ਬ੍ਰਿਟੇਨ ਦੇ ਤਿੰਨ ਸੰਸਦਾਂ ਨੇ ਕਸ਼ਮੀਰੀ ਪੰਡਤਾਂ ਲਈ ਪੇਸ਼ ਕੀਤਾ ਮਤਾ
Friday, Jan 19, 2024 - 05:41 AM (IST)
ਲੰਡਨ (ਭਾਸ਼ਾ): ਬ੍ਰਿਟੇਨ ਨੇ ਤਿੰਨ ਸੰਸਦਾਂ ਨੇ ਇਕ ਮਤਾ ਪੇਸ਼ ਕਰ ਭਾਰਤ ਸਰਕਾਰ ਤੋਂ ਕਸ਼ਮੀਰੀ ਪੰਡਤ ਭਾਈਚਾਰੇ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਤੇ ਬ੍ਰਿਟੇਨ ਸਰਕਾਰ ਤੋਂ ਇਸ ਨਰਸੰਘਾਰ ਦੇ ਪੀੜਤਾਂ ਦੇ ਪੱਖ ਵਿਚ ਆਪਣੀ ਪ੍ਰਤੀਬੱਧਤਾ ਜਤਾਉਣ ਦੀ ਅਪੀਲ ਕੀਤੀ। ਇਹ ਮਤਾ 19 ਜਨਵਰੀ ਤੋਂ ਪਹਿਲਾਂ ਆਇਆ ਹੈ, ਜਿਸ ਨੂੰ ਕਸ਼ਮੀਰੀ ਪੰਡਤ 1990 ਵਿਚ ਪਾਕਿਸਤਾਨ-ਪ੍ਰਾਯੋਜਿਤ ਅੱਤਵਾਦੀਆਂ ਦੁਆਰਾ ਧਮਕੀਆਂ ਅਤੇ ਹੱਤਿਆਵਾਂ ਦੇ ਕਾਰਨ ਕਸ਼ਮੀਰ ਘਾਟੀ ਤੋਂ ਆਪਣੇ ਭਾਈਚਾਰੇ ਦੇ ਉਜਾੜੇ ਦੀ ਯਾਦ ਵਿਚ 'ਨਿਰਵਾਸਨ ਦਿਵਸ' ਵਜੋਂ ਮਨਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ 22 ਜਨਵਰੀ ਨੂੰ ਅੱਧੇ ਦਿਨ ਲਈ ਬੰਦ ਰਹਿਣਗੇ ਬੈਂਕ, ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ
ਬ੍ਰਿਟੇਨ ਦੀ ਸੰਸਦ ਦੀ ਵੈੱਬਸਾਈਟ 'ਤੇ ਉਪਲਬਧ 'ਅਰਲੀ ਡੇ ਮੋਸ਼ਨ' (EDM 276) ਮੁਤਾਬਕ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬੌਬ ਬਲੈਕਮੈਨ, ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ ਦੇ ਨੇਤਾ ਜਿਮ ਸ਼ੈਨਨ ਅਤੇ ਲੇਬਰ ਪਾਰਟੀ ਦੇ ਨੇਤਾ ਵਰਿੰਦਰ ਸ਼ਰਮਾ ਨੇ 15 ਜਨਵਰੀ ਨੂੰ 2023-24 ਸੈਸ਼ਨ ਲਈ ਮਤਾ ਪੇਸ਼ ਕੀਤਾ। 'ਭਾਰਤ ਵਿਚ ਜੰਮੂ-ਕਸ਼ਮੀਰ ਦੇ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਦੀ 34ਵੀਂ ਵਰ੍ਹੇਗੰਢ' ਵਿਸ਼ੇ 'ਤੇ ਇਕ ਪ੍ਰਸਤਾਵ। ਵੈੱਬਸਾਈਟ 'ਤੇ ਲਿਖਿਆ ਗਿਆ ਹੈ, ''ਇਸ ਪ੍ਰਸਤਾਵ 'ਤੇ ਤਿੰਨ ਮੈਂਬਰਾਂ ਨੇ ਦਸਤਖ਼ਤ ਕੀਤੇ ਹਨ। ਇਸ ਵਿਚ ਅਜੇ ਤਕ ਕੋਈ ਸੋਧ ਪੇਸ਼ ਨਹੀਂ ਕੀਤੀ ਗਈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8