ਪ੍ਰਮਾਣੂ ਸਮਝੌਤਾ ਬਚਾਉਣ ਲਈ ਯੂਰਪ ਨੂੰ ਚੁਕਾਉਣੀ ਹੋਵੇਗੀ ਕੀਮਤ : ਈਰਾਨ

08/19/2018 8:21:26 PM

ਤਹਿਰਾਨ — ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਐਤਵਾਰ ਨੂੰ ਆਖਿਆ ਕਿ ਯੂਰਪ ਨੇ ਅਜੇ ਤੱਕ ਇਹ ਸਾਬਤ ਨਹੀਂ ਕੀਤਾ ਕਿ ਪ੍ਰਮਾਣੂ ਸਮਝੌਤਾ ਬਚਾਉਣ ਲਈ ਉਹ ਅਮਰੀਕਾ ਨੂੰ ਨਜ਼ਰਅੰਦਾਜ਼ ਕਰਨ ਦੀ ਕੀਮਤ ਚੁਕਾਉਣ ਦਾ ਇਛੁੱਕ ਹੈ। ਜ਼ਰੀਫ ਨੇ ਆਖਿਆ ਕਿ ਯੂਰਪੀ ਸਰਕਾਰਾਂ ਨੇ ਨਵੰਬਰ 'ਚ ਅਮਰੀਕੀ ਪਾਬੰਦੀਆਂ ਦੇ ਦੂਜੇ ਪੜਾਅ ਤੋਂ ਬਾਅਦ ਈਰਾਨ ਨਾਲ ਤੇਲ ਅਤੇ ਬੈਂਕਿੰਗ ਸੰਬੰਧ ਕਾਇਮ ਕਰਨ ਦੇ ਪ੍ਰਸਤਾਵ ਰੱਖੇ ਸਨ।


ਉਨ੍ਹਾਂ ਨੇ ਈਰਾਨ ਦੀ 'ਯੰਗ ਜਰਨਲਿਸਟ ਕਲੱਬ' ਵੈੱਬਸਾਈਟ ਨੂੰ ਆਖਿਆ ਕਿ ਇਹ ਪਹਿਲ 'ਵਿਵਹਾਰਕ ਯਤਨਾਂ ਦੀ ਬਜਾਏ ਉਨ੍ਹਾਂ ਦੇ ਪੱਖ ਦਾ ਬਿਆਨ ਜ਼ਿਆਦਾ ਪ੍ਰਤੀਤ ਹੁੰਦਾ ਹੈ। ਜ਼ਰੀਫ ਨੇ ਕਿਹਾ ਕਿ ਉਹ ਅੱਗੇ ਵੱਧ ਚੁੱਕੇ ਹਨ ਪਰ ਸਾਡਾ ਮੰਨਣਾ ਹੈ ਕਿ ਯੂਰਪ ਅਜੇ ਤੱਕ ਅਮਰੀਕਾ ਦਾ ਅਸਲ 'ਚ ਵਿਰੋਧ ਕਰਨ ਦਾ ਮੁੱਲ ਚੁਕਾਉਣ ਲਈ ਤਿਆਰ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2015 'ਚ ਹੋਏ ਪ੍ਰਮਾਣੂ ਸਮਝੌਤੇ ਤੋਂ ਇਸ ਸਾਲ ਮਈ 'ਚ ਪਿੱਛੇ ਹੱਟ ਗਏ ਸਨ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਫਿਰ ਤੋਂ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਦੂਜੇ ਦੇਸ਼ਾਂ ਨੂੰ ਈਰਾਨ ਨਾਲ ਵਪਾਰ ਕਰਨ ਤੋਂ ਰੋਕਦੀਆਂ ਹਨ।


Related News