ਪਾਕਿ: ਛੇੜਛਾੜ ਦੇ ਵਿਰੋਧ ''ਤੇ ਟ੍ਰਾਂਸਜੈਂਡਰ ਨੂੰ ਚਾਰ ਵਿਅਕਤੀਆਂ ਨੇ ਲਾ ''ਤੀ ਅੱਗ
Sunday, Sep 09, 2018 - 06:15 PM (IST)

ਲਾਹੌਰ— ਪਾਕਿਸਤਾਨ ਦੇ ਲਾਹੌਰ 'ਚ ਚਾਰ ਵਿਅਕਤੀਆਂ ਨੇ ਇਕ ਟ੍ਰਾਂਸਜੈਂਡਰ ਨੂੰ ਇਸ ਲਈ ਅੱਗ ਲਾ ਦਿੱਤੀ ਕਿਉਂਕਿ ਉਸ ਨੇ ਆਪਣੇ ਨਾਲ ਹੋ ਰਹੇ ਸਰੀਰਕ ਸ਼ੋਸ਼ਣ ਦਾ ਵਿਰੋਧ ਕੀਤਾ ਸੀ। ਇਸ ਦੌਰਾਨ ਟ੍ਰਾਂਸਜੈਂਡਰ 80 ਫੀਸਦੀ ਝੁਲਸ ਗਈ ਤੇ ਲਾਹੌਰ ਦੇ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਸ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਚਾਰ ਸ਼ੱਕੀ ਵਿਅਕਤੀ ਟ੍ਰਾਂਸਜੈਂਡਰ ਨੂੰ ਇਕ ਕਾਰ 'ਚ ਅਗਵਾ ਕਰਕੇ ਸਾਹੀਵਾਲ ਦੇ ਇਕ ਕੈਬ ਸਟੇਸ਼ਨ ਨੇੜੇ ਲੈ ਗਏ ਤੇ ਉਸ ਨੂੰ ਅੱਗ ਲਗਾ ਦਿੱਤੀ ਕਿਉਂਕਿ ਉਸ ਨੇ ਆਪਣੇ ਨਾਲ ਹੋਣ ਵਾਲੀ ਛੇੜਛਾੜ ਦਾ ਵਿਰੋਧ ਕੀਤਾ ਸੀ। ਅਜੇ ਪੁਲਸ ਵਲੋਂ ਸ਼ੱਕੀਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਾਕਿਸਤਾਨ ਦੇ ਉੱਤਰ 'ਚ ਟ੍ਰਾਂਸਜੈਡਰਾਂ ਦੀ ਹਾਲਤ ਪਹੁਤ ਹੀ ਤਰਸਯੋਗ ਹੈ। ਖੈਬਰ-ਪਖਤੂਨਖਵਾ ਸੂਬੇ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਘਟਨਾ 'ਤੇ ਸਖਤ ਨੋਟਿਸ ਲਿਆ ਹੈ ਤੇ ਪੁਲਸ ਨੂੰ ਇਸ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਪਾਕਿਸਤਾਨ ਦੀ ਸੰਸਦ 'ਚ ਬੀਤੇ ਸਾਲ ਮਈ 'ਚ ਇਕ ਕਾਨੂੰਨ ਪਾਸ ਕੀਤਾ ਗਿਆ ਸੀ, ਜਿਸ ਮੁਤਾਬਕ ਟ੍ਰਾਂਸਜੈਂਡਰਾਂ ਨੂੰ ਬੁਨਿਆਦੀ ਅਧਿਕਾਰਾਂ ਦੀ ਗਾਰੰਟੀ ਦਿੱਤੀ ਗਈ ਸੀ।