ਅੱਜ ਲੱਗੇਗਾ ਸਾਲ ਦਾ ਪਹਿਲਾਂ ‘ਸੂਰਜ ਗ੍ਰਹਿਣ’, ਸੁੱਖ-ਸ਼ਾਂਤੀ ਲਈ ਰਾਸ਼ੀ ਦੇ ਹਿਸਾਬ ਨਾਲ ਦਾਨ ਕਰੋ ਇਹ ਚੀਜ਼ਾਂ
Saturday, Apr 30, 2022 - 05:19 PM (IST)
ਜਲੰਧਰ (ਬਿਊਰੋ) - ਸਾਲ 2022 ਦਾ ਪਹਿਲਾ ਸੂਰਜ ਗ੍ਰਹਿਣ 30 ਅਪ੍ਰੈਲ ਯਾਨੀ ਅੱਜ ਰਾਤ ਨੂੰ ਲੱਗਣ ਜਾ ਰਿਹਾ ਹੈ। ਇਹ ਗ੍ਰਹਿਣ ਮੱਸਿਆ ਦੇ ਦਿਨ ਲੱਗ ਰਿਹਾ ਹੈ ਅਤੇ ਇਸ ਦਿਨ ਸ਼ਨੀਵਾਰ ਵੀ ਹੈ। ਸ਼ਨੀਵਾਰ ਨੂੰ ਆਉਣ ਵਾਲੀ ਮੱਸਿਆ ਨੂੰ ਸ਼ਨੀਚਾਰੀ ਮੱਸਿਆ ਕਿਹਾ ਜਾਂਦਾ ਹੈ। ਇਹ ਗ੍ਰਹਿਣ 30 ਅਪ੍ਰੈਲ ਤੋਂ 1 ਮਈ ਦੀ ਦਰਮਿਆਨੀ ਰਾਤ ਨੂੰ ਲੱਗੇਗਾ। ਇਹ ਅੱਧੀ ਰਾਤ 12:15 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 4 ਵਜ ਕੇ 8 ਮਿੰਟ ਤੱਕ ਰਹੇਗਾ।
ਇਨ੍ਹਾਂ ਥਾਵਾਂ ’ਤੇ ਨਜ਼ਰ ਆਵੇਗਾ ਸੂਰਜ ਗ੍ਰਹਿਣ
ਦੱਸ ਦੇਈਏ ਕਿ ਇਹ 30 ਅਪ੍ਰੈਲ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਵੇਗਾ। ਇਹ ਗ੍ਰਹਿਣ ਅੰਟਾਰਕਟਿਕਾ, ਦੱਖਣੀ ਤੇ ਪੱਛਮੀ ਅਮਰੀਕਾ ਦੇ ਹਿੱਸਿਆ, ਪ੍ਰਸ਼ਾਂਤ ਮਹਾਸਾਗਰ 'ਚ ਵੇਖਣ ਨੂੰ ਮਿਲੇਗਾ। ਇਸ ਗ੍ਰਹਿਣ ਦਾ 12 ਰਾਸ਼ੀਆਂ 'ਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਪ੍ਰਭਾਵ ਪੈਣਗੇ। ਦਰਅਸਲ, 30 ਸਾਲ ਬਾਅਦ, ਸ਼ਨੀ ਕੁੰਭ ਆਪਣੀ ਹੀ ਰਾਸ਼ੀ ਕੁੰਭ ਵਿੱਚ ਜਾ ਰਿਹਾ ਹੈ। ਇੱਕ ਦਿਨ ਬਾਅਦ ਸ਼ਨਿਸ਼੍ਰਚਰੀ ਮੱਸਿਆ ਤੋਂ ਪਹਿਲਾਂ ਇਹ ਕਈ ਰਾਸ਼ੀਆਂ ਲਈ ਚੰਗਾ ਅਤੇ ਕਈਆਂ ਲਈ ਬੁਰਾ ਰਹੇਗਾ।
ਉਜੈਨ ਦੇ ਜੀਵਾਜੀ ਆਬਜ਼ਰਵੇਟਰੀ ਦੇ ਸੁਪਰਡੈਂਟ ਡਾ: ਰਾਜੇਂਦਰ ਪ੍ਰਕਾਸ਼ ਗੁਪਤਾ ਅਨੁਸਾਰ ਭਾਰਤੀ ਮਿਆਰੀ ਸਮੇਂ ਅਨੁਸਾਰ ਅੰਸ਼ਕ ਸੂਰਜ ਗ੍ਰਹਿਣ ਦੀ ਸ਼ੁਰੂਆਤ 30 ਅਪ੍ਰੈਲ (ਸ਼ਨੀਵਾਰ) ਅਤੇ 1 ਮਈ (ਐਤਵਾਰ) ਦੀ ਰਾਤ ਨੂੰ 12:15 ਅਤੇ 3 ਸੈਕਿੰਡ ’ਚ ਹੋਵੇਗੀ। ਇਹ ਰਾਤ ਦੋ ਵਜ ਕੇ 11 ਮਿੰਟ ਅਤੇ ਦੋ ਸਕਿੰਟ 'ਤੇ ਆਪਣੇ ਸਿਖਰ 'ਤੇ ਪਹੁੰਚ ਜਾਵੇਗਾ। ਸੂਰਜ ਗ੍ਰਹਿਣ ਦੇ ਸਮੇਂ ਮੇਖ, ਕਰਕ ਅਤੇ ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਨੂੰ ਬਹੁਤ ਸਾਵਧਾਨ ਰਹਿਣਾ ਹੋਵੇਗਾ। ਇਸ ਸੂਰਜ ਗ੍ਰਹਿਣ ਮੇਖ ਰਾਸ਼ੀ ਵਾਲੇ ਲੋਕਾਂ ਦੇ ਮਾਨਸਿਕ ਤਣਾਅ ’ਚ ਵਾਧਾ ਕਰ ਸਕਦਾ ਹੈ। ਸੂਰਜ ਗ੍ਰਹਿਣ ਦੌਰਾਨ ਕਰਕ ਰਾਸ਼ੀ ਵਾਲੇ ਲੋਕਾਂ ਨੂੰ ਵੀ ਸੰਜਮ ਵਰਤਣਾ ਹੋਵੇਗਾ। ਮਨ ਵਿੱਚ ਨਕਾਰਾਤਮਕ ਵਿਚਾਰ ਜਾਂ ਨਿਰਾਸ਼ਾ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਆਪਣੀ ਰਾਸ਼ੀ ਅਨੁਸਾਰ ਸੂਰਜ ਗ੍ਰਹਿਣ ਤੋਂ ਬਾਅਦ ਕੁਝ ਚੀਜ਼ਾਂ ਦਾਨ ਜ਼ਰੂਰ ਕਰੋ....
ਰਾਸ਼ੀ ਅਨੁਸਾਰ ਦਾਨ ਕਰੋ ਇਹ ਚੀਜ਼ਾਂ
ਮੇਖ
ਮੇਖ ਰਾਸ਼ੀ ਦੇ ਲੋਕਾਂ ਨੂੰ ਸੱਤ ਪ੍ਰਕਾਰ ਦੇ ਅਨਾਜ ਨੂੰ ਇਕ ਸਾਰ ਮਿਲਾ ਕੇ ਦਾਨ ਕਰਨਾ ਚਾਹੀਦਾ ਹੈ।
ਬ੍ਰਿਖ
ਬ੍ਰਿਖ ਰਾਸ਼ੀ ਦੇ ਲੋਕ ਚਿੱਟੇ ਰੰਗ ਦੀ ਮਠਿਆਈ, ਖੀਰ, ਦਹੀਂ ਆਦਿ ਚੀਜ਼ਾਂ ਦਾ ਦਾਨ ਕਰਨ।
ਮਿਥੁਨ
ਮਿਥੁਨ ਰਾਸ਼ੀ ਦੇ ਲੋਕ ਹਰੀਆਂ ਸਬਜ਼ੀਆਂ, ਹਰੇ ਕੱਪੜੇ, ਹਰੀ ਮੂੰਗੀ ਦੀ ਦਾਲ, ਪਿੱਤਲ ਦੇ ਭਾਂਡੇ ਆਦਿ ਦਾਨ ਕਰਨ।
ਕਰਕ
ਕਰਕ ਰਾਸ਼ੀ ਦੇ ਲੋਕ ਸਾਬੁਤ ਛੋਲੇ ਅਤੇ ਮਸੂਰ ਦੀ ਦਾਲ ਦਾਨ ਕਰਨ।
ਸਿੰਘ
ਸਿੰਘ ਰਾਸ਼ੀ ਦੇ ਲੋਕ ਬ੍ਰਾਹਮਣ ਨੂੰ ਕਣਕ, ਗੁੜ, ਤਾਂਬੇ ਦੇ ਭਾਂਡੇ, ਲਾਲ ਜਾਂ ਸੰਤਰੀ ਕੱਪੜੇ ਆਦਿ ਦਾਨ ਕਰਨ।
ਕੰਨਿਆ
ਕੰਨਿਆ ਰਾਸ਼ੀ ਵਾਲੇ ਲੋਕ ਸੂਰਜ ਗ੍ਰਹਿਣ ਤੋਂ ਬਾਅਦ ਹਰਾ ਚਾਰਾ, ਹਰੀ ਮੂੰਗੀ ਦੀ ਦਾਲ, ਹਰੇ ਕੱਪੜੇ, ਹਰੀਆਂ ਸਬਜ਼ੀਆਂ ਆਦਿ ਦਾ ਦਾਨ ਕਰਨ।
ਤੁਲਾ
ਤੁਲਾ ਰਾਸ਼ੀ ਵਾਲੇ ਲੋਕ ਚਿੱਟੇ ਚੀਜ਼ਾਂ ਦਾ ਦਾਨ ਕਰਨ।
ਬ੍ਰਿਸ਼ਚਕ
ਬ੍ਰਿਸ਼ਚਕ ਰਾਸ਼ੀ ਦੇ ਲੋਕ ਅਨਾਜ ਨੂੰ ਇਕੱਠਾ ਮਿਲਾ ਕੇ ਜਾਂ ਗੁੜ ਦਾਨ ਕਰਨ। ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।
ਧਨ
ਧਨ ਰਾਸ਼ੀ ਦੇ ਲੋਕ ਛੋਲਿਆਂ ਦੀ ਦਾਲ, ਗੁੜ, ਬੇਸਨ,ਹਲਦੀ, ਕੇਸਰ ਆਦਿ ਦਾ ਦਾਨ ਕਰਨ।
ਮਕਰ
ਮਕਰ ਰਾਸ਼ੀ ਦੇ ਲੋਕ ਛੱਤਰੀ, ਕੰਘੀ, ਕਾਲੇ ਜਾਂ ਨੀਲੇ ਕੱਪੜੇ, ਸਰ੍ਹੋਂ ਦਾ ਤੇਲ, ਤਿਲ ਆਦਿ ਦਾਨ ਕਰਨ।
ਕੁੰਭ
ਕੁੰਭ ਰਾਸ਼ੀ ਦੇ ਲੋਕ ਉੜਦ ਦੀ ਦਾਲ ਅਤੇ ਸਰ੍ਹੋਂ ਦੇ ਤੇਲ ਦਾ ਦਾਨ ਕਰਨ।
ਮੀਨ
ਮੀਨ ਰਾਸ਼ੀ ਦੇ ਲੋਕ ਗੁੜ, ਛੋਲਿਆਂ ਦੀ ਦਾਲ, ਪੀਲੇ ਕੱਪੜੇ ਆਦਿ ਦਾ ਦਾਨ ਕਰਨ।