ਵੈਨ ਡਰਾਈਵਰ ਨੇ ਸੜਕ ਕਿਨਾਰੇ ਜਾ ਰਹੇ ਲੋਕਾਂ ਨੂੰ ''ਜਾਣਬੁੱਝ'' ਕੇ ਦਰੜਿਆ

04/24/2018 8:55:18 PM

ਟੋਰਾਂਟੋ— ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ 'ਚ ਇਕ ਵੈਨ ਨੇ ਫੁੱਟਪਾਥ ਦੇ ਨੇੜੇ ਚੱਲ ਰਹੇ ਲੋਕਾਂ ਨੂੰ ਕੁਚਲ ਦਿੱਤਾ, ਜਿਸ 'ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਨੂੰ ਜਾਣਬੁੱਝ ਕੇ ਕੀਤਾ ਹਮਲਾ ਦੱਸਿਆ। ਪੁਲਸ ਨੇ ਇਹ ਵੀ ਦੱਸਿਆ ਕਿ ਵੈਨ ਕਿਰਾਏ 'ਤੇ ਲਈ ਗਈ ਸੀ।

PunjabKesari
ਇਹ ਘਟਨਾ ਦਿਨ-ਦਿਹਾੜੇ ਹੋਈ ਸੀ। ਘਟਨਾ ਵਾਲੀ ਥਾਂ ਉਸ ਕਾਨਫਰੰਸ ਸੈਂਟਰ ਤੋਂ ਸਿਰਫ 16 ਕਿਲੋਮੀਟਰ ਦੂਰ ਹੈ, ਜਿਥੇ ਜੀ 7 ਮੰਤਰੀਆਂ ਦੀ ਬੈਠਕ ਹੋ ਰਹੀ ਹੈ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਨਾਲ ਪ੍ਰੋਗਰਾਮ ਤੇ ਇਸ ਘਟਨਾ ਦੇ ਵਿਚਕਾਰ ਕੋਈ ਸਬੰਧ ਸਥਾਪਿਤ ਕੀਤਾ ਜਾ ਸਕੇ। ਟੋਰਾਂਟੋ ਦੇ ਪੁਲਸ ਮੁਖੀ ਮਾਰਕ ਸੈਂਡਰਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਲੱਗ ਰਿਹਾ ਹੈ ਇਸ ਘਟਨਾ ਨੂੰ ਜਾਣਹਬੁੱਝ ਕੇ ਅੰਜਾਮ ਦਿੱਤਾ ਗਿਆ ਹੈ। ਜਨਸੁਰੱਖਿਆ ਮੰਤਰੀ ਰਾਲਫ ਗੁਡਲੇ ਨੇ ਕਿਹਾ ਕਿ ਵਰਤਮਾਨ 'ਚ ਉਪਲੱਬਧ ਸੂਚਨਾ ਦੇ ਆਧਾਰ 'ਤੇ ਇਸ ਘਟਨਾ ਦਾ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਬੰਧ ਨਹੀਂ ਪਤਾ ਲੱਗਾ ਹੈ। ਉਨ੍ਹਾਂ ਨੇ ਟਵਿਟਰ 'ਤੇ ਇਸ ਨੂੰ ਟੋਰਾਂਟੋ 'ਚ ਭਿਆਨਕ ਦਿਨ ਦੱਸਿਆ। ਸੈਂਡਰਸ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਐਲੇਕਸ ਮਿਨਾਸਿਆਨ (25) ਦੇ ਤੌਰ 'ਤੇ ਕੀਤੀ ਗਈ ਹੈ, ਜੋ ਟੋਰਾਂਟੋ ਦੇ ਉਪ ਨਗਰ ਰਿਚਮੰਡ ਹਿਲ ਦਾ ਰਹਿਣ ਵਾਲਾ ਹੈ। 

PunjabKesari
ਸੋਲ ਦੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ 'ਚ ਦੋ ਦੱਖਣੀ ਕੋਰੀਆ ਤੋਂ ਹਨ ਜਦਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ। ਪੁਲਸ ਨੇ ਦੱਸਿਆ ਕਿ ਸ਼ੱਕੀ ਨੇ ਘਟਨਾ ਤੋਂ ਬਾਅਦ ਹਥਿਆਰ ਸੌਂਪ ਦਿੱਤਾ ਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਪਹਿਲਾਂ ਲੰਡਨ, ਪੈਰਿਸ, ਨਿਊਯਾਰਕ ਤੇ ਨੀਸ 'ਚ ਵਾਹਨ ਦੇ ਰਾਹੀਂ ਹਮਲੇ ਹੋ ਚੁੱਕੇ ਹਨ। ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਜੀ 7 ਬੈਠਕ ਯੋਜਨਾਬੱਧ ਤਰੀਕੇ ਨਾਲ ਜਾਰੀ ਰਹੇਗੀ।


Related News