ਅਮਰੀਕਾ : ਮਿਲਵਾਕੀ ''ਚ ਹਿੰਸਾ ਦੀਆਂ ਘਟਨਾਵਾਂ ''ਚ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

05/16/2022 2:17:45 AM

ਮਿਲਵਾਕੀ-ਅਮਰੀਕਾ ਦੇ ਮਿਲਵਾਕੀ 'ਚ ਗੋਲੀਬਾਰੀ ਦੀਆਂ ਤਿੰਨ ਵੱਖ-ਵੱਖ ਘਨਟਾਵਾਂ 'ਚ 17 ਸਾਲਾ ਇਕ ਨਾਬਾਲਗ ਅਤੇ 20 ਸਾਲਾ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਰਾਤ 'ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਹਿੰਸਾ ਹੋਈ ਜਿਸ 'ਚ ਮਿਲਵਾਕੀ ਸ਼ਹਿਰ 'ਚ ਫ਼ਿਸ਼ਰ ਫੋਰਮ ਨੇੜੇ ਤਿੰਨ ਹੋਰ ਹਮਲਿਆਂ 'ਚ ਗੋਲੀ ਲੱਗਣ ਕਾਰਨ 21 ਲੋਕ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ :- ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਇੰਜੀਨੀਅਰ ਨੂੰ ਟਰਾਲੇ ਨੇ ਕੁਚਲਿਆ, ਮੌਤ

ਗੋਲੀਬਾਰੀ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਅਧਿਕਾਰੀਆਂ ਨੇ ਰਾਤ 11 ਵਜੇ ਤੋਂ ਬਾਅਦ ਕਰਫ਼ਿਊ ਲੱਗਾ ਦਿੱਤਾ। 'ਫਾਕਸ6' ਨਿਊਜ਼ ਮੁਤਾਬਕ ਮਿਲਵਾਕੀ ਕਾਊਂਟੀ ਦੇ ਮੈਡਕੀਲ ਜਾਂਚਕਰਤਾ ਨੇ ਕਿਹਾ ਕਿ 21 ਸਾਲਾ ਵਿਅਕਤੀ ਦਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਇਲੈਵੈਂਥ ਐਂਡ ਰੋਜਰਸ ਸਟ੍ਰੀਟ 'ਤੇ ਸ਼ਨੀਵਾਰ ਰਾਤ ਕਰੀਬ ਪੌਣੇ 12 ਵਜੇ ਵਾਪਰੀ।

ਇਹ ਵੀ ਪੜ੍ਹੋ :- ਹੋਣਹਾਰ ਪੰਜਾਬੀ ਚੋਬਰ ਨੈਣਦੀਪ ਸਿੰਘ ਚੰਨ ਨੂੰ ਮਿਲਿਆ ਢਾਈ ਲੱਖ ਅਮੇਰਿਕਨ ਡਾਲਰ ਦਾ ਇਨਾਮ

ਲਗਭਗ 40 ਮਿੰਟ ਬਾਅਦ, ਮਿਲਵਾਕੀ ਦੇ 17 ਸਾਲਾ ਲੜਕੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਿਸ ਦੇ ਬਾਰੇ 'ਚ ਪੁਲਸ ਦਾ ਕਹਿਣਾ ਹੈ ਕਿ ਇਹ ਇਕ ਲੁੱਟ-ਖੋਹ ਨਾਲ ਸਬੰਧਤ ਮਾਮਲਾ ਹੋ ਸਕਦਾ ਹੈ। ਪੀੜਤ ਕੋਲ ਹਥਿਆਰ ਸੀ। ਤੀਸਰੀ ਵਾਰ ਗੋਲੀਬਾਰੀ ਦੀ ਘਟਨਾ ਨਾਇੰਟੀਂਥ ਐਂਡ ਲਿੰਕਨ ਸਟ੍ਰੀਟ ਨੇੜੇ ਸ਼ਨੀਵਾਰ ਦੇਰ ਰਾਤ ਕਰੀਬ ਢਾਈ ਵਜੇ ਵਾਪਰੀ। ਪੁਲਸ ਨੇ ਕਿਹਾ ਕਿ ਘਟਨਾ 'ਚ 28 ਸਾਲਾ ਸਥਾਨਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਦੀ ਦੁਪਹਿਰ ਤੱਕ ਪੀੜਤਾਂ ਦੇ ਨਾਂ ਜਾਰੀ ਨਹੀਂ ਕੀਤੇ ਸਨ ਅਤੇ ਨਾ ਹੀ ਗੋਲੀਬਾਰੀ 'ਚ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ :- ਪਾਕਿ ਦੇ ਵਜ਼ੀਰਿਸਤਾਨ ਵਿਚ ਇਸ ਸਾਲ ਮਿਲਿਆ ਪੋਲੀਓ ਦਾ ਤੀਸਰਾ ਕੇਸ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News