ਯਾਤਰਾ ਪਾਬੰਦੀ ''ਤੇ ਅਦਾਲਤ ''ਚ ਟਰੰਪ ਨੂੰ ਮਿਲੀ ਜਿੱਤ

10/11/2017 11:37:15 AM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਸੁਪਰੀਮ ਕੋਰਟ ਨੇ ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ-ਵਿਰੋਧੀ ਫੈਸਲੇ ਨੂੰ ਰੋਕਣ ਦੀ ਮੰਗ ਕਰਨ ਵਾਲੀ ਮੰਗ ਨੂੰ ਰੱਦ ਕਰ ਦਿੱਤਾ ਹੈ। ਹਾਲਾਂਕਿ ਇਸ ਫੈਸਲੇ ਦੀ ਮਿਆਦ ਪਹਿਲਾਂ ਹੀ ਖਤਮ ਹੋ ਚੁੱਕੀ ਹੈ, ਅਜਿਹੇ ਵਿਚ ਅਦਾਲਤ ਦਾ ਇਹ ਫੈਸਲਾ ਰਿਪਬਲੀਕਨ ਪਾਰਟੀ ਲਈ ਸੰਕੇਤਕ ਜਿੱਤ ਹੈ। ਦਰਅਸਲ ਇਹ ਯਾਤਰਾ ਪਾਬੰਦੀ 90 ਦਿਨਾਂ ਲਈ ਸੀ ਅਤੇ ਫੈਸਲਾ ਆਉਣ ਤੋਂ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ। ਇਸ ਜ਼ਰੀਏ ਅਮਰੀਕਾ ਵਿਚ ਮੁਸਲਮਾਨ ਬਹੁਲ ਆਬਾਦੀ ਵਾਲੇ 6 ਦੇਸ਼ਾਂ ਦੇ ਲੋਕਾਂ ਦੇ ਦੇਸ਼ ਵਿਚ ਪਰਵੇਸ਼ 'ਤੇ ਪਾਬੰਦੀ ਲਗਾ ਦਿੱਤੀ ਸੀ। 6 ਮਾਰਚ ਨੂੰ ਆਏ ਇਸ ਹੁਕਮ ਦਾ ਮੈਰੀਲੈਂਡ ਅਤੇ ਹਵਾਈ ਨੇ ਵਿਰੋਧ ਕੀਤਾ ਸੀ। ਬਾਅਦ ਵਿਚ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਵਰਜੀਨੀਆ ਦੇ ਰਿਚਮੰਡ ਅਤੇ ਕੈਲੀਫੋਰਨੀਆ ਦੇ ਸਾਨ ਫਰਾਂਸਿਸਕੋ ਸਥਿਤ ਅਪੀਲ ਅਦਾਲਤ ਨੇ ਕਰਮਵਾਰ ਮਈ ਅਤੇ ਜੂਨ ਵਿਚ ਫੈਸਲੇ ਦੀ ਮੁਲਤਵੀ ਨੂੰ ਬਰਕਰਾਰ ਰੱਖਿਆ ਸੀ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮੈਰੀਲੈਂਡ ਦੇ ਫੈਸਲੇ ਦੇ ਵਿਰੁੱਧ ਅਪੀਲ ਨੂੰ ਰੱਦ ਕਰ ਦਿੱਤਾ ਸੀ।


Related News