ਇਸ ਸਾਲ 100 ਤੋਂ ਵੱਧ ਉਪਗ੍ਰਹਿ ਦਾਗੇ ਗਏ
Wednesday, Dec 26, 2018 - 11:23 PM (IST)
ਮਾਸਕੋ – 2018 ਦਾ ਸਾਲ ਖਤਮ ਹੋਣ ਵਾਲਾ ਹੈ। ਪੁਲਾੜ ਵਿਗਿਆਨ ਪੱਖੋਂ ਇਹ ਸਾਲ ਵੱਖਰੀ ਕਿਸਮ ਦਾ ਰਿਹਾ। 1990 ਤੋਂ ਬਾਅਦ ਪਹਿਲੀ ਵਾਰ ਇਸ ਸਾਲ ਦੁਨੀਆ ਭਰ ਵਿਚ 100 ਤੋਂ ਵੱਧ ਉਪਗ੍ਰਹਿ ਦਾਗੇ ਗਏ। ਰੂਸ ਦੇ ਰਾਕੇਟ ਅਤੇ ਪੁਲਾੜ ਵਿਗਿਆਨ ਨੇ ਬੁੱਧਵਾਰ ਦੱਸਿਆ ਕਿ ਇਸ ਸਾਲ ਹੁਣ ਤੱਕ ਕੁਲ 112 ਉਪਗ੍ਰਹਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਪੁਲਾੜ ਵਿਚ ਭੇਜੇ ਗਏ। ਇਸ ਤੋਂ ਪਹਿਲਾਂ 1990 ਵਿਚ 100 ਤੋਂ ਵੱਧ ਉਪਗ੍ਰਹਿ ਦਾਗੇ ਗਏ ਸਨ। ਇਸ ਸਾਲ ਦੇ ਖਤਮ ਹੋਣ ਤੱਕ 3 ਹੋਰ ਉਪਗ੍ਰਹਿ ਦਾਗੇ ਜਾਣਗੇ, ਜਿਸ ਪਿੱਛੋਂ ਇਹ ਗਿਣਤੀ 115 ਹੋ ਜਾਏਗੀ।