ਲੋੜਵੰਦਾਂ ਦੀ ਮਦਦ ਕਰਕੇ ਖੱਟਦਾ ਹੈ ਪੁੰਨ, ਟੋਰਾਂਟੋ ਦੇ ਇੰਜੀਨੀਅਰ ਦੀਆਂ ਹੋ ਰਹੀਆਂ ਸਿਫਤਾਂ

06/15/2020 5:02:46 PM

ਟੋਰਾਂਟੋ- ਕੋਰੋਨਾ ਸੰਕਟ ਕਾਲ ਦੌਰਾਨ ਲੋਕਾਂ ਨੂੰ ਆਪਣਾ ਦਾਲ-ਫੁਲਕਾ ਚਲਾਉਣਾ ਔਖਾ ਲੱਗਦਾ ਹੈ ਪਰ ਇਸ ਦੌਰਾਨ ਕਈ ਦਾਨੀ ਸੱਜਣ ਲੋੜਵੰਦਾਂ ਦਾ ਢਿੱਡ ਭਰਨ ਤੋਂ ਪੈਰ ਪਿੱਛੇ ਨਹੀਂ ਖਿੱਚਦੇ।

ਭੋਜਨ ਦੀ ਅਸੁਰੱਖਿਆ ਨੂੰ ਦੂਰ ਕਰਨ ਲਈ ਟੋਰਾਂਟੋ ਦੇ ਇਕ ਇੰਜੀਨੀਅਰ ਤੇ ਉਸ ਦੇ ਸਾਥੀਆਂ ਨੇ ਵੱਡਾ ਯੋਗਦਾਨ ਪਾਇਆ ਹੈ। ਰੂਸਲ ਐਬਿਲਡੋ ਨਾਂ ਦਾ ਇਹ ਵਿਅਕਤੀ ਸਟੈਂਡ ਟੁਗੈਦਰ ਕੈਨੇਡਾ ਦਾ ਮੈਨੇਜਿੰਗ ਡਾਇਰੈਕਟਰ ਹੈ, ਜੋ ਬਹੁਤੇ ਲੋਕਾਂ ਲਈ ਮਿਸਾਲ ਬਣ ਕੇ ਉੱਭਰਿਆ ਹੈ ਤੇ ਉਸ ਦੀ ਸਿਫਤਾਂ ਹਰ ਪਾਸੇ ਹੋ ਰਹੀਆਂ ਹਨ। ਰੂਸਲ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਇਸੇ ਲਈ ਉਹ ਲੋਕਾਂ ਨੂੰ ਮੁਫਤ ਰਾਸ਼ਨ ਵੰਡਦੇ ਹਨ। ਹਰ ਸਮੇਂ ਉਹ ਕਿਸੇ ਨਾ ਕਿਸੇ ਲੋੜਵੰਦ ਦੀ ਮਦਦ ਕਰਕੇ ਪੁੰਨ ਖੱਟਦੇ ਹਨ।  ਕੋਰੋਨਾ ਸੰਕਟ ਦੌਰਾਨ ਉਨ੍ਹਾਂ ਨੇ ਫਰੰਟ ਲਾਈਨ ਵਿਚ ਖੜ੍ਹੇ ਮੈਡੀਕਲ ਅਧਿਕਾਰੀਆਂ ਤੋਂ ਲੈ ਕੇ ਕਈ ਲੋਕਾਂ ਤੱਕ ਮੁਫਤ ਭੋਜਨ ਪਹੁੰਚਾਇਆ। ਸ਼ਨੀਵਾਰ ਨੂੰ ਇਸ ਨੇ 4000 ਪੌਂਡ ਦੇ ਚਾਵਲ,ਆਟਾ ਤੇ ਦਾਲਾਂ ਲੋੜਵੰਦ ਲੋਕਾਂ ਲਈ ਭੇਜਿਆ।

PunjabKesari
ਉਸ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੰਮ ਲੋਕਾਂ ਵਿਚ ਈਮਾਨਦਾਰੀ ਭਰਨ ਵਾਲਾ ਹੈ ਤੇ ਲੋਕ ਇਸ ਤੋਂ ਬਹੁਤ ਕੁੱਝ ਸਿੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝ ਰਹੇ ਹਨ ਕਿ ਉਹ ਲੋਕਾਂ ਦੀ ਮਦਦ ਕਰ ਰਹੇ ਹਨ।

PunjabKesari

ਕੋਰੋਨਾ ਸੰਕਟ ਦੌਰਾਨ ਕਈ ਅਜਿਹੀਆਂ ਫੂਡ ਬੈਂਕਾਂ ਬੰਦ ਹੋ ਗਈਆਂ ਜੋ ਲੋਕਾਂ ਵਲੋਂ ਦਾਨ ਕੀਤਾ ਬਚਿਆ ਭੋਜਨ ਲੋੜਵੰਦਾਂ ਨੂੰ ਵੰਡਦੀਆਂ ਸਨ, ਇਸ ਦੌਰਾਨ ਭੋਜਨ ਦੇ ਲੋੜਵੰਦਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ ਸੀ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਤਾਂ ਕਿ ਲੋੜਵੰਦਾਂ ਨੂੰ ਮਦਦ ਮਿਲ ਸਕੇ। 


Lalita Mam

Content Editor

Related News