ਨੌਕਰੀ ਦੀ ਭਾਲ਼ 'ਚ ਭਟਕ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
Friday, May 17, 2024 - 02:17 PM (IST)
ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ’ਚੋਂ ਲੰਘਦੀ ਨੈਸ਼ਨਲ ਹਾਈਵੇਅ ਉੱਪਰ ਪਟਿਆਲਾ ਰੋਡ ਉੱਪਰ ਰੋਜ਼ਗਾਰ ਦੀ ਭਾਲ਼ ’ਚ ਪੈਦਲ ਜਾ ਰਹੇ ਇਕ ਵਿਅਕਤੀ ਦੀ ਇਕ ਗੱਡੀ ਵੱਲੋਂ ਟੱਕਰ ਮਾਰ ਦੇਣ ਕਾਰਨ ਮੌਤ ਹੋ ਗਈ। ਹਾਦਸੇ ਦੇ ਸ਼ਿਕਾਰ ਹੋਏ ਮ੍ਰਿਤਕ ਜੌਨੀ ਦੇ ਨਾਲ ਜਾ ਰਹੇ ਉਸ ਦੇ ਸਾਥੀ ਅਕਸ਼ੇ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਅੰਮ੍ਰਿਤਸਰ ਹਾਲ ਅਬਾਦ ਭਵਾਨੀਗੜ੍ਹ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਢਾਬਿਆਂ 'ਤੇ ਨੌਕਰੀ ਕਰਦਾ ਹੈ ਤੇ ਉਹ 13 ਮਈ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਗਿਆ ਸੀ। ਉੱਥੇ ਉਸ ਨੂੰ ਇਕ ਵਿਅਕਤੀ ਮਿਲਿਆ ਜਿਸ ਨੇ ਕਿਹਾ ਕਿ ਮੇਰਾ ਨਾਮ ਜੌਨੀ ਹੈ ਤੇ ਕਿਹਾ ਕਿ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਤੇ ਇਸੇ ਤਰ੍ਹਾਂ ਹੀ ਤੁਰ ਫਿਰ ਕੇ ਕੰਮ ਕਰਦਾ ਹੈ ਤੇ ਉਸ ਨੂੰ ਰੋਜ਼ਗਾਰ ਦੀ ਲੋੜ ਹੈ।
ਇਹ ਖ਼ਬਰ ਵੀ ਪੜ੍ਹੋ - ਖੇਡ-ਖੇਡ ਵਿਚ 8 ਸਾਲਾ ਬੱਚੇ ਦੀ ਗਈ ਜਾਨ, 4 ਘੰਟੇ ਬਾਅਦ ਮਿਲੀ ਮ੍ਰਿਤਕ ਦੇਹ
ਅਕਸ਼ੇ ਨੇ ਕਿਹਾ ਕਿ ਉਹ ਤਰਸ ਕਰਕੇ ਜੌਨੀ ਨੂੰ ਆਪਣੇ ਨਾਲ ਲੈ ਆਇਆ ਤੇ ਕਿਹਾ ਕਿ ਆਪਾਂ ਕਿਸੇ ਢਾਬੇ 'ਤੇ ਲੱਗ ਜਾਵਾਂਗੇ, ਕਿਉਂਕਿ ਭਵਾਨੀਗੜ੍ਹ ਇਲਾਕੇ ਦੇ ਕਈ ਢਾਬਿਆਂ ’ਤੇ ਮੈਂ ਪਹਿਲਾਂ ਵੀ ਕੰਮ ਕੀਤਾ ਹੈ। 14 ਮਈ ਨੂੰ ਉਹ ਤੇ ਜੌਨੀ ਕੰਮ ਦਾ ਪਤਾ ਕਰਨ ਲਈ ਜਦੋਂ ਪੈਦਲ ਜਾ ਰਹੇ ਸੀ ਤਾਂ ਹੈਨੀ ਢਾਬੇ ਤੋਂ ਥੋੜ੍ਹਾ ਅੱਗੇ ਹੀ ਨੈਸ਼ਨਲ ਹਾਈਵੇਅ ਉੱਪਰ ਪਟਿਆਲਾ ਸਾਈਡ ਤੋਂ ਆ ਰਹੀ ਇਕ ਗੱਡੀ ਦੇ ਡਰਾਈਵਰ ਨੇ ਬੜੀ ਲਾਪਰਵਾਹੀ ਤੇ ਅਣਗਹਿਲੀ ਨਾਲ ਸਿੱਧਾ ਜੌਨੀ ’ਚ ਟੱਕਰ ਮਾਰੀ ਤੇ ਹਨੇਰੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਮਗਰੋਂ ਹੁਣ ਕੋਵੈਕਸੀਨ ਦੇ Side Effects ਨੂੰ ਲੈ ਕੇ ਵੀ ਹੋਇਆ ਵੱਡਾ ਖ਼ੁਲਾਸਾ
ਇਸ ਹਾਦਸੇ ’ਚ ਜੌਨੀ ਦਾ ਸਿਰ ਸੜਕ ਨਾਲ ਵੱਜਿਆ ਤੇ ਉਸ ਦੀਆਂ ਲੱਤਾਂ ਵੀ ਟੁੱਟ ਗਈਆ। ਉਸ ਨੂੰ ਇਲਾਜ ਲਈ ਹਾਈਵੇਜ਼ ਟੋਲ ਪਲਾਜ਼ਾ ਵਾਲਿਆਂ ਦੀ ਐਂਬੂਲੈਂਸ ਰਾਹੀਂ ਜਦੋਂ ਸਿਵਲ ਹਸਪਤਾਲ ਸੰਗਰੂਰ ਲੈ ਕੇ ਜਾ ਰਹੇ ਸੀ ਤਾਂ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਜੌਨੀ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਪੁਲਸ ਨੇ ਅਕਸ਼ੇ ਕੁਮਾਰ ਦੇ ਬਿਆਨਾਂ ਉੱਪਰ ਨਾ ਮਲੂਮ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8