਲਤ ਪਹਿਲ ਹੈ। ਇਹ ਗਲਤ ਦਿਸ਼ਾ 'ਚ ਚੁੱਕਿਆ ਗਿਆ ਕਦਮ ਹੈ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਸਿਫਾਰਿਸ਼ ਕੀਤੇ ਗਏ ਨਿਯਮਾਂ ਵਿਰੁੱਧ ਹੈ। ਅਸੀਂ ਸਿਰਫ ਇਹ ਮਹਿਸੂਸ ਕਰਦੇ ਹਾਂ ਕਿ (ਇਨ੍ਹਾਂ) ਦੇਸ਼ਾਂ ਦੀ ਅਗਵਾਈ 'ਚੋਂ ਕੁਝ ਉਸ ਸਥਿਤੀ ਨਾਲ ਨਜਿੱਟਣ ਲਈ ਬਲੀ ਦਾ ਬੱਕਰਾ ਲੱਭ ਰਹੇ ਹਨ ਜੋ ਇਕ ਗਲੋਬਲ ਸਮੱਸਿਆ ਹੈ। 'ਚਿੰਤਾਜਨਕ ਵੇਰੀਐਂਟ' ਚਿੰਤਾ 'ਚ ਪਾਉਣ ਵਾਲੇ ਕੋਵਿਡ-19 ਦੇ ਵੱਖ-ਵੱਖ ਵੇਰੀਐਂਟ 'ਚ ਡਬਲਯੂ.ਐੱਚ.ਓ. ਦੀ ਸ਼ਿਖਰ ਸ਼੍ਰੇਣੀ 'ਚ ਹੈ।

ਇਹ ਵੀ ਪੜ੍ਹੋ : ਪਾਕਿ ਦਾ ਮੁੱਖ ਨਾਗਰਿਕ ਡਾਟਾਬੇਸ ਹੈਕ, 13,000 ਨਕਲੀ ਸਿਮਾਂ ਜ਼ਬਤ

ਸਭ ਤੋਂ ਪਹਿਲਾਂ 24 ਨਵੰਬਰ ਨੂੰ ਦੱਖਣੀ ਅਫਰੀਕਾ 'ਚ ਇਸ ਦਾ ਪਤਾ ਚੱਲਿਆ ਸੀ। ਬੋਤਸਵਾਨਾ, ਬੈਲਜ਼ੀਅਮ, ਹਾਂਗਕਾਂਗ ਅਤੇ ਇਜ਼ਰਾਈਲ 'ਚ ਵੀ ਇਸ ਦੀ ਪਛਾਣ ਕੀਤੀ ਗਈ ਹੈ। ਫਾਹਲਾ ਨੇ ਕਿਹਾ ਕਿ ਇਹ ਵੱਡੀ ਵਿਡੰਬਨਾ ਹੈ ਕਿ ਅਸੀਂ ਅੱਜ ਦੱਖਣੀ ਅਫਰੀਕਾ 'ਚ ਛੋਟੇ ਨਮੂਨੇ ਦੇ ਬਾਰੇ 'ਚ ਚਰਚਾ ਕਰ ਰਹੇ ਹਨ ਜਦਕਿ ਅਸੀਂ ਸਿਰਫ ਕਰੀਬ 300 ਪ੍ਰਤੀ ਦਿਨ ਦੇ ਹੇਠਲੇ ਪੱਧਰ ਤੋਂ 14 ਦਿਨਾਂ 'ਚ ਮਾਮਲਿਆਂ 'ਚ ਹੋਰਹੀ ਤੇਜ਼ੀ ਨਾਲ ਵਾਧੇ ਨੂੰ ਲੈ ਕੇ ਚਿੰਤਤ ਹੈ, ਸਾਡੇ ਇਥੇ (ਰੋਜ਼ਾਨਾ) 3000 ਤੱਕ ਮਾਮਲੇ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਪਹਾੜ ਤੋਂ ਡਿੱਗ ਕੇ ਚਕਨਾਚੂਰ ਹੋਈ Tesla ਦੀ ਮਾਡਲ ਐੱਸ P90D ਕਾਰ, ਸੁਰੱਖਿਅਤ ਨਿਕਲਿਆ ਚਾਲਕ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News