ਬ੍ਰਿਟੇਨ 'ਚ ਤਿੱਬਤੀ ਅਤੇ ਉਈਗਰ ਭਾਈਚਾਰੇ ਨੇ ਚੀਨ ਵਿਰੁੱਧ ਕੀਤਾ ਪ੍ਰਦਰਸ਼ਨ

08/30/2020 4:04:02 PM

ਲੰਡਨ — ਬ੍ਰਿਟੇਨ 'ਚ ਤਿੱਬਤੀ ਅਤੇ ਉਈਗਰ ਭਾਈਚਾਰੇ ਦੇ ਮੈਂਬਰਾਂ ਨੇ ਲੰਡਨ ਵਿਚ ਮਨੁੱਖਤਾ ਵਿਰੁੱਧ 'ਭਿਆਨਕ ਅਪਰਾਧ ਦੀ ਨੌਂਵੀ ਵਰ੍ਹੇਗੰਢ' 'ਕਾਲਾ ਦਿਨ' ਦੇ ਤੌਰ 'ਤੇ ਮਨਾਉਂਦੇ ਹੋਏ ਸੰਯੁਕਤ ਰਾਸ਼ਟਰ ਦਫ਼ਤਰ ਦੇ ਬਾਹਰ ਚੀਨ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਸ਼ੁੱਕਰਵਾਰ ਨੂੰ ਇਥੇ ਤੁਰਕੀਸਤਾਨ, ਵਰਤਮਾਨ 'ਚ ਸ਼ਿਨਜਿਆਂਗ ਉਈਗਰ ਖੇਤਰ ਦੇ ਪਾਰਟੀ ਸਕੱਤਰ ਚੇਨ ਕਵਾਂਗੂ ਦੀ ਅਗਵਾਈ 'ਚ ਤਿੱਬਤੀ ਭਾਈਚਾਰੇ UK, ਵਿਸ਼ਵ ਉਈਗਰ ਕਾਂਗਰਸ(WUC) ਅਤੇ ਗਲੋਬਲ ਅਲਾਇੰਸ ਫਾਰ ਤਿੱਬਤ ਐਂਡ ਪ੍ਰਾਸਪੈਕਟਿਡ ਮਾਇਨਾਰਟੀਜ਼(GATPP) ਨੇ ਵਿਰੋਧ ਪ੍ਰਦਰਸ਼ਨ ਕੀਤਾ।

ਤਿੱਬਤ ਅਤੇ ਘੱਟ ਗਿਣਤੀ ਪੀੜਤਾਂ ਲਈ ਗਲੋਬਲ ਅਲਾਇੰਸ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 'ਚੀਨੀ ਕਮਿਊਨਿਸਟ ਪਾਰਟੀ ਦੇ ਨੇਤਾ ਤਿੱਬਤ ਅਤੇ ਪੂਰਬੀ ਤੁਰਕੀਸਤਾਨ 'ਤੇ ਸ਼ਾਸਨ ਕਰਨ ਲਈ ਅੱਤਿਆਚਾਰ ਨੂੰ ਵਧਾ ਰਹੇ ਹਨ। ' ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਤਿੱਬਤੀ ਅਤੇ ਉਈਗਰ ਭਾਈਚਾਰਾ ਇਕੋ ਹੀ ਹਨ ਅਤੇ ਉਈਗਰ ਭਾਈਚਾਰੇ ਨੂੰ ਅੱਤਿਆਚਾਰਾਂ ਤੋਂ ਬਚਾਉਣ ਦੇ ਨਾਅਰੇ ਵੀ ਲਗਾਏ। ਪ੍ਰਦਰਸ਼ਨਕਾਰੀਆਂ ਨੇ 'ਸੰਯੁਕਤ ਰਾਸ਼ਟਰ ਤੋਂ ਚੀਨ ਦੀਆਂ ਵਧੀਕੀਆਂ ਦੇ ਖਿਲਾਫ਼ ਕਾਰਵਾਈ ਤੋਂ ਇਲਾਵਾ ਇਸ 'ਤੇ ਆਰਥਿਕ ਕੂਟਨੀਤਕ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਹੈ।


Harinder Kaur

Content Editor

Related News