ਸਪੇਨ ''ਚ ਰਹਿੰਦੇ ਤਿੱਬਤੀਆਂ ਨੇ ਲਾਪਤਾ ਹੋਏ ਪੰਚੇਨ ਲਾਮਾ ਦਾ ਮਨਾਇਆ 32ਵਾਂ ਜਨਮਦਿਨ

Wednesday, Apr 28, 2021 - 05:06 PM (IST)

ਬਾਰਸੀਲੋਨਾ (ਰਾਜੇਸ਼): ਸਪੇਨ ਵਿਚ ਰਹਿੰਦੇ ਤਿੱਬਤੀਆਂ ਨੇ 25 ਅਪ੍ਰੈਲ ਨੂੰ 26 ਸਾਲ ਪਹਿਲਾਂ ਚੀਨ ਵੱਲੋਂ ਲਾਪਤਾ ਕੀਤੇ ਗਏ ਤਿੱਬਤੀ ਬੌਧ ਭਾਈਚਾਰੇ ਦੇ ਪੰਚੇਨ ਲਾਮਾ ਦਾ 32ਵਾਂ ਜਨਮਦਿਨ ਮਨਾਇਆ। ਤਿੱਬਤ ਦੇ 11ਵੇਂ ਪੰਚੇਨ ਲਾਮਾ ਦੀ 32ਵੀਂ ਜਯੰਤੀ ਦੇ ਮੌਕੇ 'ਤੇ ਸਪੇਨ ਵਿਚ ਰਹਿੰਦੇ ਤਿੱਬਤੀਆਂ ਨੇ ਪੰਚੇਨ ਲਾਮਾ ਦੇ 32ਵੇਂ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਹਨਾਂ ਦੀ ਰਿਹਾਈ ਲਈ ਪ੍ਰਾਰਥਨਾ ਕੀਤੀ। 11ਵੇਂ ਪੰਚੇਨ ਲਾਮਾ ਗੇਧੁਨ ਚੋਏਕਈ ਨਿਯਿਮਾ ਦਾ ਜਨਮ ਤਿੱਬਤ ਦੇ ਨਾਗਚੂ ਵਿਚ ਲਹਿਰੀ ਕਾਊਂਟੀ ਵਿਚ 25 ਅਪ੍ਰੈਲ, 1989 ਨੂੰ ਪਿਤਾ ਕੁੰਚੋਕ ਫੁੰਟਸੋਕ ਅਤੇ ਮਾਤਾ ਦੇਚਨ ਚੋਦੋਨ ਦੇਘ ਰ ਹੋਇਆ ਸੀ। 6 ਸਾਲ ਦੀ ਉਮਰ ਵਿਚ 14 ਮਈ, 1995 ਨੂੰ ਪਰਮ ਪਾਵਨ ਦਲਾਈ ਲਾਮਾ ਨੇ ਉਹਨਾਂ ਨੂੰ ਤਿੱਬਤ ਦੇ 11ਵੇਂ ਪੰਚੇਨ ਲਾਮਾ ਦੇ ਰੂਪ ਵਿਚ ਮਾਨਤਾ ਦਿੱਤੀ। 

PunjabKesari

ਪਰਮ ਪਾਵਨ ਦੇ ਸਿਰਫ 3 ਦਿਨ ਬਾਅਦ ਦਲਾਈ ਲਾਮਾ ਨੇ ਜਨਤਕ ਤੌਰ 'ਤੇ ਚੋਏਕਈ ਨਿਯਿਮਾ ਨੂੰ 10ਵੇਂ ਪੰਚੇਨ ਲਾਮਾ ਦੇ ਪੁਨਰ ਜਨਮ ਦੀ ਘੋਸ਼ਣਾ ਕੀਤੀ ਸੀ।ਅੰਤਰਰਾਸ਼ਟਰੀ ਦਖਲ ਅੰਦਾਜ਼ੀ ਦੇ ਬਾਵਜੂਦ ਚੀਨ ਨੇ ਦਹਾਕਿਆਂ ਤੱਕ ਗੇਧੁਨ ਚੋਏਕਈ ਨਿਯਿਮਾ ਅਤੇ ਉਸ ਦੇ ਪਰਿਵਾਰ ਦੇ ਠਿਕਾਣੇ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਤਿੱਬਤੀ ਲੋਕਾਂ ਨੇ ਤਾਸ਼ੀ ਲੂਨਓ ਮਠ ਵਿਚ ਸਹੀ ਢੰਗ ਨਾਲ ਰੱਖੇ ਗਏ ਪੰਚੇਨ ਲਾਮਾ ਨੂੰ ਦੇਖਣ ਦੀ ਆਸ ਅਤੇ ਵਿਸ਼ਵਾਸ ਨਹੀਂ ਗਵਾਇਆ ਹੈ। ਗੌਰਤਲਬ ਹੈ ਕਿ 11ਵੇਂ ਪੰਚੇਨ ਲਾਮਾ ਗੇਧੁਨ ਚੋਏਕਈ ਨਿਯਿਮਾ ਨੂੰ ਚੀਨ ਵੱਲੋਂ 17 ਮਈ, 1995 ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਦੇ ਬਾਅਦ ਤੋਂ ਉਹਨਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਪਾਈ ਸੀ। 

ਪੜ੍ਹੋ ਇਹ ਅਹਿਮ ਖਬਰ- ਚੀਨ : ਕਿੰਡਰਗਾਰਟਨ 'ਚ ਚਾਕੂ ਹਮਲਾ,16 ਬੱਚੇ ਜ਼ਖ਼ਮੀ

14 ਮਈ, 1995 ਨੂੰ  ਤਿੱਬਤੀਆਂ ਦੇ ਧਾਰਮਿਕ ਗੁਰੂ ਦਲਾਈ ਲਾਮਾ ਨੇ ਗੇਧੁਨ ਚੋਏਕਈ ਨਿਯਿਮਾ ਨੂੰ 11ਵੇਂ ਪੰਚੇਨ ਲਾਮਾ ਦੇ ਤੌਰ 'ਤੇ ਮਾਨਤਾ ਦਿੱਤੀ ਸੀ।ਇਸ ਦੇ ਤਿੰਨ ਦਿਨ ਬਾਅਦ ਤੋਂ 17 ਮਈ, 1995 ਤੋਂ 6 ਸਾਲਾ ਗੇਧੁਨ ਅਤੇ ਉਹਨਾਂ ਦੇ ਪਰਿਵਾਰ ਵਾਲੇ ਰਹੱਸਮਈ ਹਾਲਤਾਂ ਵਿਚ ਲਾਪਤਾ ਹਨ। 28 ਮਈ, 1996 ਤੱਕ ਤਾਂ ਇਹ ਵੀ ਪਤਾ ਨਹੀਂ ਚੱਲ ਸਕਿਆ ਸੀ ਕਿ ਗੇਧੁਨ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਕਿਸ ਨੇ ਅਗਵਾ ਕੀਤਾ ਸੀ ਪਰ ਜਦੋਂ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਦੀ ਬੱਚਿਆਂ ਦੇ ਅਧਿਕਾਰਾਂ ਲਈ ਗਠਿਤ ਕਮੇਟੀ ਨੇ ਚੁੱਕਿਆ ਤਾਂ ਪਤਾ ਚੱਲਿਆ ਕਿ ਚੀਨ ਨੇ ਉਹਨਾਂ ਨੂੰ ਬੰਦੀ ਬਣਾਇਆ ਹੋਇਆ ਹੈ।


Vandana

Content Editor

Related News