ਇਸ ''ਬਲੈਕ ਡਾਇਮੰਡ'' ਨਹੂੰ ਪਾਲਸ਼ ਦੀ ਕੀਮਤ ਹੈ SUV ਦੇ ਬਰਾਬਰ

Friday, Jan 19, 2018 - 02:43 PM (IST)

ਕੈਲੀਫੋਰਨੀਆ (ਬਿਊਰੋ)— ਖੂਬਸੂਰਤ ਦਿੱਸਣ ਲਈ ਔਰਤਾਂ ਕਈ ਤਰ੍ਹਾਂ ਦੇ ਸ਼ਿੰਗਾਰ ਸਾਧਨਾਂ ਦੀ ਵਰਤੋਂ ਕਰਦੀਆਂ ਹਨ। ਇਸ ਵਿਚ ਨਹੂੰ ਪਾਲਸ਼ ਵੀ ਮੁੱਖ ਸ਼ਿੰਗਾਰ ਸਾਧਨ ਹੈ। ਅੱਜ ਤੱਕ ਤੁਸੀਂ ਸਧਾਰਨ ਕੀਮਤ ਵਾਲੀਆਂ ਨਹੂੰ ਪਾਲਸ਼ਾਂ ਬਾਰੇ ਪੜ੍ਹਿਆ ਜਾਂ ਸੁਣਿਆ ਹੋਵੇਗਾ ਪਰ ਲਾਸ ਏਂਜਲਸ ਵਿਚ ਮੌਜੂਦ ਲਗਜ਼ਰੀ ਜਿਊਲਰੀ ਡਿਜ਼ਾਈਨਰ ਅਜ਼ੇਚਰ ਨੇ ਅਜਿਹੀ ਨਹੂੰ ਪਾਲਸ਼ ਬਣਾਈ ਹੈ, ਜਿਸ ਨੂੰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਇਕ ਸ਼ੀਸ਼ੀ ਦੀ ਕੀਮਤ 1.58 ਕਰੋੜ ਰੁਪਏ
ਸਾਲ 2013 ਵਿਚ ਗੀਤਕਾਰ ਕੈਲੀ ਓਸਬੌਰਨ ਅਤੇ ਟੋਨੀ ਬ੍ਰੈਕਸਟਨ ਉਸ ਸਮੇਂ ਸੁਰਖੀਆਂ ਵਿਚ ਆਏ ਸਨ, ਜਦੋਂ ਦੋਹਾਂ ਨੇ ਇਕ ਚੈਰਿਟੀ ਸਮਾਰੋਹ ਲਈ ਮਹਿੰਗੀ ਨਹੂੰ ਪਾਲਸ਼ ਲਗਾਈ ਸੀ। ਇਸ ਨਹੂੰ ਪਾਲਸ਼ ਦੀ ਨੀਲਾਮੀ ਵਿਚ ਕੀਮਤ ਇਕ ਮਿਲੀਅਨ ਡਾਲਰ ਤੋਂ ਜ਼ਿਆਦਾ ਸੀ। ਇਸ ਨਹੂੰ ਪਾਲਸ਼ ਵਿਚ 98 ਕੈਰਟ ਦੇ ਵ੍ਹਾਈਟ ਡਾਇਮੰਡ ਲੱਗੇ ਸਨ। ਇਸ ਨੂੰ ਲਾਸ ਏਂਜਲਸ ਦੇ ਲਗਜ਼ਰੀ ਜਿਊਲਰੀ ਡਿਜ਼ਾਈਨਰ ਅਜ਼ੈਚਰ ਨੇ ਡਿਜ਼ਾਈਨ ਕੀਤਾ ਸੀ। 

PunjabKesari
ਹੁਣ ਇਸੇ ਡਿਜ਼ਾਈਨਰ ਨੇ 1.58 ਕਰੋੜ ਦੀ ਕੀਮਤ ਦੀ ਨਹੂੰ ਪਾਲਸ਼ ਡਿਜ਼ਾਈਨ ਕੀਤੀ ਹੈ, ਜਿਸ ਵਿਚ 267 ਕੈਰੇਟ ਦੇ ਕਾਲੇ ਹੀਰੇ ਲੱਗੇ ਹਨ। ਇਸ ਨਹੂੰ ਪਾਲਸ਼ ਵਿਚ ਕਾਲੇ ਹੀਰੇ ਮਿਲੇ ਹੋਏ ਹਨ। ਇਸ ਲਈ ਇਸ ਨੂੰ 'ਬਲੈਕ ਡਾਇਮੰਡ' ਵੀ ਕਿਹਾ ਜਾਂਦਾ ਹੈ। ਇਸ ਸ਼ੀਸ਼ੀ ਦੀ ਕੀਮਤ ਇੰਨੀ ਹੈ ਕਿ ਤੁਸੀਂ ਇਸ ਕੀਮਤ ਵਿਚ ਇਕ ਮਹਿੰਗੀ ਐੱਸ. ਯੂ. ਵੀ. ਖਰੀਦ ਸਕਦੇ ਹੋ। ਕੁਝ ਖਾਸ ਲੋਕ ਹੀ ਇਸ ਨਹੂੰ ਪਾਲਸ਼ ਨੂੰ ਖਰੀਦਣ ਦੀ ਸਮੱਰਥਾ ਰੱਖਦੇ ਹਨ। ਜਿੰਨੀ ਮਹਿੰਗੀ ਇਸ ਦੀ ਕੀਮਤ ਹੈ ਉਨ੍ਹੇ ਹੀ ਜ਼ਿਆਦਾ ਇਸ ਨੂੰ ਲਗਾਉਣ ਦੇ ਚਾਰਜ ਹਨ। ਇਸ ਨਹੂੰ ਪਾਲਸ਼ ਨੂੰ ਇਕ ਨਹੂੰ 'ਤੇ ਲਗਾਉਣ ਦੀ ਕੀਮਤ 1.90 ਲੱਖ ਰੁਪਏ ਹੈ। 


Related News