ਕੁੱਤੇ ਨੂੰ ਬਚਾਉਣ ਲਈ ਰਾਸ਼ਟਰਪਤੀ ਦੀ ਪਤਨੀ ਨੇ ਹੀ ''ਝੀਲ'' ''ਚ ਮਾਰ ਦਿੱਤੀ ਛਾਲ

Wednesday, May 09, 2018 - 11:34 PM (IST)

ਕੁੱਤੇ ਨੂੰ ਬਚਾਉਣ ਲਈ ਰਾਸ਼ਟਰਪਤੀ ਦੀ ਪਤਨੀ ਨੇ ਹੀ ''ਝੀਲ'' ''ਚ ਮਾਰ ਦਿੱਤੀ ਛਾਲ

ਬ੍ਰਾਜ਼ੀਲੀਆ — ਬ੍ਰਾਜ਼ੀਲ ਦੀ ਰਾਸ਼ਟਰਪਤੀ ਦੀ ਪਤਨੀ ਲੇਡੀ ਮਾਰਸੇਲਾ ਟੇਮਰ ਨੇ ਆਪਣੇ ਕੁੱਤੇ ਨੂੰ ਬਚਾਉਣ ਲਈ 'ਝੀਲ' 'ਚ ਛਾਲ ਮਾਰ ਦਿੱਤੀ। ਇਹ ਝੀਲ ਰਾਸ਼ਟਰਪਤੀ ਦੇ ਨਿਵਾਸ ਥਾਂ 'ਤੇ ਬਣੀ ਇਮਾਰਤ 'ਚ ਹੈ। ਜਦੋਂ ਉਨ੍ਹਾਂ ਨੇ ਕੁੱਤੇ ਨੂੰ ਝੀਲ 'ਚ ਡੁੱਬਦਾ ਹੋਇਆ ਦੇਖਿਆ ਤਾਂ ਉਝ ਹੀ ਉਨ੍ਹਾਂ ਨੇ ਝੀਲ 'ਚ ਛਾਲ ਮਾਰ ਦਿੱਤੀ ਅਤੇ ਕੁੱਤੇ ਨੂੰ ਬਚਾਉਣ 'ਚ ਸਫਲ ਰਹੀ। ਬਾਅਦ 'ਚ ਸੋਸ਼ਲ ਮੀਡੀਆ 'ਤੇ ਯੂਜ਼ਰਾਂ ਨੇ ਉਨ੍ਹਾਂ ਦੀ ਬਹਾਦਰੀ 'ਤੇ ਮਜ਼ਾਕ ਵੀ ਉਡਾਇਆ। ਉਮਰ 'ਚ 40 ਸਾਲ ਵੱਡੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਿਸ਼ੇਲ ਟੇਮਰ ਨਾਲ ਵਿਆਹ ਕਰਨ ਕਾਰਨ ਪਹਿਲਾਂ ਵੀ ਮਾਰਸੇਲਾ ਟੇਮਰ ਨੂੰ ਉਨ੍ਹਾਂ ਦੇ ਵਿਰੋਧੀ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਦੇ ਰਹੇ ਹਨ।

PunjabKesari


ਖਾਲ ਗੱਲ ਹੈ ਕਿ ਰਾਸ਼ਟਰਪਤੀ ਭਵਨ 'ਚ ਤੈਨਾਤ ਸੁਰੱਖਿਆ ਕਰਮੀਆਂ ਨੇ ਝੀਲ 'ਚ ਛਾਲ ਮਾਰ ਕੇ ਕੁੱਤੇ ਨੂੰ ਬਚਾਉਣ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ ਉਸ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ ਗਈ। ਦਰਅਸਲ ਰਾਸ਼ਟਰਪਤੀ ਦੀ ਪਤਨੀ ਆਪਣੇ ਪੁੱਤਰ ਨਾਲ ਬਾਗ 'ਚ ਸੈਰ ਕਰ ਰਹੀ ਸੀ। ਇਸ ਦੌਰਾਨ ਕੈਂਪਸ 'ਚ ਸਥਿਤ ਝੀਲ 'ਚ ਉਨ੍ਹਾਂ ਦੇ ਪਾਲਤੂ ਕੁੱਤਾ ਪਿਕੋਲੀ ਨੇ ਛਾਲ ਮਾਰ ਦਿੱਤੀ। ਕੁਝ ਸਮੇਂ ਬਾਅਦ ਉਹ ਬਾਹਰ ਆਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਅਸਫਲ ਰਿਹਾ, ਜਿਸ ਤੋਂ ਬਾਅਦ ਰਾਸ਼ਟਰਪਤੀ ਦੀ ਪਤਨੀ ਨੇ ਸੁਰੱਖਿਆ ਕਰਮੀ ਨੂੰ ਕੁੱਤੇ ਨੂੰ ਬਚਾਉਣ ਲਈ ਕਿਹਾ ਪਰ ਉਸ ਨੇ ਹੱਥ ਖੜੇ ਕਰ ਦਿੱਤੇ।

PunjabKesari


ਆਪਣੇ ਪਿਆਰੇ ਪਾਲਤੂ ਕੁੱਤੇ ਨੂੰ ਬਚਾਉਣ ਲਈ ਰਾਸ਼ਟਰਪਤੀ ਦੀ ਪਤਨੀ ਨੇ ਝੀਲ 'ਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਕਿਸੇ ਤਰ੍ਹਾਂ ਨਾਲ ਝੀਲ 'ਚੋਂ ਬਾਹਰ ਕੱਢ ਲਿਆ। ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਮਿਸ਼ੇਲ ਟੇਮਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਘਟਨਾ 'ਤੇ ਇਕ ਬਲਾਗਰ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕੀਤਾ, 'ਮਾਰਸੇਲਾ ਦੇ ਕੁੱਤੇ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਇਕ ਭ੍ਰਿਸ਼ਟਾਚਾਰ ਰਾਸ਼ਟਰਪਤੀ ਨਾਲ ਨਹੀਂ ਰਹਿਣਾ ਚਾਹੁੰਦਾ ਸੀ।'


Related News