...ਜਦੋਂ ਟ੍ਰੈਫਿਕ ਨਿਯਮ ਤੋੜ ਕੇ ਦੌੜੇ ਨੌਜਵਾਨ ਨੂੰ ਸਜ਼ਾ ਦੀ ਬਜਾਏ ਪੁਲਸ ਵਿਭਾਗ 'ਚ ਮਿਲ ਗਈ ਨੌਕਰੀ

11/22/2017 11:05:01 AM

ਜਕਾਰਤਾ(ਬਿਊਰੋ)— ਟ੍ਰੈਫਿਕ ਨਿਯਮ ਤੋੜਨ ਲਈ ਆਮ ਤੌਰ 'ਤੇ ਕਿਸੇ ਨੂੰ ਵੀ ਜੁਰਮਾਨਾ ਜਾਂ ਸਜ਼ਾ ਦਿੱਤੀ ਜਾਂਦੀ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਨਿਯਮ ਤੋੜਨ 'ਤੇ ਕਿਸੇ ਸ਼ਖਸ ਨੂੰ ਤੌਹਫੇ ਦੇ ਰੂਪ ਵਿਚ ਨੌਕਰੀ ਮਿਲ ਗਈ ਹੋਵੇ ਉਹ ਵੀ ਉਸ ਦੇ ਨਾਂ ਕਾਰਨ? ਅਜਿਹਾ ਹੀ ਹੋਇਆ ਹੈ ਇੰਡੋਨੇਸ਼ੀਆ ਦੇ ਇਕ ਨੌਜਵਾਨ ਨਾਲ। ਇੰਡੋਨੇਸ਼ੀਆ ਦੇ ਇਕ 22 ਸਾਲਾ ਨੌਜਵਾਨ ਨੂੰ ਪੁਲਸ ਨੇ ਬਿਨ੍ਹਾਂ ਲਾਈਸੈਂਸ ਦੇ ਫੜ ਲਿਆ ਪਰ ਜਦੋਂ ਪੁਲਸ ਨੇ ਉਸ ਦਾ ਨਾਂ ਪੁੱਛਿਆ ਅਤੇ ਉਸ ਦੀ ਪ੍ਰੇਸ਼ਾਨੀ ਸੁਣੀ ਤਾਂ ਉਸ ਨੂੰ ਬਿਨਾਂ ਜੁਰਮਾਨੇ ਛੱਡ ਦਿੱਤਾ। ਬਸ ਇੰਨਾ ਹੀ ਨਹੀਂ, ਉਨ੍ਹਾਂ ਨੇ ਉਸ ਨੂੰ ਪੁਲਸ ਵਿਭਾਗ ਵਿਚ ਨੌਕਰੀ ਵੀ ਦੇ ਦਿੱਤੀ।
ਅਨੋਖੇ ਨਾਂ ਕਾਰਨ ਹੋ ਗਿਆ ਅਜਿਹਾ ਕਮਾਲ
ਦਰਅਸਲ ਜਦੋਂ ਪੁਲਸ ਨੇ ਨੌਜਵਾਨ ਤੋਂ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ 'ਪੋਲਿਸੀ' ਦੱਸਿਆ। ਇੰਡੋਨੇਸ਼ਿਆਈ ਭਾਸ਼ਾ ਵਿਚ 'ਪੋਲਿਸੀ' ਦਾ ਮਤਲਵ ਹੁੰਦਾ ਹੈ ਪੁਲਸ। ਇਸ ਤੋਂ ਇਲਾਵਾ ਪੋਲਿਸੀ ਨੇ ਦੱਸਿਆ ਕਿ ਉਹ ਇਕ ਜਗ੍ਹਾ ਮਜ਼ਦੂਰੀ ਕਰਦਾ ਹੈ ਅਤੇ ਆਪਣੇ ਪਰਿਵਾਰ ਵਿਚ ਇਕੱਠਾ ਕਮਾਉਣ ਵਾਲਾ ਹੈ, ਜਿਸ ਤੋਂ ਬਾਅਦ ਇੰਡੋਨੇਸ਼ੀਆ ਪੁਲਸ ਨੇ ਉਸ ਦੀ ਪ੍ਰੇਸ਼ਾਨੀ ਸੁਣ ਕੇ ਨਾ ਸਿਰਫ ਉਸ ਨੂੰ ਬਿਨਾਂ ਜੁਰਮਾਨੇ ਛੱਡ ਦਿੱਤਾ, ਸਗੋਂ ਉਸ ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਸਥਾਨਕ ਪੁਲਸ ਥਾਣੇ ਵਿਚ ਨੌਕਰੀ ਵੀ ਦੇ ਦਿੱਤੀ। ਇਸ ਨੌਜਵਾਨ ਨੂੰ ਡ੍ਰਾਈਵਿੰਗ ਲਾਈਸੈਂਸ ਟੈਸਟ ਕਰਨ ਵਾਲੀ ਟੀਮ ਨਾਲ ਸਹਾਇਕ ਦੇ ਰੂਪ ਵਿਚ ਰੱਖਿਆ ਗਿਆ ਹੈ। ਆਪਣੀ ਨੌਕਰੀ ਦੇ ਪਹਿਲੇ ਦਿਨ 'ਪੋਲਿਸੀ' ਨੇ ਕਿਹਾ, 'ਮੈਂ ਕਾਫੀ ਨਰਵਸ ਹਾਂ, ਕਿਉਂਕਿ ਮੈਂ ਦਫਤਰ ਦੇ ਮਾਹੌਲ ਵਿਚ ਪਹਿਲਾਂ ਕਦੇ ਕੰਮ ਨਹੀਂ ਕੀਤਾ ਹੈ।'


Related News