ਨਗਨ ਹੋ ਕੇ ਕਾਰ ਦੌੜਾ ਰਹੀਆਂ ਸਨ 3 ਔਰਤਾਂ, ਪੁਲਸ ਨੇ ਕੀਤੀਆਂ ਗ੍ਰਿਫਤਾਰ

Monday, Apr 15, 2019 - 11:45 PM (IST)

ਨਗਨ ਹੋ ਕੇ ਕਾਰ ਦੌੜਾ ਰਹੀਆਂ ਸਨ 3 ਔਰਤਾਂ, ਪੁਲਸ ਨੇ ਕੀਤੀਆਂ ਗ੍ਰਿਫਤਾਰ

ਫਲੋਰੀਡਾ - ਫਲੋਰੀਡਾ ਦੀ ਪਛਾਣ ਅਮਰੀਕਾ ਦੇ ਸਭ ਤੋਂ ਖੁਸ਼ਹਾਲ ਰਾਜ ਦੇ ਤੌਰ 'ਤੇ ਹੁੰਦੀ ਹੈ। ਵਾਈਲਡ ਲਾਈਫ ਜਿਉਣ ਵਾਲਿਆਂ ਲਈ ਤਾਂ ਇਹ ਰਾਜ 'ਸਵਰਗ' ਮੰਨਿਆ ਜਾਂਦਾ ਹੈ। ਫਲੋਰੀਡਾ ਪੁਲਸ ਨੇ ਸੜਕ 'ਤੇ ਨਗਨ ਹੋਣ ਦੇ ਦੋਸ਼ 'ਚ 3 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਇਹ ਔਰਤਾਂ ਨਗਨ ਹੋ ਕੇ ਕਾਰ ਚੱਲਾ ਰਹੀਆਂ ਸਨ ਅਤੇ ਕਰੀਬ 1 ਘੰਟਾ ਦੀ ਮਸ਼ੱਕਤ ਕਰਨ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਇਹ ਅਜੀਬ ਘਟਨਾ ਉਸ ਸਮੇਂ ਸ਼ੁਰੂ ਹੋਈ ਜਦੋਂ ਤਿੰਨੋਂ ਔਰਤਾਂ ਬਿਨਾਂ ਕੱਪੜਿਆਂ ਦੇ ਕਾਰ ਰੈਸਟ ਸਟਾਪ 'ਤੇ ਸਪਾਟ ਹੋਈਆਂ। ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਾਰ ਦੀ ਸਪੀਡ ਹੋਰ ਵਧਾ ਦਿੱਤੀ। ਤਿੰਨਾਂ ਔਰਤਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਨੂੰ ਕਰੀਬ 33 ਕਿ. ਮੀ. ਤੱਕ ਉਨ੍ਹਾਂ ਦਾ ਪਿੱਛਾ ਕਰਨਾ ਪਿਆ।

PunjabKesari
ਮੀਡੀਆ ਰਿਪੋਰਟ ਮੁਤਾਬਕ ਤਿੰਨਾਂ ਔਰਤਾਂ ਨੂੰ ਕਾਰ ਰੈਸਟ ਸਟਾਪ 'ਤੇ ਨਗਨ ਦੇਖਿਆ ਗਿਆ ਸੀ, ਉਹ ਸਨਟੇਲ ਲੋਸ਼ਨ ਲਾ ਰਹੀਆਂ ਸਨ। ਜਦੋਂ ਪੁਲਸ ਅਧਿਕਾਰੀ ਉਥੇ ਪਹੁੰਚੇ ਤਾਂ ਉਨ੍ਹਾਂ ਕਿਹਾ ਕਿ ਉਹ ਨਹਾਉਣ ਤੋਂ ਬਾਅਦ 'ਏਅਰ ਡ੍ਰਾਈ' ਲੈ ਰਹੀਆਂ ਹਨ। ਜਦੋਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਦਾ ਵਿਰੋਧ ਕਰਦੇ ਹੋਏ ਕਾਰ ਹੋਰ ਤੇਜ਼ ਚਲਾਉਣੀ ਸ਼ੁਰੂ ਕਰ ਦਿੱਤੀ। ਹਾਈਵੇਅ ਪੈਟਰੋਲ ਮੁਤਾਬਕ ਇਸ ਦੌਰਾਨ ਤਿੰਨਾਂ ਨੇ ਗਲਤ ਦਿਸ਼ਾ 'ਚ ਵੀ ਗੱਡੀ ਚਲਾਈ ਪਰ 1 ਘੰਟੇ ਦੀ ਮਸ਼ੱਕਤ ਕਰਨ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਗੱਡੀ ਘੇਰ ਲਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।


author

Khushdeep Jassi

Content Editor

Related News