ਬ੍ਰਿਟੇਨ ਤੋਂ 3 ਹਜ਼ਾਰ ਟਨ ਖਤਰਨਾਕ ਕੂੜਾ ਭੇਜਿਆ ਗਿਆ ਭਾਰਤ ਤੇ ਦੁਬਈ ਨੂੰ : ਸ਼੍ਰੀਲੰਕਾ

07/27/2019 2:44:44 AM

ਕੋਲੰਬੋ - ਸ਼੍ਰੀਲੰਕਾ ਦੇ ਕਰੀਬ 3,000 ਟਨ ਖਤਰਨਾਕ ਕੂੜੇ ਦੇ ਗੈਰ-ਕਾਨੂੰਨੀ ਆਯਾਤ ਦੇ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਨੂੰ ਭਾਰਤ ਅਤੇ ਦੁਬਈ ਭੇਜਿਆ ਗਿਆ ਸੀ। ਦੇਸ਼ ਦੇ ਇਕ ਉੱਚ ਮੰਤਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਵਿੱਤ ਮੰਤਰੀ ਮੰਗਲਾ ਸਮਰਵੀਰਾ ਨੇ ਸੰਸਦ ਨੂੰ ਦੱਸਿਆ ਕਿ ਕਵਾੜ ਆਯਾਤਕ ਨੇ 2017 ਅਤੇ 2018 'ਚ ਭਾਰਤ ਅਤੇ ਦੁਬਈ 'ਚ ਲਗਭਗ 180 ਟਨ ਕੂੜਾ ਭੇਜ ਦਿੱਤਾ ਸੀ। ਸ਼੍ਰੀਲੰਕਾ ਦੇ ਸੀਮਾ ਸ਼ੁਲਕ ਵਿਭਾਗ ਨੇ ਪਾਇਆ ਕਿ ਇਕ ਸਥਾਨਕ ਕੰਪਨੀ ਨੇ ਬ੍ਰਿਟੇਨ ਤੋਂ 241 ਕੰਟੈਨਰਾਂ ਦਾ ਆਯਾਤ ਕੀਤਾ, ਜਿਸ 'ਚੋਂ 15 ਭਾਰਤ ਅਤੇ 2 ਦੁਬਈ ਭੇਜੇ ਗਏ ਸਨ। ਸ਼੍ਰੀਲੰਕਾ ਦੇ ਇਸ ਵਿਭਾਗ ਦਾ ਮੰਨਣਾ ਹੈ ਕਿ ਬ੍ਰਿਟਿਸ਼ ਅਧਿਕਾਰੀਆਂ ਨੂੰ ਪਹਿਲਾਂ ਹੀ ਸ਼੍ਰੀਲੰਕਾਈ ਅਧਿਕਾਰੀਆਂ ਦੀ ਬਿਨਾਂ ਮਨਜ਼ੂਰੀ ਦੇ ਕੂੜੇ ਦੇ ਨਿਰਯਾਤ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ।


Khushdeep Jassi

Content Editor

Related News