ਭਾਜਪਾ ਨੂੰ ਝਟਕਾ, ਹਾਈ ਕੋਰਟ ਨੇ ਲਾਈ ਇਸ਼ਤਿਹਾਰਾਂ ’ਤੇ ਪਾਬੰਦੀ, ਚੋਣ ਕਮਿਸ਼ਨ ਦੀ ਵੀ ਖਿਚਾਈ
Tuesday, May 21, 2024 - 11:41 AM (IST)

ਕੋਲਕਾਤਾ- ਕਲਕੱਤਾ ਹਾਈ ਕੋਰਟ ਨੇ ਸੋਮਵਾਰ ਨੂੰ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ’ਤੇ ਅਗਲੇ ਹੁਕਮਾਂ ਤੱਕ ਤ੍ਰਿਣਮੂਲ ਕਾਂਗਰਸ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਅਪਮਾਨਜਨਕ ਇਸ਼ਤਿਹਾਰ ਪ੍ਰਕਾਸ਼ਿਤ ਕਰਨ ’ਤੇ ਰੋਕ ਲਾ ਦਿੱਤੀ ਹੈ।ਆਲ ਇੰਡੀਆ ਤ੍ਰਿਣਮੂਲ ਕਾਂਗਰਸ ਬਨਾਮ ਚੋਣ ਕਮਿਸ਼ਨ ਆਫ ਇੰਡੀਆ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸਿੰਗਲ ਬੈਂਚ ਦੇ ਜੱਜ ਜਸਟਿਸ ਸਬਿਆਸਾਚੀ ਭੱਟਾਚਾਰੀਆ ਨੇ ਭਾਜਪਾ ਦੇ ਇਸ਼ਤਿਹਾਰਾਂ ਦੇ ਖਿਲਾਫ ਟੀ. ਐੱਮ. ਸੀ. ਵੱਲੋਂ ਦਾਇਰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ’ਚ ਅਸਫਲ ਰਹਿਣ ਲਈ ਚੋਣ ਕਮਿਸ਼ਨ ਦੀ ਖਿਚਾਈ ਕੀਤੀ ਅਤੇ ਕਿਹਾ ਕਿ ਕਮਿਸ਼ਨ ਆਪਣੀ ਡਿਊਟੀ ਨਿਭਾਉਣ ’ਚ ਨਾਕਾਮ ਰਿਹਾ ਹੈ।
ਇਹ ਵੀ ਪੜ੍ਹੋ- 'ਆਪ' ਨੂੰ ਚੁਣੌਤੀ ਮੰਨਦੀ ਹੈ BJP, ਸਾਨੂੰ ਕੁਚਲਣ ਲਈ ਸ਼ੁਰੂ ਕੀਤਾ 'ਆਪ੍ਰੇਸ਼ਨ ਝਾੜੂ' : CM ਕੇਜਰੀਵਾਲ
ਜਸਟਿਸ ਭੱਟਾਚਾਰੀਆ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਚੋਣ ਕਮਿਸ਼ਨ ਤੈਅ ਸਮਾਂ ਹੱਦ ਅੰਦਰ ਤ੍ਰਿਣਮੂਲ ਕਾਂਗਰਸ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਇਹ ਅਦਾਲਤ ਇਸ ਗੱਲ ਤੋਂ ਹੈਰਾਨ ਹੈ ਕਿ ਚੋਣਾਂ ਦੀ ਸਮਾਪਤੀ ਤੋਂ ਬਾਅਦ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਨਾਲ ਕੀ ਹਾਸਲ ਹੋਵੇਗਾ ਅਤੇ ਇਸ ਤਰ੍ਹਾਂ ਤੈਅ ਸਮੇਂ ’ਚ ਕਮਿਸ਼ਨ ਦੀ ਅਸਫਲਤਾ ਕਾਰਨ ਅਦਾਲਤ ਨੂੰ ਮਨਾਹੀ ਦੇ ਹੁਕਮ ਪਾਸ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- CM ਭਜਨਲਾਲ ਬੋਲੇ- 2014 ਤੋਂ ਪਹਿਲਾਂ ਦੇਸ਼ ਦੀ ਸਥਿਤੀ ਵਿਗਾੜਨ ਵਾਲਿਆਂ ਬਾਰੇ ਜਨਤਾ ਨੂੰ ਸੋਚਣਾ ਹੋਵੇਗਾ
ਹਾਈ ਕੋਰਟ ਨੇ ਕਿਹਾ ਕਿ ਤੁਰੰਤ ਪਟੀਸ਼ਨ ਸਿਰਫ ਮੀਡੀਆ ਸੰਸਥਾਵਾਂ 'ਤੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ 'ਤੇ ਰੋਕ ਲਾਉਣ ਲਈ ਨਹੀਂ ਹੈ ਸਗੋਂ ਮੁੱਖ ਰੂਪ ਨਾਲ ਇਹ ਭਾਜਪਾ ਨੂੰ ਅਜਿਹੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਤੋਂ ਰੋਕਣ ਲਈ ਹੈ, ਜੋ ਤ੍ਰਿਣਮੂਲ ਕਾਂਗਰਸ ਅਤੇ ਉਸ ਦੇ ਨੇਤਾਵਾਂ ਦੇ ਸਿਆਸੀ ਅਧਿਕਾਰਾਂ ਦਾ ਉਲੰਘਣ ਕਰਦੇ ਹਨ। ਦੱਸ ਦੇਈਏ ਕਿ ਆਪਣੇ ਇਸ਼ਤਿਹਾਰਾਂ ਜ਼ਰੀਏ ਕੇਂਦਰ ਦੀ ਸੱਤਾਧਾਰੀ ਭਾਜਪਾ ਨੇ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਸੀ। ਹਾਈ ਕੋਰਟ ਨੇ ਕਿਹਾ ਕਿ ਇਸ਼ਤਿਹਾਰਾਂ ਜ਼ਰੀਏ ਵਿਅਕਤੀਗਤ ਹਮਲੇ ਕੀਤੇ ਗਏ ਹਨ, ਜੋ ਅਪਮਾਨਜਨਕ ਹਨ, ਇਸ ਲਈ ਭਾਜਪਾ ਨੂੰ ਅਜਿਹੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਤੋਂ ਰੋਕਿਆ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8