ਮਾਂ ਸੁਸ਼ਮਾ ਸਵਰਾਜ ਤੋਂ ਮਿਲੀ ਸਿਆਸੀ ਵਿਰਾਸਤ ''ਤੇ ਧੀ ਬਾਂਸੁਰੀ ਨੂੰ ਭਰੋਸਾ, ਕਿਹਾ- ਜਿੱਤ ਪੱਕੀ

Tuesday, May 21, 2024 - 12:29 PM (IST)

ਮਾਂ ਸੁਸ਼ਮਾ ਸਵਰਾਜ ਤੋਂ ਮਿਲੀ ਸਿਆਸੀ ਵਿਰਾਸਤ ''ਤੇ ਧੀ ਬਾਂਸੁਰੀ ਨੂੰ ਭਰੋਸਾ, ਕਿਹਾ- ਜਿੱਤ ਪੱਕੀ

ਨਵੀਂ ਦਿੱਲੀ- ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਧੀ ਬਾਂਸੁਰੀ ਸਵਰਾਜ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ। ਉਹ ਇਸ ਸੀਟ ਤੋਂ ਭਾਜਪਾ ਦੀ ਟਿਕਟ ਤੋਂ ਚੋਣ ਲੜੇਗੀ। ਬਾਂਸੁਰੀ ਨੂੰ ਆਪਣੀ ਮਾਂ ਤੋਂ ਸਿਆਸੀ ਵਿਰਾਸਤ ਮਿਲੀ ਹੈ, ਇਸ ਲਈ ਉਸ ਨੂੰ ਭਰੋਸਾ ਹੈ ਕਿ ਉਹ ਜਨਤਾ ਦਾ ਦਿਲ ਜਿੱਤਣ ਵਿਚ ਸਫ਼ਲ ਰਹੇਗੀ।  ਨਵੀਂ ਦਿੱਲੀ ਲੋਕ ਸਭਾ ਸੀਟ ਵੋਟਰਾਂ ਦੀ ਗਿਣਤੀ ਦੇ ਲਿਹਾਜ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦੀ ਸਭ ਤੋਂ ਛੋਟੀ ਸੀਟ ਹੈ। ਇੱਥੇ 14.81 ਲੱਖ ਰਜਿਸਟਰਡ ਉਮੀਦਵਾਰ 25 ਮਈ ਨੂੰ 17 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ 17 ਉਮੀਦਵਾਰਾਂ ਵਿਚ ਸ਼ਾਮ ਭਾਜਪਾ ਪਾਰਟੀ ਦੀ ਬਾਂਸੁਰੀ ਸਵਰਾਜ ਅਤੇ 'ਇੰਡੀਆ' ਗਠਜੋੜ ਵਲੋਂ ਮੈਦਾਨ ਵਿਚ ਉਤਰੇ ਆਮ ਆਦਮੀ ਪਾਰਟੀ (ਆਪ) ਦੇ ਸੋਮਨਾਥ ਭਾਰਤੀ ਵਿਚਾਲੇ ਕਾਂਟੇ ਦੀ ਟੱਕਰ ਦੱਸੀ ਜਾ ਰਹੀ ਹੈ। 

ਦੱਸ ਦੇਈਏ ਕਿ ਬਾਂਸੁਰੀ ਸਵਰਾਜ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਧੀ ਹੈ। ਦਿਲਚਸਪ ਗੱਲ ਇਹ ਹੈ ਕਿ ਬਾਂਸੁਰੀ ਅਤੇ ਸੋਮਨਾਥ ਦੋਵੇਂ ਹੀ ਪੇਸ਼ੇ ਤੋਂ ਵਕੀਲ ਹਨ। ਬਾਂਸੁਰੀ ਸਵਰਾਜ ਨੂੰ ਆਪਣੀ ਮਾਂ ਤੋਂ ਮਿਲੀ ਸਿਆਸੀ ਵਿਰਾਸਤ ਦੀ ਵਜ੍ਹਾ ਤੋਂ ਜਿੱਤ ਦਾ ਪੂਰਾ ਭਰੋਸਾ ਹੈ। ਉਂਝ ਨਵੀਂ ਦਿੱਲੀ ਸੀਟ ਦੀ ਅਹਿਮੀਅਤ ਇਸ ਤੋਂ ਲਾਈ ਜਾ ਸਕਦੀ ਹੈ ਕਿ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਆਵਾਸ ਅਤੇ ਸੰਸਦ ਮੈਂਬਰਾਂ ਦੇ ਬੰਗਲੇ ਇਸ ਦੇ ਅਧੀਨ ਆਉਂਦੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੇ ਦਫ਼ਤਰ ਅਤੇ ਕਾਲੋਨੀਆਂ ਹਨ। ਇਹ ਵੀ ਵਜ੍ਹਾ ਹੈ ਕਿ ਇੱਥੇ ਵੋਟਰਾਂ ਵਿਚ ਜ਼ਿਆਦਾ ਗਿਣਤੀ ਸਰਕਾਰੀ ਕਾਮਿਆਂ ਦੀ ਹੈ। 

ਇਸ ਸੀਟ 'ਤੇ ਹੁਣ ਤੱਕ 16 ਵਾਰ ਚੋਣਾਂ ਹੋਈਆਂ ਹਨ ਅਤੇ ਜਿਨ੍ਹਾਂ ਵਿਚੋਂ 7 ਵਾਰ ਕਾਂਗਰਸ ਅਤੇ 9 ਵਾਰ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਇਸ ਸੰਸਦੀ ਖੇਤਰ ਦੇ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਪਾਰਕਿੰਗ ਨੂੰ ਲੈ ਕੇ ਹੈ। ਇੱਥੇ ਪਾਰਕਿੰਗ ਨੂੰ ਲੈ ਕੇ ਹਰ ਦਿਨ ਝਗੜੇ ਹੁੰਦੇ ਹੀ ਰਹਿੰਦੇ ਹਨ। ਇਸ ਤੋਂ ਇਲਾਵਾ ਪੀਣ ਦੇ ਪਾਣੀ ਤੋਂ ਲੈ ਕੇ ਸਫ਼ਾਈ ਦੀ ਵਿਵਸਥਾ ਵੀ ਇੱਥੋਂ ਦੇ ਲੋਕਾਂ ਦੀ ਵੱਡੀ ਪਰੇਸ਼ਾਨੀ ਹੈ। 


author

Tanu

Content Editor

Related News