ਚਰਬੀ ਸੈੱਲ ਕੈਂਸਰ ਦੇ ਸਰੀਰ ''ਚ ਫੈਲਾਅ ਲਈ ਕਰਦੇ ਹਨ ਸਹਿਯੋਗ

Monday, Sep 04, 2017 - 01:33 AM (IST)

ਨਿਊਯਾਰਕ-ਚਰਬੀ ਟਿਸ਼ੂ ਵੱਖ-ਵੱਖ ਤਰੀਕਿਆਂ ਨਾਲ ਕੈਂਸਰ ਦੇ ਫੈਲਣ ਨੂੰ ਪ੍ਰਭਾਵਿਤ ਕਰ ਸਕਦੇ ਹਨ ਤੇ ਇਹ ਚਰਬੀ ਦੀਆਂ ਕਿਸਮਾਂ ਤੇ ਸਥਾਨ 'ਤੇ ਨਿਰਭਰ ਕਰਦਾ ਹੈ। ਇਹ ਇਕ ਅਧਿਐਨ 'ਚ ਸਾਹਮਣੇ ਆਇਆ ਹੈ। ਪਿਛਲੇ ਅਧਿਐਨਾਂ 'ਚ ਕਈ ਤਰੀਕਿਆਂ ਨਾਲ ਇਹ ਗੱਲ ਸਾਹਮਣੇ ਆਈ ਸੀ ਕਿ ਚਰਬੀ ਕੈਂਸਰ ਦੀ ਬੀਮਾਰੀ ਲੱਗਣ 'ਚ ਸਹਾਇਕ ਹੁੰਦੀ ਹੈ। ਅਧਿਐਨ 'ਚ ਸਾਹਮਣੇ ਆਇਆ ਹੈ ਕਿ ਇਹ ਸੈੱਲ ਮੈਕਰੋ ਪ੍ਰੋਸਟੇਟ ਕੈਂਸਰ ਤੇ ਛਾਤੀ ਦੇ ਕੈਂਸਰ ਦੇ ਰੋਗੀਆਂ 'ਚ ਜ਼ਿਆਦਾ ਪਾਏ ਜਾਂਦੇ ਹਨ। ਇਹ ਅਧਿਐਨ ਜਰਨਲ ਕੈਂਸਰ ਪ੍ਰੀਵੈਨਸ਼ਨ ਰਿਸਰਚ 'ਚ ਪ੍ਰਕਾਸ਼ਿਤ ਹੋਇਆ ਹੈ।


Related News