ਆ ਗਿਆ Time Bank ! ਹੁਣ ਬੁਢਾਪੇ ਵੇਲ਼ੇ ਬਜ਼ੁਰਗਾਂ ਨੂੰ ਨਹੀਂ ਖਾਣੀਆਂ ਪੈਣਗੀਆਂ ਦਰ-ਦਰ ਦੀਆਂ ਠੋਕਰਾਂ
Thursday, Jul 17, 2025 - 11:45 AM (IST)

ਇੰਟਰਨੈਸ਼ਨਲ ਡੈਸਕ- ਅਕਸਰ ਹੀ ਦੇਖਣ 'ਚ ਆਉਂਦਾ ਹੈ ਕਿ ਬੱਚੇ ਸਾਰੀ ਉਮਰ ਆਪਣੇ ਬਜ਼ੁਰਗਾਂ 'ਤੇ ਨਿਰਭਰ ਰਹਿੰਦੇ ਹਨ, ਪਰ ਜਦੋਂ ਉਨ੍ਹਾਂ ਨੂੰ ਸਹਾਰੇ ਦੀ ਲੋੜ ਪੈਂਦੀ ਹੈ ਤਾਂ ਉਹ ਬਜ਼ੁਰਗਾਂ ਦੀ ਸਹੀ ਤਰ੍ਹਾਂ ਦੇਖਭਾਲ ਨਹੀਂ ਕਰ ਪਾਉਂਦੇ, ਜਿਸ ਕਾਰਨ ਬਜ਼ੁਰਗਾਂ ਦੀ ਆਖ਼ਰੀ ਉਮਰ ਮੁਸ਼ਕਲਾਂ ਨਾਲ ਗੁਜ਼ਰਦੀ ਹੈ। ਇਸ ਮਾਮਲੇ ਨੂੰ ਧਿਆਨ 'ਚ ਰੱਖਦੇ ਹੋਏ ਸਵਿਟਜ਼ਰਲੈਂਡ ਦੇ ਲੋਕਾਂ ਵੱਲੋਂ ਇਕ ਵਿਲੱਖਣ ਪ੍ਰਣਾਲੀ ਅਪਣਾਈ ਗਈ ਹੈ, ਜਿਸ ਨੂੰ “ਟਾਈਮ ਬੈਂਕ” ਕਿਹਾ ਜਾਂਦਾ ਹੈ।
ਇਸ ਤਹਿਤ ਜੇ ਕੋਈ ਵਿਅਕਤੀ ਆਪਣੇ ਜਵਾਨੀ ਦੇ ਸਮੇਂ ਵਿੱਚ ਕਿਸੇ ਬਜ਼ੁਰਗ ਦੀ ਸੇਵਾ ਜਾਂ ਦੇਖਭਾਲ ਕਰਦਾ ਹੈ, ਤਾਂ ਉਸ ਵੱਲੋਂ ਦਿੱਤਾ ਗਿਆ ਸਮਾਂ ਉਸ ਦੇ ਖਾਤੇ ਵਿੱਚ “ਟਾਈਮ ਕਰੰਸੀ” ਵਜੋਂ ਜਮ੍ਹਾ ਹੋ ਜਾਂਦਾ ਹੈ। ਇਹ ਖਾਤਾ ਇੱਕ ਆਧਿਕਾਰਕ ਪ੍ਰਣਾਲੀ ਤਹਿਤ ਚਲਾਇਆ ਜਾਂਦਾ ਹੈ। ਜਦੋਂ ਇਹ ਵਿਅਕਤੀ ਖ਼ੁਦ ਬੁਢਾਪੇ ਵਿੱਚ ਪਹੁੰਚਦਾ ਹੈ ਜਾਂ ਉਸ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ, ਤਾਂ ਉਹ ਆਪਣੇ ਜਮ੍ਹਾਂ ਕੀਤੇ ਇਸ ਸਮੇਂ ਦੇ ਬਦਲੇ ਮਦਦ ਲੈ ਸਕਦਾ ਹੈ।
ਇਹ ਵੀ ਪੜ੍ਹੋ- ਵਿਆਹ ਕਰਵਾਉਣ ਜਾ ਰਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ! ਹੁਣ ਮੌਕੇ 'ਤੇ ਹੀ...
ਇਹ ਯੋਜਨਾ ਦਰਅਸਲ ਸਮਾਜਿਕ ਸਹਿਯੋਗ ਦੀ ਇਕ ਨਵੀਂ ਰੂਪ-ਰੇਖਾ ਹੈ, ਜੋ ਬਜ਼ੁਰਗਾਂ ਦੀ ਘੱਟ ਰਹਿ ਰਹੀ ਦੇਖਭਾਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਹ ਇੱਕ ਪ੍ਰਯੋਗਸ਼ੀਲ ਪਰੰਤੂ ਬਹੁਤ ਪ੍ਰਭਾਵਸ਼ਾਲੀ ਮਾਡਲ ਵਜੋਂ ਸਾਹਮਣੇ ਆਇਆ ਹੈ। “ਟਾਈਮ ਬੈਂਕ” ਦੇ ਤਹਿਤ ਸੇਵਾ ਦੇਣ ਵਾਲਾ ਵਿਅਕਤੀ ਨਿਰਧਾਰਤ ਘੰਟਿਆਂ ਦੀ ਡਿਊਟੀ ਨਿਭਾਉਂਦਾ ਹੈ ਅਤੇ ਉਹ ਸਮਾਂ ਆਨਲਾਈਨ ਰਿਕਾਰਡ ਹੋ ਜਾਂਦਾ ਹੈ। ਬਾਅਦ ਵਿੱਚ, ਜਦ ਉਸ ਨੂੰ ਖ਼ੁਦ ਮਦਦ ਦੀ ਲੋੜ ਪੈਂਦੀ ਹੈ ਤਾਂ ਇਹ ਸੰਸਥਾ ਉਸ ਦੀ ਮਦਦ ਲਈ ਹੋਰ ਕਿਸੇ ਟ੍ਰੇਨਡ ਵਿਅਕਤੀ ਨੂੰ ਭੇਜਦੀ ਹੈ।
ਇਹ ਪ੍ਰਣਾਲੀ ਸਿਰਫ਼ ਸਵਿਟਜ਼ਰਲੈਂਡ ਤੱਕ ਸੀਮਿਤ ਨਹੀਂ, ਬਲਕਿ ਹੋਰ ਕਈ ਦੇਸ਼ਾਂ ਜਿਵੇਂ ਕਿ ਜਾਪਾਨ, ਯੂ.ਕੇ., ਅਮਰੀਕਾ ਅਤੇ ਨਿਊਜ਼ੀਲੈਂਡ ਵਿੱਚ ਵੀ ਮਦਦ ਅਤੇ ਸਮਾਜਿਕ ਸਹਿਯੋਗ ਦੀ ਇਹ ਪ੍ਰਣਾਲੀ ਵਿਕਸਿਤ ਹੋ ਰਹੀ ਹੈ। ਸਵਿਟਜ਼ਰਲੈਂਡ ਦੇ ਸ਼ਹਿਰਾਂ ਜਿਵੇਂ ਕਿ ਬਰਨ, ਜ਼ਿਰੀਕ ਅਤੇ ਲੁਜ਼ਰਨ ਵਿੱਚ ਇਹ ਮਾਡਲ ਕਾਫੀ ਸਫਲ ਰਿਹਾ ਹੈ। ਇਸ ਪ੍ਰਣਾਲੀ ਦਾ ਮੂਲ ਮਕਸਦ ਇਹ ਹੈ ਕਿ ਲੋਕ ਆਪਣੇ ਬਜ਼ੁਰਗਾਂ ਦੀ ਇੱਜ਼ਤ ਅਤੇ ਸੇਵਾ ਕਰਨ ਨੂੰ ਇਕ ਜ਼ਿੰਮੇਵਾਰੀ ਸਮਝਣ ਨਾਲ ਨਾਲ ਆਪਣੇ ਭਵਿੱਖ ਲਈ ਵੀ ਇਕ ਭਰੋਸੇਯੋਗ ਸੰਭਾਲ ਬਣਾਉਣ। ਇਸ ਤਰੀਕੇ ਨਾਲ ਪੈਨਸ਼ਨ ਪ੍ਰਣਾਲੀ ਉੱਤੇ ਵੀ ਭਾਰ ਘਟਦਾ ਹੈ ਅਤੇ ਸਮਾਜਿਕ ਏਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਥਾਣੇ 'ਚ ਖੜਕੇ ਫ਼ੋਨ ਨੇ ਪਵਾਈਆਂ ਭਾਜੜਾਂ ! ਪਲਾਂ 'ਚ ਗਈ 7 ਲੋਕਾਂ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e