ਸੁਪਰ ਸਟਾਰ ਮੇਗਨ ਥੀ ਸਟੈਲੀਅਨ ਨੂੰ ਗੋਲੀ ਮਾਰਨ ਦੇ ਦੋਸ਼ 'ਚ ਕੈਨੇਡੀਅਨ ਰੈਪਰ ਨੂੰ ਹੋਈ 10 ਸਾਲ ਦੀ ਜੇਲ੍ਹ

Wednesday, Aug 09, 2023 - 12:20 PM (IST)

ਸੁਪਰ ਸਟਾਰ ਮੇਗਨ ਥੀ ਸਟੈਲੀਅਨ ਨੂੰ ਗੋਲੀ ਮਾਰਨ ਦੇ ਦੋਸ਼ 'ਚ ਕੈਨੇਡੀਅਨ ਰੈਪਰ ਨੂੰ ਹੋਈ 10 ਸਾਲ ਦੀ ਜੇਲ੍ਹ

ਨਿਊਯਾਰਕ (ਰਾਜ ਗੋਗਨਾ)— ਕੈਨੇਡੀਅਨ ਰੈਪਰ ਟੋਰੀ ਲੈਨਜ਼ ਨੂੰ ਸਾਲ 2020 ਵਿੱਚ ਅਮਰੀਕੀ ਹਿੱਪ ਹੌਪ ਸਟਾਰ ਮੇਗਨ ਥੀ ਸਟੈਲੀਅਨ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 31 ਸਾਲਾ ਲੈਨਜ਼, ਜਿਸਦਾ ਅਸਲੀ ਨਾਮ ਡੇਸਟਾਰ ਪੀਟਰਸਨ ਹੈ, ਨੂੰ ਦਸੰਬਰ 2022 ਵਿਚ ਤਿੰਨ ਸੰਗੀਨ ਜੁਰਮਾਂ ਦਾ ਦੋਸ਼ੀ ਪਾਇਆ ਗਿਆ ਸੀ, ਜਿਨ੍ਹਾਂ ਵਿੱਚ ਇੱਕ ਅਰਧ-ਆਟੋਮੈਟਿਕ ਹਥਿਆਰ ਦੇ ਨਾਲ ਹਮਲਾ, ਦੂਜਾ ਇੱਕ ਵਾਹਨ ਵਿੱਚ ਲੋਡ ਗੈਰ ਰਜਿਸਟਰਡ ਅਸਲਾ ਰੱਖਣ ਅਤੇ ਲਾਪਰਵਾਹੀ ਦੇ ਨਾਲ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਸਨ।

ਇਹ ਵੀ ਪੜ੍ਹੋ: ਭਾਰਤ ਨਹੀਂ ਪਰਤੇਗੀ ਅੰਜੂ, ਨਸਰੁੱਲਾ ਨਾਲ ਨਿਕਾਹ ਕਰਵਾਉਣ ਮਗਰੋਂ ਪਾਕਿਸਤਾਨ ਨੇ ਖੇਡੀ ਨਵੀਂ ਚਾਲ

ਪੂਰੇ ਦੋ ਦਿਨ ਚੱਲੀ ਸੁਣਵਾਈ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਲਾਸ ਏਂਜਲਸ ਦੇ ਜੱਜ ਨੇ ਉਸਨੂੰ ਸਜ਼ਾ ਸੁਣਾਈ। ਇਹ ਦੋਸ਼ ਜੁਲਾਈ 2020 ਵਿਚ ਵਾਪਰੀ ਇੱਕ ਘਟਨਾ ਨਾਲ ਸਬੰਧਤ ਹਨ, ਜਿੱਥੇ ਕਾਇਲੀ ਜੇਨਰ ਦੁਆਰਾ ਆਯੋਜਿਤ ਇੱਕ ਪੂਲ ਪਾਰਟੀ ਤੋਂ ਬਾਅਦ ਇੱਕ ਬਹਿਸ ਦੌਰਾਨ ਲੈਨਜ਼ ਨੇ ਸਟੈਲੀਅਨ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ ਸੀ। ਸੋਮਵਾਰ ਨੂੰ ਸਟੈਲੀਅਨ ਦੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਗੋਲੀਬਾਰੀ ਤੋਂ ਬਾਅਦ "ਇੱਕ ਵੀ ਦਿਨ ਸ਼ਾਂਤੀ ਦਾ ਅਨੁਭਵ ਨਹੀਂ ਕੀਤਾ"। ਉਥੇ ਹੀ ਲੈਨਜ਼ ਨੇ ਜੱਜ ਵੱਲੋਂ ਸਜ਼ਾ ਸੁਣਾਉਣ ਤੋਂ ਪਹਿਲਾਂ ਅਦਾਲਤ ਨੂੰ ਸੰਬੋਧਿਤ ਕੀਤਾ। ਉਸਨੇ ਆਪਣੇ ਕੰਮਾਂ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਉਹ 2020 ਵਿਚ ਹੋਈ ਗੋਲੀਬਾਰੀ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਜੇ ਮੈਂ ਇਸਨੂੰ ਬਦਲ ਸਕਦਾ, ਤਾਂ ਮੈਂ ਅਜਿਹਾ ਜ਼ਰੂਰ ਕਰਦਾ, ਪਰ ਮੈਂ ਅਜਿਹਾ ਨਹੀਂ ਕਰ ਸਕਦਾ। ਉਸ ਰਾਤ ਜੋ ਵੀ ਮੈਂ ਕੀਤਾ, ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਸੱਚਮੁੱਚ ਇੱਕ ਬਿਹਤਰ ਵਿਅਕਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ।

ਇਹ ਵੀ ਪੜ੍ਹੋ: ਕੈਨੇਡਾ 'ਚ ਪੱਕੇ ਹੋਣ ਦਾ ਜਸ਼ਨ ਮਨਾਉਣ ਦੌਰਾਨ ਝੀਲ 'ਚ ਡੁੱਬੇ ਪੰਜਾਬੀ ਗੱਭਰੂ ਦੀ ਲਾਸ਼ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News