ਕੋਵਿਡ ਰਾਹਤ ਪੈਕੇਜ ''ਤੇ ਉੱਚ ਅਮਰੀਕੀ ਸੰਸਦ ਮੈਂਬਰਾਂ ਵਿਚਕਾਰ ਬਣੀ ਸਹਿਮਤੀ

Sunday, Dec 20, 2020 - 11:32 PM (IST)

ਵਾਸ਼ਿੰਗਟਨ- ਅਮਰੀਕੀ ਕਾਂਗਰਸ ਦੇ ਉੱਚ ਮੈਂਬਰਾਂ ਵਿਚਕਾਰ ਤਕਰੀਬਨ ਇਕ ਹਜ਼ਾਰ ਅਰਬ ਡਾਲਰ ਦੇ ਕੋਵਿਡ-19 ਆਰਥਿਕ ਰਾਹਤ ਪੈਕਜ ਦੀ ਆਖਰੀ ਰੁਕਾਵਟ ਦੂਰ ਕਰਨ 'ਤੇ ਸਹਿਮਤੀ ਬਣ ਗਈ ਹੈ। 

ਇਕ ਡੈਮੋਕ੍ਰੇਟ ਮੈਂਬਰ ਨੇ ਈ-ਮੇਲ ਰਾਹੀਂ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਸਹਿਮਤੀ ਬਣੀ ਅਤੇ ਸਮਝੌਤੇ ਦੀ ਭਾਸ਼ਾ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ ਤੇ ਉਸ ਨੂੰ ਐਤਵਾਰ ਨੂੰ ਜਾਰੀ ਕੀਤਾ ਜਾਵੇਗਾ। 

ਸੰਘੀ ਰਿਜ਼ਰਵ ਐਮਰਜੈਂਸੀ ਸ਼ਕਤੀਆਂ 'ਤੇ ਚੱਲ ਰਹੀ ਖਿੱਚੋਤਾਣ ਵਿਚਕਾਰ ਇਹ ਸਹਿਮਤੀ ਬਣੀ ਹੈ। ਸੈਨੇਟ ਦੇ ਉੱਚ ਡੈਮੋਕ੍ਰੇਟ ਅਤੇ ਉੱਚ ਰੀਪਬਲਿਕਨ ਮੈਂਬਰਾਂ ਵਿਚਕਾਰ ਇਹ ਸਹਿਮਤੀ ਬਣੀ। ਦੱਸ ਦੀਏ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਹੋਏ ਹਨ ਤੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਇੱਥੇ ਹੀ ਸਭ ਤੋਂ ਵੱਧ ਹੈ। ਅਜਿਹੇ ਵਿਚ ਕੋਰੋਨਾ ਵੈਕਸੀਨ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਵੱਡੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋਏ ਹਨ ਤੇ ਸਰਕਾਰ ਵਲੋਂ ਲੋੜਵੰਦਾਂ ਲਈ ਕੋਰੋਨਾ ਆਰਥਿਕ ਪੈਕੇਜ ਤਿਆਰ ਕੀਤਾ ਗਿਆ ਹੈ। 


Sanjeev

Content Editor

Related News