ਪੀ.ਓ.ਕੇ. ''ਚ ਬਲੱਡ ਬੈਂਕ ਦੇ ਨਾਮ ''ਤੇ ਸੈਕਸ ਰੈਕਟ, ਜਮਾਤ-ਉਦ-ਦਾਵਾ ਨੇਤਾ ਗ੍ਰਿਫਤਾਰ

Thursday, Apr 23, 2020 - 04:20 PM (IST)

ਪੀ.ਓ.ਕੇ. ''ਚ ਬਲੱਡ ਬੈਂਕ ਦੇ ਨਾਮ ''ਤੇ ਸੈਕਸ ਰੈਕਟ, ਜਮਾਤ-ਉਦ-ਦਾਵਾ ਨੇਤਾ ਗ੍ਰਿਫਤਾਰ

ਬਾਗ- ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਜਮਾਤ-ਉਦ-ਦਾਵਾ ਦੇ ਇਕ ਨੇਤਾ ਸੈਈਦ ਸਮੀਰ ਬੁਖਾਰੀ ਨੂੰ ਸੈਕਸ ਰੈਕਟ ਦਾ ਧੰਦਾ ਚਲਾਉਣ ਦੇ ਦੋਸ਼ ਵਿਚ ਪਾਕਿਸਤਾਨ ਮਕਬੂਜਾ ਕਸ਼ਮੀਰ ਦੇ ਬਾਗ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਬੁਖਾਰੀ ਜੇ.ਯੂ.ਡੀ. ਨਾਲ ਸਬੰਧਤ ਅਲ-ਮਹਫਿਜ਼ ਫਾਊਂਡੇਸ਼ਨ ਚਲਾਉਂਦਾ ਸੀ। ਇਹ ਫਾਊਂਡੇਸ਼ਨ ਮੁੰਬਈ ਅੰਤਵਾਦੀ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਅਗਵਾਈ ਵਾਲੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦਾ ਹਿੱਸਾ ਹੈ।

ਨਿਊਜ਼ ਏਜੰਸੀ ਏ.ਐਨ.ਆਈ. ਮੁਤਾਬਕ ਪੁਲਸ ਨੇ ਉਸ ਨੂੰ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਵਾਇਰਲ ਵੀਡੀਓ ਵਿਚ ਉਹ ਬਾਗ ਸਥਿਤ ਆਪਣੇ ਦਫਤਰ ਵਿਚ ਔਰਤਾਂ ਨਾਲ ਛੇੜਛਾੜ ਕਰਦਾ ਹੋਇਆ ਦੇਖਿਆ ਗਿਆ ਹੈ। ਬੁਖਾਰੀ ਇਕ ਬਲੱਡ ਬੈਂਕ ਦੇ ਨਾਲ 'ਤੇ ਇਹ ਸੈਕਸ ਰੈਕਟ ਚਲਾ ਰਿਹਾ ਸੀ। ਜਾਣਕਾਰੀ ਮੁਤਾਬਕ ਬੁਖਾਰੀ ਇਕ ਸਮੇਂ ਜੇ.ਯੂ.ਡੀ. ਮੁਖੀ ਹਾਫਿਜ਼ ਸਈਦ ਦਾ ਨੇੜਲਾ ਸਾਥੀ ਸੀ। ਇਸ ਖੇਤਰ ਵਿਚ ਉਹ ਭਾਰਤ ਵਿਰੋਧੀ ਪ੍ਰਦਰਸ਼ਨ ਤੇ ਹੋਰ ਗਤੀਵਿਧੀਆਂ ਦੇ ਆਯੋਜਨ 'ਚ ਲੱਗਿਆ ਰਹਿੰਦਾ ਸੀ। ਉਹ ਇਹ ਕੰਮ ਅਜੇ ਵੀ ਕਰਦਾ ਹੈ।

ਜਮਾਤ-ਉਦ-ਦਾਵਾ ਜੋ ਖੁਦ ਨੂੰ ਕਸ਼ਮੀਰੀ ਲੋਕਾਂ ਦੇ ਹਿਤੈਸ਼ੀ ਦੇ ਰੂਪ ਵਿਚ ਪੇਸ਼ ਕਰਦਾ ਹੈ, ਉਸ ਦਾ ਨਾਂ ਕੁਝ ਸਮੇਂ ਤੋਂ ਸੈਕਸ ਰੈਕਟ ਤੇ ਡਰੱਗ ਰੈਕੇਟਿੰਗ ਵਿਚ ਸ਼ਾਮਲ ਹੋਣ ਲਈ ਜਾਣਿਆ ਜਾ ਰਿਹਾ ਹੈ। ਸਥਾਨਕ ਪੁਲਸ ਵਲੋਂ ਸਮੀਰ ਬੁਖਾਰੀ ਦੀ ਗ੍ਰਿਫਤਾਰੀ ਨੇ ਜਮਾਤ-ਉਦ-ਦਾਵਾ ਦੇ ਸੱਚ ਨੂੰ ਸਾਰਿਆਂ ਦੇ ਸਾਹਮਣੇ ਲਿਆ ਦਿੱਤਾ ਹੈ। ਉਹ ਨਾ ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਬਲਕਿ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਵੀ ਅਜਿਹੀਆਂ ਗਤੀਵਿਧੀਆਂ ਚਲਾਉਂਦਾ ਹੈ।


author

Baljit Singh

Content Editor

Related News