ਦੁਨੀਆ ਦੇ 10 ਚੋਟੀ ਦੇ ਸ਼ਹਿਰ, ਜਿਥੇ ਵੱਸਣਾ ਪੰਜਾਬੀਆਂ ਦਾ ਸੁਪਨਾ (ਤਸਵੀਰਾਂ)

03/14/2019 7:10:39 PM

ਨਿਊਯਾਰਕ/ਮੈਲਬੌਰਨ— ਭਾਰਤੀਆਂ 'ਚ ਖਾਸਕਰਕੇ ਪੰਜਾਬੀਆਂ ਦਾ ਸੁਪਨਾ ਦੁਨੀਆ ਦੇ ਚੋਟੀ ਦੇ ਸ਼ਹਿਰਾਂ 'ਚ ਜਾ ਕੇ ਵੱਸਣ ਦਾ ਹੁੰਦਾ ਹੈ। ਪੰਜਾਬ ਦੇ ਨੌਜਵਾਨ ਤਾਂ ਵਿਦੇਸ਼ 'ਚ ਵੱਸਣ ਲਈ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਲਾ ਦਿੰਦੇ ਹਨ ਤੇ ਉਨ੍ਹਾਂ ਨੇ ਆਪਣੇ ਮਨ 'ਚ ਆਪਣੇ ਇਕ ਡ੍ਰੀਮ ਸ਼ਹਿਰ ਦਾ ਸੁਪਨਾ ਸਜਾਇਆ ਹੁੰਦਾ ਹੈ। ਇਸੇ ਦੇ ਮੱਦੇਨਜ਼ਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਸ਼ਹਿਰਾਂ ਬਾਰੇ ਜਿਨ੍ਹਾਂ ਨੂੰ ਦੁਨੀਆ ਦੇ ਚੋਟੀ ਦੇ 10 ਸ਼ਹਿਰਾਂ 'ਚ ਗਿਣਿਆ ਗਿਆ ਹੈ।

ਇਨ੍ਹਾਂ ਸ਼ਹਿਰਾਂ ਨੇ ਸੰਗੀਤ, ਮਿੱਤਰਤਾ ਪੂਰਨ ਵਿਵਹਾਰ, ਕਲੱਬਾਂ ਅਤੇ ਭੋਜਨ ਦੇ ਮਾਮਲੇ 'ਚ ਲੋਕਾਂ ਦਾ ਧਿਆਨ ਖਿੱਚਿਆ ਹੈ। ਟਾਈਮ ਆਊਟਸ ਵੱਲੋਂ ਕਰਵਾਏ ਸਰਵੇਖਣ 'ਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ, ਜਿਸ 'ਚ ਨਿਊਯਾਰਕ ਨੂੰ ਟਾਪ 10 ਸ਼ਹਿਰਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਰੱਖਿਆ ਗਿਆ ਹੈ।

ਨਿਊਯਾਰਕ ਨੂੰ ਵਿਸ਼ਵ ਦੇ 48 ਸ਼ਹਿਰਾਂ 'ਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ। ਮੈਲਬੌਰਨ ਨੂੰ ਦੂਜਾ ਅਤੇ ਸ਼ਿਕਾਗੋ ਨੂੰ ਕ੍ਰਮਵਾਰ ਤੀਜਾ ਸਥਾਨ ਹਾਸਲ ਹੋਇਆ ਹੈ। ਲੰਡਨ ਨੂੰ ਵਿਸ਼ਵ ਦੇ ਸਭ ਤੋਂ ਵਧੇਰੇ ਘੁੰਮੇ ਜਾਣ ਵਾਲੇ ਸ਼ਹਿਰ ਵਜੋਂ ਚੌਥਾ ਸਥਾਨ ਮਿਲਿਆ ਹੈ।

ਇਹ ਹੈ ਚੋਟੀ ਦੇ 10 ਸ਼ਹਿਰਾਂ ਦੀ ਸੂਚੀ ਤੇ ਤਸਵੀਰਾਂ
1. New York

PunjabKesari
ਇਹ ਅਮਰੀਕੀ ਸ਼ਹਿਰ ਸੰਗੀਤ, ਮਿੱਤਰਤਾ ਪੂਰਨ ਵਿਵਹਾਰ, ਕਲੱਬਾਂ ਅਤੇ ਭੋਜਨ ਦੇ ਮਾਮਲੇ 'ਚ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਸਫਲ ਰਿਹਾ ਹੈ।

2. Melbourne

PunjabKesari
ਮੈਲਬੌਰਨ ਸ਼ਹਿਰ ਆਸਟ੍ਰੇਲੀਆ 'ਚ ਸਥਿਤ ਹੈ। ਟਾਪ ਦੇਸ਼ਾਂ ਦੀ ਸੂਚੀ 'ਚ ਇਸ ਸ਼ਹਿਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

3. Chicago

PunjabKesari
ਤੀਜੇ ਨੰਬਰ 'ਤੇ ਰਹਿਣ ਵਾਲਾ ਸ਼ਹਿਰ ਹੈ ਸ਼ਿਕਾਗੋ। ਅਮਰੀਕਾ ਦੇ ਸਮੁੰਦਰੀ ਕੰਢੇ ਵੱਸਿਆ ਇਹ ਸ਼ਹਿਰ ਸੈਲਾਨੀਆਂ ਲਈ ਪਸੰਦੀਦਾ ਟੂਰਿਸਟ ਪਲੇਸ ਹੈ। 

4. London

PunjabKesari
ਟਾਪ ਲਿਸਟ 'ਚ ਚੌਥੇ ਨੰਬਰ ਦਾ ਸ਼ਹਿਰ ਲੰਡਨ ਬ੍ਰਿਟੇਨ ਦਾ ਦਿਲ ਯਾਨੀ ਇਸ ਦੀ ਰਾਜਧਾਨੀ ਹੈ।

5. Los Angeles

PunjabKesari
ਟਾਪ ਲਿਸਟ 'ਚ ਪੰਜਵਾਂ ਸਥਾਨ ਹਾਸਲ ਕਰਨ ਵਾਲਾ ਸ਼ਹਿਰ ਲਾਸ ਏਂਜਲਸ ਟਾਪ ਸੂਚੀ 'ਚ ਨਾਂ ਦਰਜ ਕਰਵਾਉਣ ਵਾਲਾ ਅਮਰੀਕਾ ਤੀਜਾ ਸ਼ਹਿਰ ਹੈ। 

6. Montreal

PunjabKesari
ਕੈਨੇਡਾ ਦਾ ਮਾਂਟਰੀਅਲ ਸ਼ਹਿਰ ਨੇ ਇਸ ਸੂਚੀ 'ਚ 6ਵਾਂ ਸਥਾਨ ਹਾਸਲ ਕੀਤਾ ਹੈ। ਕੈਨੇਡਾ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਦੇਸ਼ ਮੰਨਿਆ ਜਾਂਦਾ ਹੈ।

7. Berlin

PunjabKesari
ਯੂਰਪੀ ਦੇਸ਼ ਜਰਮਨ ਦੀ ਰਾਜਧਾਨੀ ਤੇ ਸਭ ਤੋਂ ਵੱਡੇ ਸ਼ਹਿਰ ਬਰਲਿਨ ਨੇ ਇਸ ਸੂਚੀ 'ਚ ਸੱਤਵਾਂ ਸਥਾਨ ਹਾਸਲ ਕੀਤਾ ਹੈ। ਯੂਰਪੀਅਨ ਯੂਨੀਅਨ ਦੇ ਸ਼ਹਿਰਾਂ 'ਚ ਲੰਡਨ ਤੋਂ ਬਾਅਦ ਇਹ ਸ਼ਹਿਰ ਸਭ ਤੋਂ ਵਧ ਆਬਾਦੀ ਵਾਲਾ ਸ਼ਹਿਰ ਮੰਨਿਆ ਜਾਂਦਾ ਹੈ।

8. Glasgow

PunjabKesari
ਬ੍ਰਿਟੇਨ ਦੇ ਸੂਬੇ ਸਕਾਟਲੈਂਡ ਦਾ ਸ਼ਹਿਰ ਗਲਾਸਗੋ ਇਸ ਸੂਚੀ 'ਚ 8ਵੇਂ ਨੰਬਰ 'ਤੇ ਰਿਹਾ। ਇਹ ਸ਼ਹਿਰ ਵਿਰਾਸਤੀ ਹੱਬ, ਰਹਿਣ ਸਹਿਣ ਦੇ ਤਰੀਕੇ ਸਕਾਟਿਸ਼ ਓਪੇਰਾ, ਰਾਸ਼ਟਰੀ ਥਿਏਟਰ, ਮਿਊਜ਼ੀਅਮ ਤੇ ਸੰਗੀਤ ਕਾਰਨ ਵੱਖਰੀ ਪਛਾਣ ਬਣਾਉਣ 'ਚ ਸਫਲ ਰਿਹਾ ਹੈ।

9. Paris

PunjabKesari
ਫਰਾਂਸ ਦੀ ਰਾਜਧਾਨੀ ਪੈਰਿਸ ਬੇਸ਼ੱਕ ਐਫਿਲ ਟਾਵਰ ਕਾਰਨ ਵੱਖਰੀ ਪਛਾਣ ਬਣਾਉਣ 'ਚ ਸਫਲ ਰਿਹਾ ਹੋਵੇ ਪਰੰਤੂ ਇਸ ਦੇ ਬਾਵਜੂਦ ਇਸ ਸ਼ਹਿਰ ਨੇ ਇਸ ਸੂਚੀ 'ਚ 9ਵਾਂ ਸਥਾਨ ਹਾਸਲ ਕੀਤਾ ਹੈ।

10. Tokyo

PunjabKesari
ਜਾਪਾਨ ਦੀ ਰਾਜਧਾਨੀ ਟੋਕੀਓ ਭਾਂਵੇ ਦੁਨੀਆ ਦੇ ਸਭ ਤੋਂ ਵਿਅਸਤ ਸ਼ਹਿਰਾਂ 'ਚੋਂ ਇਕ ਹੈ ਪਰ ਇਸ ਵਿਅਸਤਤਾ ਤੋਂ ਬਾਹਰ ਇਸ ਸ਼ਹਿਰ ਨੇ ਸੰਗੀਤ, ਮਿੱਤਰਤਾ ਪੂਰਨ ਵਿਵਹਾਰ, ਕਲੱਬਾਂ ਅਤੇ ਭੋਜਨ ਦੇ ਮਾਮਲੇ 'ਚ ਵੱਖਰੀ ਪਛਾਣ ਕਾਇਮ ਕਰਕੇ ਇਸ ਸੂਚੀ 'ਚ 10ਵਾਂ ਸਥਾਨ ਹਾਸਲ ਕੀਤਾ ਹੈ।


Baljit Singh

Content Editor

Related News