ਜੰਗ ਦੌਰਾਨ ਜਾਨ ਬਚਾਉਣ ਲਈ ਦੇਸ਼ ਛੱਡ ਭੱਜ ਗਈ ਕੁੜੀ, ਟ੍ਰੇਨ ''ਚ ਬੈਠੀ ਨੂੰ ਦਿੱਤੀ ਰੂਹ ਕੰਬਾਊ ਮੌਤ
Monday, Sep 08, 2025 - 12:26 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਸਾਊਥ ਕੈਰੋਲੀਨਾ ਸੂਬੇ 'ਚ ਰੇਲਗੱਡੀ ਵਿੱਚ ਯਾਤਰਾ ਕਰ ਰਹੀ ਇੱਕ ਯੂਕ੍ਰੇਨੀ ਸ਼ਰਨਾਰਥੀ ਕੁੜੀ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਫੁਟੇਜ ਹਾਲ ਹੀ ਵਿੱਚ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।।
23 ਸਾਲਾ ਯੂਕ੍ਰੇਨੀ ਕੁੜੀ ਜਿਸ ਦਾ ਨਾਂ ਇਰੀਨਾ ਜ਼ਾਰੂਤਸਕਾ ਸੀ, ਜੋ ਕਿ ਜੰਗ ਦੇ ਡਰ ਦੇ ਕਾਰਨ ਅਮਰੀਕਾ 'ਚ ਰਹਿਣਾ ਚਾਹੁੰਦੀ ਸੀ, ਪਰ ਬਦਕਿਸਮਤੀ ਨਾਲ, ਉਹ ਇੱਕ ਹਮਲਾਵਰ ਦੇ ਹੱਥੋਂ ਆਪਣੀ ਜਾਨ ਗੁਆ ਬੈਠੀ।
ਬੀਤੀ ਰਾਤ ਕਰੀਬ 9:46 ਵਜੇ, ਉਹ ਲਾਈਟ ਰੇਲ 'ਤੇ ਚੜ੍ਹ ਗਈ ਅਤੇ ਇਸ ਦੌਰਾਨ ਉਹ ਫ਼ੋਨ 'ਤੇ ਰੁੱਝੀ ਹੋਈ ਸੀ। 34 ਸਾਲਾ ਡੀਕਾਰਲੋਸ ਬ੍ਰਾਊਨ, ਜੋ ਉਸ ਦੇ ਪਿੱਛੇ ਬੈਠਾ ਹੋਇਆ ਸੀ, ਨੇ ਇੱਕ ਚਾਕੂ ਕੱਢਿਆ ਤੇ ਉਸ ਦੀ ਗਰਦਨ 'ਚ ਤਿੰਨ ਵਾਰ ਕੀਤੇ। ਬਹੁਤ ਜ਼ਿਆਦਾ ਖੂਨ ਵਗ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਖੂਨ ਭਰਿਆ ਚਾਕੂ ਲੈ ਕੇ ਟ੍ਰੇਨ 'ਚੋਂ ਉਤਰ ਗਿਆ। ਟ੍ਰੇਨ 'ਚ ਸਵਾਰ ਹੋਰ ਕਈ ਯਾਤਰੀਆਂ ਨੇ ਵੀ ਇਹ ਖੂਨੀ ਮੰਜ਼ਰ ਦੇਖਿਆ, ਪਰ ਕਿਸੇ ਨੇ ਵੀ ਹਮਲਾਵਰ ਨੂੰ ਰੋਕਣ ਦੀ ਹਿੰਮਤ ਨਹੀਂ ਦਿਖਾਈ।
ਮੀਡੀਆ ਰਿਪੋਰਟਾਂ ਅਨੁਸਾਰ ਮੁਲਜ਼ਮ, ਡੀਕਾਰਲੋਸ ਬ੍ਰਾਊਨ ਦਾ 2011 ਤੋਂ ਹੀ ਹਿਸਟਰੀਸ਼ੀਟਰ ਹੈ। ਉਸ 'ਤੇ ਚੋਰੀ, ਖਤਰਨਾਕ ਹਥਿਆਰਾਂ ਨਾਲ ਡਕੈਤੀ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਹਨ। ਉਸ ਨੇ ਇੱਕ ਮਾਮਲੇ 'ਚ ਪੰਜ ਸਾਲ ਜੇਲ੍ਹ ਵਿੱਚ ਵੀ ਕੱਟੇ ਹਨ।
ਰੇਲਗੱਡੀ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਬ੍ਰਾਊਨ ਨੂੰ ਅਗਲੇ ਸਟੇਸ਼ਨ 'ਤੇ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਚਾਕੂ ਜ਼ਬਤ ਕਰ ਲਿਆ ਗਿਆ। ਪੁਲਸ ਨੇ ਕਿਹਾ ਕਿ ਬ੍ਰਾਊਨ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਉਸ ਨੇ ਇਹ ਕਤਲ ਕਿਉਂ ਕੀਤਾ, ਇਸ ਦੀ ਜਾਂਚ ਹਾਲੇ ਕੀਤੀ ਜਾ ਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e